14.5 C
Toronto
Monday, August 24, 2026
spot_img
Homeਪੰਜਾਬਸੁਖਬੀਰ ਬਾਦਲ ਨੇ 'ਆਪ' ਦੇ ਜੋੜੇ ਖਾਲਿਸਤਾਨੀਆਂ ਨਾਲ ਲਿੰਕ

ਸੁਖਬੀਰ ਬਾਦਲ ਨੇ ‘ਆਪ’ ਦੇ ਜੋੜੇ ਖਾਲਿਸਤਾਨੀਆਂ ਨਾਲ ਲਿੰਕ

ਸੁਖਬੀਰ ਬਾਦਲ ਨੇ ‘ਆਪ’ ਦੇ ਜੋੜੇ ਖਾਲਿਸਤਾਨੀਆਂ ਨਾਲ ਲਿੰਕ‘ਆਪ’ ਨੂੰ ਹੋ ਰਹੀ ਵਿਦੇਸ਼ੀ ਫੰਡਿੰਗ ਦੀ ਜਾਂਚ ਮੰਗੀ
ਚੰਡੀਗੜ੍ਹ/ਬਿਊਰੋ ਨਿਊਜ਼
“ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਾਲਿਸਤਾਨੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਤੇ ‘ਆਪ’ ਦੇ ਆਗੂ ਵਿਦੇਸ਼ਾਂ ਵਿਚ ਜਾ ਕੇ ਖਾਲਿਸਤਾਨੀਆਂ ਨਾਲ ਸਟੇਜਾਂ ਸਾਂਝੀਆਂ ਕਰਦੇ ਹਨ। ਚੰਡੀਗੜ੍ਹ ਵਿਚ ਇਹ ਦੋਸ਼ ਲਾਉਂਦਿਆਂ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਆਮ ਆਦਮੀ ਪਾਰਟੀ ਨੂੰ ਹੋ ਰਹੀ ਵਿਦੇਸ਼ੀ ਫੰਡਿੰਗ ਦੀ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਨੂੰ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਵੱਡੇ ਪੱਧਰ ‘ਤੇ ਫੰਡਿੰਗ ਕਰ ਰਹੇ ਹਨ ਤੇ ਆਮ ਆਦਮੀ ਪਾਰਟੀ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਸ਼ੱਕੀ ਸਰਗਰਮੀਆਂ ਕਰ ਰਹੀ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਆਈ.ਐਸ.ਆਈ. ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਤੇ ਇਸੇ ਲਈ ਪੰਜਾਬ ਵਿਚ ਹਿੰਸਕ ਘਟਨਾਵਾਂ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿਚ ਬਹੁਤ ਵਿਕਾਸ ਕਰਵਾਇਆ ਹੈ ਤੇ ਇਸੇ ਦੇ ਅਧਾਰ ‘ਤੇ ਸੂਬੇ ਵਿਚ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਬਣੇਗੀ।

RELATED ARTICLES
POPULAR POSTS