1.9 C
Toronto
Tuesday, February 17, 2026
spot_img
HomeਕੈਨੇਡਾFrontਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅਦਾਲਤ ਨੇ 30 ਜੁਲਾਈ...

ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅਦਾਲਤ ਨੇ 30 ਜੁਲਾਈ ਤੱਕ ਕੀਤੀ ਮੁਲਤਵੀ


ਬੈਰਕ ਬਦਲੀ ਮਾਮਲੇ ਦੀ ਸੁਣਵਾਈ ਵੀ ਹੁਣ 2 ਅਗਸਤ ਨੂੰ ਹੋਵੇਗੀ
ਮੁਹਾਲੀ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁਹਾਲੀ ਦੀ ਅਦਾਲਤ ਨੇ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਧਿਆਨ ਰਹੇ ਕਿ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਘਿਰੇ ਹੋਏ ਹਨ ਅਤੇ ਉਹ ਨਾਭਾ ਦੀ ਜੇਲ੍ਹ ਵਿਚ ਬੰਦ ਹਨ। ਇਸੇ ਦੌਰਾਨ ਮਜੀਠੀਆ ਦੀ ਬੈਰਕ ਬਦਲੀ ਦੀ ਅਰਜ਼ੀ ਸਬੰਧੀ ਏ.ਡੀ.ਜੀ.ਪੀ. ਜੇਲ੍ਹਾਂ ਵਲੋਂ ਇਕ ਸੀਲਬੰਦ ਰਿਪੋਰਟ ਅਦਾਲਤ ਵਿਚ ਦਾਇਰ ਕੀਤੀ ਗਈ ਹੈ, ਪਰ ਇਸ ਰਿਪੋਰਟ ਦੀ ਕਾਪੀ ਨੂੰ ਅਜੇ ਸਪਲਾਈ ਨਹੀਂ ਕੀਤਾ ਗਿਆ। ਇਸਦੇ ਚੱਲਦਿਆਂ ਬੈਰਕ ਬਦਲੀ ਮਾਮਲੇ ’ਤੇ ਅਦਾਲਤ ਨੇ 2 ਅਗਸਤ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਆਉਣ ਵਾਲੀਆਂ ਤਰੀਕਾਂ ਨੂੰ ਮਜੀਠੀਆ ਦੇ ਦੋਵਾਂ ਮਾਮਲਿਆਂ ਵਿਚ ਫੈਸਲਾ ਹੋ ਸਕਦਾ ਹੈ।

RELATED ARTICLES
POPULAR POSTS