-5.3 C
Toronto
Wednesday, December 31, 2025
spot_img
Homeਪੰਜਾਬਲੁਧਿਆਣਾ 'ਚ ਨਗਰ ਨਿਗਮ ਲਈ ਭਲਕੇ ਪੈਣਗੀਆਂ ਵੋਟਾਂ

ਲੁਧਿਆਣਾ ‘ਚ ਨਗਰ ਨਿਗਮ ਲਈ ਭਲਕੇ ਪੈਣਗੀਆਂ ਵੋਟਾਂ

ਝਗੜੇ ਦੌਰਾਨ ਦੋ ਵਿਅਕਤੀਆਂ ਦੀਆਂ ਦਸਤਾਰਾਂ ਲੱਥੀਆਂ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਭਲਕੇ ਪੈ ਰਹੀਆਂ ਨਗਰ ਨਿਗਮ ਦੀਆਂ ਵੋਟਾਂ ਦੀ ਮੱਦੇਨਜ਼ਰ ਅੱਜ ਕਾਂਗਰਸ ਉਮੀਦਵਾਰ ਵਲੋਂ ਕੱਢੇ ਜਾ ਰਹੇ ਰੋਡ ਸ਼ੋਅ ਦੌਰਾਨ ਹੋਏ ਝਗੜੇ ਕਰਕੇ ਦੋ ਵਿਅਕਤੀਆਂ ਦੀ ਦਸਤਾਰਾਂ ਉਤਰ ਗਈਆਂ। ਇਹ ਝਗੜਾ ਉਸ ਸਮੇਂ ਹੋਇਆ ਜਦੋਂ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਇਕ ਅਜ਼ਾਦ ਉਮੀਦਵਾਰ ਦੀ ਫਲੈਕਸੀ ਪਾੜ ਦਿੱਤੀ। ਰੋਕਣ ‘ਤੇ ਕਾਂਗਰਸੀ ਉਮੀਦਵਾਰ ਤੇ ਉਸ ਦੇ ਸਮਰਥਕਾਂ ਨੇ ਪਹਿਲਾਂ ਜਤਿੰਦਰਪਾਲ ਸਿੰਘ ਦੀ ਕੁੱਟ-ਮਾਰ ਕਰਦੇ ਹੋਏ ਉਸ ਦੀ ਦਸਤਾਰ ਸੜਕ ‘ਤੇ ਸੁੱਟ ਦਿੱਤੀ। ਇਸੇ ਦੌਰਾਨ ਅਮਰਜੋਤ ਸਿੰਘ ਦੀ ਵੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਤੇ ਉਸ ਦੀ ਦਸਤਾਰ ਵੀ ਲਾਹ ਦਿੱਤੀ ਗਈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਲੁਧਿਆਣਾ ਨਿਗਮ ਚੋਣਾਂ ਵਿਚ ਗੁੰਡਾਗਰਦੀ ਹੋ ਸਕਦੀ ਹੈ।

RELATED ARTICLES
POPULAR POSTS