4.8 C
Toronto
Thursday, November 6, 2025
spot_img
Homeਪੰਜਾਬਟਕਸਾਲੀ ਆਗੂਆਂ ਦਾ ਅਕਾਲੀ ਦਲ 'ਚ ਲੱਗਾ ਹੈ ਦਮ ਘੁਟਣ : ਅਮਰੀਕ...

ਟਕਸਾਲੀ ਆਗੂਆਂ ਦਾ ਅਕਾਲੀ ਦਲ ‘ਚ ਲੱਗਾ ਹੈ ਦਮ ਘੁਟਣ : ਅਮਰੀਕ ਸਿੰਘ ਆਲੀਵਾਲ

ਕਿਹਾ : ਪੰਥਕ ਰਵਾਇਤਾਂ ਤੋਂ ਬੁਰੀ ਤਰ੍ਹਾਂ ਭਟਕਿਆ ਅਕਾਲੀ ਦਲ ਬਾਦਲ
ਲੁਧਿਆਣਾ : ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਲੱਗਿਆ ਏ, ਉਸ ਦੇ ਨਾਲ-ਨਾਲ ਪੰਜਾਬ ਦੀ ਸਿਆਸੀ ਫਿਜ਼ਾ ਵੀ ਬਦਲਣ ਲੱਗੀ ਏ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸਾਬਕਾ ਐਮ ਪੀ ਰਹੇ ਅਮਰੀਕ ਸਿੰਘ ਆਲੀਵਾਲ ਨੇ ਆਪਣੀ ਹੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਆਖਿਆ ਕਿ ਕਿਸੇ ਸਮੇਂ ਪੰਥ ਦੀ ਅਗਵਾਈ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਖੁਦ ਹੀ ਪੰਥਕ ਰਸਤੇ ਤੋਂ ਭਟਕ ਚੁੱਕਿਆ ਏ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਅੰਦਰ ਟਕਸਾਲੀ ਆਗੂਆਂ ਦਾ ਦਮ ਘੁਟਣ ਲੱਗਾ ਏ।
ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ ਪੰਥਕ ਰਵਾਇਤਾਂ ਨੂੰ ਤਿਲਾਂਜਲੀ ਦਿੱਤੀ ਹੈ ਬਲਕਿ ਇੱਕ ਹੀ ਪਰਿਵਾਰ ਨੂੰ ਅੱਗੇ ਲਿਆਉਣ ਲਈ ਲੋਕਤੰਤਰ ਦਾ ਵੀ ਬੁਰੀ ਤਰ੍ਹਾਂ ਘਾਣ ਕੀਤਾ ਏ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਨੇ ਤਾਂ ਪੰਜਾਬ ਦੀ ਕਿਸਾਨੀ ਨਾਲ ਵੀ ਧੋਖਾ ਕੀਤਾ ਏ। ਆਲੀਵਾਲ ਨੇ ਕਿਹਾ ਕਿ ਹੁਣ ਅਕਾਲੀ ਦਲ ਵਾਲੇ ਕਾਲੇ ਝੰਡੇ ਲਹਿਰਾ ਕੇ ਪੰਜਾਬ ਦੀ ਕਿਸਾਨੀ ਨੂੰ ਆਪਣੇ ਹੱਕ ਵਿਚ ਨਹੀਂ ਕਰ ਸਕਦੇ।
ਆਲੀਵਾਲ ਨੇ ਅੱਗੇ ਕਿਹਾ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਏ, ਉਨ੍ਹਾਂ ਅਕਾਲੀ ਪ੍ਰੰਪਰਾਵਾਂ ਅਤੇ ਰਵਾਇਤਾਂ ਦਾ ਬੁਰੀ ਤਰ੍ਹਾਂ ਘਾਣ ਕਰਕੇ ਰੱਖ ਦਿੱਤਾ ਏ, ਜਿਸ ਨਾਲ ਅਕਾਲੀ ਦਲ ਦੀ ਰੂਹ ਹੀ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਸ੍ਰੋਮਣੀ ਅਕਾਲੀ ਦਲ ਦੀ ਮੀਟਿੰਗ ਜਾਂ ਇਕੱਠ ਨੂੰ ਵੇਖ ਕੇ ਵੀ ਪਤਾ ਹੀ ਨਹੀਂ ਲੱਗਦਾ ਕਿ ਇਹ ਪੰਥਕ ਪਾਰਟੀ ਦਾ ਇਕੱਠ ਹੈ ਜਾਂ ਕਾਰਪੋਰੇਟਾਂ ਦੀ ਮੀਟਿੰਗ ਹੈ।

 

RELATED ARTICLES
POPULAR POSTS