ਗਿੱਦੜਬਾਹਾ ‘ਚ ਅਕਾਲੀ ਵਲੋਂ ਲਾਏ ਪੋਸਟਰ
ਕਿਹਾ, ਮੈਂ ਪੰਜਾਬ ਹਾਂ, ਮੈਂ ਨਸ਼ੇੜੀ ਨਹੀਂ ਹਾਂ
ਗਿੱਦੜਬਾਹਾ/ਬਿਊਰੋ ਨਿਊਜ਼
ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਸਿਆਸਤ ਹੋ ਰਹੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਲੈ ਕੇ 2017 ਵਿੱਚ ਵੱਡਾ ਮੁੱਦਾ ਬਣਾਉਣਾ ਚਾਹੁੰਦੀ ਹੈ ਪਰ ਅਕਾਲੀ ਦਲ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਗਿੱਦੜਬਾਹਾ ਵਿੱਚ ਅਕਾਲੀ ਦਲ ਵੱਲੋਂ ਸੜਕਾਂ ‘ਤੇ ਪੋਸਟਰ ਲਾਏ ਗਏ ਹਨ। ਇਸ ਵਿੱਚ ਨੌਜਵਾਨਾਂ ਦੀ ਫੋਟੋ ਲਾ ਕੇ ਲਿਖਿਆ ਗਿਆ ਹੈ, “ਮੈਂ ਪੰਜਾਬ ਹਾਂ। ਮੈਂ ਨਸ਼ੇੜੀ ਨਹੀਂ ਹਾਂ। ਮੇਰੇ ਪੰਜਾਬ ਨੂੰ ਨਸ਼ੇੜੀ ਕਹਿ ਕੇ ਬਦਨਾਮ ਨਾ ਕਰੋ।”ਉਧਰ ਇਹ ਪੋਸਟਰ ਕਾਂਗਰਸ ਨੂੰ ਰਾਸ ਨਹੀਂ ਆ ਰਹੇ ਹਨ। ਕਾਂਗਰਸ ਇਸ ਨੂੰ ਇੱਕ ਸਟੰਟ ਦੱਸ ਰਹੀ ਹੈ।
ਦੂਜੇ ਪਾਸੇ ਅਕਾਲੀ ਲੀਡਰਸ਼ਿਪ ਇਨ੍ਹਾਂ ਪੋਸਟਰਾਂ ਨੂੰ ਚੰਗਾ ਕਦਮ ਦੱਸ ਰਹੀ ਹੈ। ਅਕਾਲੀ ਦਲ ਦੇ ਹਲਕਾ ਗਿਦੜਬਾਹਾ ਦੇ ਇੰਚਾਰਜ ਹਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਨੂੰ ਮੁੱਦਾ ਬਣਾ ਰਹੀ ਹੈ ਪਰ ਜਿੰਨਾ ਉਹ ਕਹਿ ਰਹੇ ਹਨ, ਇੰਨਾ ਵੱਡਾ ਇਹ ਮੁੱਦਾ ਨਹੀਂ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …