Breaking News
Home / ਭਾਰਤ / ਭਾਰਤੀ ਫੌਜ ‘ਚ ਪਹਿਲੀ ਵਾਰ ਪੰਜ ਮਹਿਲਾ ਅਧਿਕਾਰੀਆਂ ਨੂੰ ਕਰਨਲ ਵਜੋਂ ਤਰੱਕੀ, ਮਹਿਲਾਵਾਂ ਦਾ ਵਧਿਆ ਮਾਣ

ਭਾਰਤੀ ਫੌਜ ‘ਚ ਪਹਿਲੀ ਵਾਰ ਪੰਜ ਮਹਿਲਾ ਅਧਿਕਾਰੀਆਂ ਨੂੰ ਕਰਨਲ ਵਜੋਂ ਤਰੱਕੀ, ਮਹਿਲਾਵਾਂ ਦਾ ਵਧਿਆ ਮਾਣ

ਨਵੀਂ ਦਿੱਲੀ/ਬਿਊਰੋ ਨਿਊਜ਼ : ਫੌਜ ਦੇ ਚੋਣ ਬੋਰਡ ਨੇ ਭਾਰਤੀ ਥਲ ਸੈਨਾ ਦੀਆਂ ਪੰਜ ਮਹਿਲਾ ਅਧਿਕਾਰੀਆਂ ਨੂੰ 26 ਸਾਲ ਦੀਆਂ ਸੇਵਾਵਾਂ ਮੁਕੰਮਲ ਕਰਨ ਬਾਅਦ ਕਰਨਲ ਵਜੋਂ ਤਰੱਕੀ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਿਗਨਲਜ਼ ਕੋਰ, ਇਲੈਕਟ੍ਰਾਨਿਕ ਤੇ ਮਕੈਨੀਕਲ ਇੰਜੀਨੀਅਰਜ਼ ਕੋਰ ਤੇ ਇੰਜੀਨੀਅਰਜ਼ ਕੋਰ ‘ਚ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਅਧਿਕਾਰੀਆਂ ਨੂੰ ਕਰਨਲ ਦਾ ਰੈਂਕ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਰਨਲ ਦੇ ਅਹੁਦੇ ਲਈ ਉਹੀ ਮਹਿਲਾ ਅਧਿਕਾਰੀਆਂ ਯੋਗ ਸਨ, ਜਿਨ੍ਹਾਂ ਆਰਮੀ ਮੈਡੀਕਲ ਕੋਰ (ਏ.ਐੱਮ.ਸੀ.), ਜੱਜ ਐਡਵੋਕੇਟ ਜਨਰਲ (ਜੇ.ਏ.ਜੀ.) ਤੇ ਆਰਮੀ ਐਜੂਕੇਸ਼ਨ ਕੋਰ (ਏ.ਈ.ਸੀ.) ‘ਚ ਕੰਮ ਕੀਤਾ ਹੈ।
ਕਰਨਲ ਵਜੋਂ ਤਰੱਕੀ ਲੈਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਜੇ.ਏ.ਜੀ.ਤੋਂ ਸੀ। ਜਿਨ੍ਹਾਂ ਪੰਜ ਮਹਿਲਾ ਅਧਿਕਾਰੀਆਂ ਨੂੰ ਕਰਨਲ ਵਜੋਂ ਤਰੱਕੀ ਮਿਲੀ ਹੈ, ਉਨ੍ਹਾਂ ‘ਚ ਸਿਗਨਲਜ਼ ਦੀ ਲੈਫ਼ਟੀਨੈਂਟ ਕਰਨਲ ਸੰਗੀਤਾ ਸਰਦਾਨਾ, ਈ.ਐੱਮ.ਈ. ਤੋਂ ਲੈਫ਼ਟੀਨੈਂਟ ਕਰਨਲ ਸੋਨੀਆ ਆਨੰਦ ਤੇ ਲੈਫ਼ਟੀਨੈਂਟ ਕਰਨਲ ਨਵਨੀਤ ਦੁੱਗਲ ਤੇ ਇੰਜੀਨੀਅਰਜ਼ ਕੋਰ ਤੋਂ ਲੈਫ਼ਟੀਨੈਂਟ ਕਰਨਲ ਰੇਣੂ ਖ਼ੰਨਾ ਤੇ ਲੈਫ਼ਟੀਨੈਂਟ ਕਰਨਲ ਰਿਚਾ ਸਾਗਰ ਸ਼ਾਮਿਲ ਹਨ। ਪੰਜ ਮਹਿਲਾ ਅਧਿਕਾਰੀਆਂ ਨੂੰ ਕਰਨਲ ਦਾ ਰੈਂਕ ਦੇਣ ਦਾ ਇਹ ਕਦਮ ਸੁਪਰੀਮ ਕੋਰਟ ਵਲੋਂ ਔਰਤ ਉਮੀਦਵਾਰਾਂ ਨੂੰ 5 ਸਤੰਬਰ ਨੂੰ ਹੋਣ ਵਾਲੀ ਐਨ. ਡੀ. ਏ.ਦੀ ਦਾਖ਼ਲਾ ਪ੍ਰੀਖਿਆ ‘ਚ ਬੈਠਣ ਦੀ ਇਜਾਜ਼ਤ ਦੇਣ ਦਾ ਅੰਤਰਿਮ ਆਦੇਸ਼ ਦਿੱਤੇ ਜਾਣ ਦੇ ਕੁਝ ਦਿਨਾਂ ਬਾਅਦ ਚੁੱਕਿਆ ਗਿਆ ਹੈ।

 

Check Also

‘ਆਪ’ ਨੇ 9 ਉਮੀਦਵਾਰਾਂ ਦੇ ਨਾਵਾਂ ਵਾਲੀ ਦੂੁਜੀ ਸੂਚੀ ਕੀਤੀ ਜਾਰੀ

ਹਰਿਆਣਾ ’ਚ ਕਾਂਗਰਸ ਤੇ ‘ਆਪ’ ਦੇ ਗਠਜੋੜ ਦੀਆਂ ਸੰਭਾਵਨਾਵਾਂ ਮੱਧਮ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਵਿਧਾਨ …