Breaking News
Home / ਪੰਜਾਬ / ਰਵਨੀਤ ਬਿੱਟੂ ਨੇ ਦਲਿਤ ਭਾਈਚਾਰੇ ਕੋਲੋਂ ਮੰਗੀ ਲਿਖਤੀ ਮੁਆਫੀ

ਰਵਨੀਤ ਬਿੱਟੂ ਨੇ ਦਲਿਤ ਭਾਈਚਾਰੇ ਕੋਲੋਂ ਮੰਗੀ ਲਿਖਤੀ ਮੁਆਫੀ

ਐਸ.ਸੀ. ਕਮਿਸ਼ਨ ਪੰਜਾਬ ਨੂੰ ਭੇਜਿਆ ਲਿਖਤੀ ਮੁਆਫੀਨਾਮਾ
ਚੰਡੀਗੜ੍ਹ/ਬਿਊਰੋ ਨਿਊਜ਼ : ਰਵਨੀਤ ਸਿੰਘ ਬਿੱਟੂ ਜੋ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਹਨ, ਉਨ੍ਹਾਂ ਨੇ ਪਿਛਲੇ ਦਿਨੀਂ ਦਲਿਤ ਭਾਈਚਾਰੇ ਨੂੰ ਲੈ ਕੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਸੀ। ਧਿਆਨ ਰਹੇ ਕਿ ਅਕਾਲੀ ਦਲ ਅਤੇ ਬਸਪਾ ‘ਚ ਹੋਏ ਚੋਣ ਗਠਜੋੜ ਨੂੰ ਲੈ ਕੇ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੀਆਂ ਸੀਟਾਂ ਬਸਪਾ ਨੂੰ ਦਿੱਤੀਆਂ ਹੋਈਆਂ ਹਨ। ਇਨ੍ਹਾਂ ਧਾਰਮਿਕ ਹਲਕਿਆਂ ਵਾਲੀਆਂ ਸੀਟਾਂ ਬਸਪਾ ਨੂੰ ਦੇਣ ਕਰਕੇ ਬਿੱਟੂ ਨੇ ਇਤਰਾਜ਼ ਕੀਤਾ ਸੀ। ਰਵਨੀਤ ਬਿੱਟੂ ਨੇ ਅੱਜ ਇਸ ਮਾਮਲੇ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਆਪਣਾ ਲਿਖਤੀ ਮੁਆਫ਼ੀਨਾਮਾ ਪੇਸ਼ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਲੰਘੀ 21 ਜੂਨ ਨੂੰ ਪੇਸ਼ੀ ਦੌਰਾਨ ਰਵਨੀਤ ਸਿੰਘ ਬਿੱਟੂ ਵੱਲੋਂ ਆਪਣਾ ਪੱਖ ਵੀ ਰੱਖਿਆ ਗਿਆ ਸੀ। ਰਵਨੀਤ ਬਿੱਟੂ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਉਹਨਾਂ ਦਾ ਕਦੀ ਵੀ ਇਸ ਤਰ੍ਹਾਂ ਦਾ ਮਕਸਦ ਨਹੀਂ ਸੀ ਕਿ ਉਹ ਦਲਿਤ ਸਮਾਜ ਪ੍ਰਤੀ ਕੋਈ ਗਲਤ ਭਾਵਨਾ ਵਾਲਾ ਬਿਆਨ ਦੇਣ। ਜੇਕਰ ਉਹਨਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਨ। ਧਿਆਨ ਰਹੇ ਕਿ ਬਿੱਟੂ ਨੇ ਪਹਿਲਾਂ ਵੀ ਸ਼ੋਸ਼ਲ ਮੀਡੀਆ ‘ਤੇ ਇਸ ਮਾਮਲੇ ਸਬੰਧੀ ਮੁਆਫੀ ਮੰਗੀ ਸੀ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …