ਕਿਸਾਨਾਂ ਨੇ ਰੋਸ ਵਜੋਂ ਟਰੈਕਟਰ ਨੂੰ ਲਗਾਈ ਅੱਗ
ਲਾਲੜੂ : ਪੰਜਾਬ ਯੂਥ ਕਾਂਗਰਸ ਨੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਨ ਲਈ ਇਕ ਵਿਸ਼ਾਲ ਟਰੈਕਟਰ ਰੈਲੀ ਕੱਢੀ, ਜੋ ਜ਼ੀਰਕਪੁਰ ਤੋਂ ਸ਼ੁਰੂ ਹੋ ਕੇ ਪੰਜਾਬ-ਹਰਿਆਣਾ ਸਰਹੱਦ ‘ਤੇ ਸਥਿਤ ਪਿੰਡ ਝਾਰਮੜੀ ਤੱਕ ਪੁੱਜੀ ਤੇ ਕੌਮੀ ਮਾਰਗ ਦੀ ਟ੍ਰੈਫਿਕ ਪੂਰੀ ਤਰ੍ਹਾਂ ਜਾਮ ਰਹੀ। ਹਰਿਆਣਾ ਪੁਲਿਸ ਦੇ ਹਜ਼ਾਰਾਂ ਜਵਾਨਾਂ ਨੇ ਰੈਲੀ ਨੂੰ ਅੱਗੇ ਨਹੀਂ ਜਾਣ ਦਿੱਤਾ, ਜਦਕਿ ਇਹ ਰੈਲੀ ਦਿੱਲੀ ਤੱਕ ਜਾਣੀ ਸੀ। ਇਸ ਰੈਲੀ ਦੀ ਅਗਵਾਈ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਤੇ ਪੰਜਾਬ ਦੇ ਇੰਚਾਰਜ ਕ੍ਰਿਸ਼ਨਾ ਅਲਵਾਰੋ ਸਮੇਤ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੇ ਜਨਰਲ ਸਕੱਤਰ ਉਦੇਵੀਰ ਸਿੰਘ ਢਿੱਲੋਂ ਨੇ ਕੀਤੀ।