5.6 C
Toronto
Wednesday, October 29, 2025
spot_img
Homeਪੰਜਾਬਆਉਣ ਵਾਲਾ ਸਮਾਂ ਆਈ.ਟੀ. ਦਾ : ਰਣਜੀਤ ਸਿੰਘ

ਆਉਣ ਵਾਲਾ ਸਮਾਂ ਆਈ.ਟੀ. ਦਾ : ਰਣਜੀਤ ਸਿੰਘ

ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਐਂਡ ਐਨ.ਯੂ.ਜੇ.ਆਈ. ਸਕੂਲ ਆਫ ਜਰਨਲਿਜ਼ਮ ਐਂਡ ਕਮਿਊਨੀਕੇਸ਼ਨ ਦੇ ਮਿਨਾਰ ‘ਚ ਸਪੇਸ ਪ੍ਰੋਗਰਾਮ ਦੇ ਪ੍ਰਭਾਵਾਂ ‘ਤੇ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਚੰਦਰਯਾਨ-3 ਦੀ ਸਫਲਤਾ ਨੇ ਦੇਸ਼ ਨੂੰ ਨਵੀਂ ਰਾਹ ਦਿਖਾਈ ਹੈ। ਇਸਦੇ ਲਈ ਸਾਡੇ ਵਿਗਿਆਨਕ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਕਿਹਾ ਕਿ ਸਪੇਸ ਪ੍ਰੋਗਰਾਮ ਅਤੇ ਟੈਕਨਾਲੋਜੀ ਨਾਲ ਦੇਸ਼ ਵਿਚ ਕ੍ਰਾਂਤੀਕਾਰੀ ਪਰਿਵਰਤਨ ਆਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਆਈ.ਟੀ. ਦਾ ਹੈ।
ਉਨ੍ਹਾਂ ਨੇ ਕਿਹਾ ਕਿ ਆਈ.ਟੀ. ਦਾ ਹੀ ਕਮਾਲ ਹੈ ਕਿ ਅਸੀਂ 18 ਸਾਲਾਂ ਵਿਚ ਜਿੰਨਾ ਪ੍ਰਾਪਤ ਕੀਤਾ ਹੈ, ਓਨਾ ਪੰਜ ਸਾਲਾਂ ਵਿਚ ਪ੍ਰਾਪਤ ਕਰ ਲਿਆ ਹੈ। ਉਹ ਐਤਵਾਰ ਨੂੰ ਚੰਡੀਗੜ੍ਹ ਵਿਖੇ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਐਂਡ ਐਨ.ਯੂ.ਜੇ.ਆਈ. ਸਕੂਲ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਲੋਂ ‘ਇੰਪੈਕਟ ਆਫ ਸਪੇਸ ਪ੍ਰੋਗਰਾਮ ਔਨ ਸੋਸਾਇਟੀ ਐਂਡ ਇੰਸਟਰੀ’ ਵਿਸ਼ੇ ‘ਤੇ ਆਯੋਜਿਤ ਰੀਜ਼ਨਲ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ ਅਤੇ ਉਹ ਇਸ ਸਮਾਗਮ ਨਾਲ ਵਰਚੂਅਲੀ ਤੌਰ ‘ਤੇ ਜੁੜੇ। ਸਮਾਗਮ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਕੀਤੀ। ਉਨ੍ਹਾਂ ਨੇ ਭਾਰਤੀ ਸਪੇਸ ਪ੍ਰੋਗਰਾਮ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਚੰਦਰਯਾਨ-3 ਦੀ ਸਫਲਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੀ ਸਫਲਤਾ ਨੇ ਭਾਰਤ ਨੂੰ ਟੌਪ ਦੇਸ਼ਾਂ ਦੀ ਲੀਗ ਵਿਚ ਲਿਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਪੇਸ ਪ੍ਰੋਗਰਾਮ ਨਾਲ ਜੋ ਟੈਕਨਾਲੋਜੀ ਦੇਸ਼ ਨੂੰ ਮਿਲੀ ਹੈ, ਉਸ ਨਾਲ ਅੱਜ ਹਰ ਖੇਤਰ ਵਿਚ ਵਿਕਾਸ ਦੇ ਨਵੇਂ ਰਸਤੇ ਖੁੱਲ੍ਹ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਟੈਕਨਾਲੋਜੀ ਦਾ ਹੀ ਕਮਾਲ ਹੈ ਕਿ ਅੱਜ ਅਸੀਂ ਮੌਸਮ ਦਾ ਅਨੁਮਾਨ ਲਗਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਪੇਸ ਪ੍ਰੋਗਰਾਮ ਦਾ ਸਭ ਤੋਂ ਸਕਾਰਾਤਮਕ ਅਸਰ ਸਾਡੇ ਨੌਜਵਾਨਾਂ ‘ਤੇ ਪਿਆ ਹੈ।
ਸਮਾਗਮ ਦੇ ਮੁੱਖ ਬੁਲਾਰੇ ਹਰਿਆਣਾ ਕੇਂਦਰੀ ਯੂਨੀਵਰਸਿਟੀ ਮਹਿੰਦਰਗੜ੍ਹ ਦੇ ਚਾਂਸਲਰ ਪ੍ਰੋ. ਟੀ. ਕੁਮਾਰ ਨੇ ਕਿਹਾ ਕਿ ਚੰਦਰਯਾਨ-3 ਅਤੇ ਭਾਰਤ ਦੇ ਸਪੇਸ ਪ੍ਰੋਗਰਾਮ ਦੀ ਸਫਲਤਾ ਨਾਲ ਹਰ ਬੱਚਾ ਅਤੇ ਹਰ ਵਿਦਿਆਰਥੀ ਜੁੜਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਡਾ. ਬੀ.ਐਸ. ਹੇਗੜੇ ਨੇ ਕਿਹਾ ਕਿ ਜਨਤਾ ਦੇ ਯੋਗਦਾਨ ਨਾਲ ਹੀ ਸਪੇਸ ਪ੍ਰੋਗਰਾਮ ਏਨਾ ਸਫਲ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੀ ਸਫਲਤਾ ਨੇ ਦੇਸ਼ ਨੂੰ ਦੁਨੀਆ ਵਿਚ ਪਹਿਲੀਆਂ ਸ਼੍ਰੇਣੀਆਂ ਵਿਚ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਪੇਸ ਸੈਕਟਰ ਵਿਚ 3 ਮਿਲੀਅਨ ਤੋਂ ਜ਼ਿਆਦਾ ਰੋਜਗਾਰ ਦੇ ਮੌਕੇ ਉਪਲਬਧ ਹੋਣਗੇ। ਸਮਾਗਮ ਦੌਰਾਨ ਡਾ. ਰਾਕੇਸ਼ ਕੁਮਾਰ, ਡਾ. ਐਚ.ਐਸ. ਜਾਟਾਨ ਅਤੇ ਡਾ. ਤਰੁਣ ਕੁਮਾਰ ਨੇ ਵੀ ਸਮਾਜ ਅਤੇ ਉਦਯੋਗਾਂ ‘ਤੇ ਪਏ ਸਪੇਸ ਦੇ ਸਕਾਰਾਤਮਕ ਪ੍ਰਭਾਵਾਂ ਦੇ ਬਾਰੇ ਵਿਚ ਦੱਸਿਆ। ਡਾ. ਜਾਟਾਨ ਅਤੇ ਰਾਕੇਸ਼ ਕੁਮਾਰ ਨੇ ਸੈਟੇਲਾਈਟ ਲਾਂਚ ਦੇ ਬਾਰੇ ਵਿਚ ਵਿਸਥਾਰਤ ਜਾਣਕਾਰੀ ਦਿੱਤੀ। ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਨਾਥ ਵਸ਼ਿਸ਼ਟ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ। ਇਸ ਮੌਕੇ ‘ਤੇ ਐਨ.ਯੂ.ਜੇ.ਆਈ. ਸਕੂਲ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਚੇਅਰਮੈਨ ਜਿਤੇਂਦਰ ਅਵਸਥੀ ਅਤੇ ਅਸ਼ੋਕ ਮਲਿਕ ਵੀ ਮੌਜੂਦ ਰਹੇ।

RELATED ARTICLES
POPULAR POSTS