14.1 C
Toronto
Friday, September 12, 2025
spot_img
Homeਪੰਜਾਬਪੰਜਾਬ ਮੰਤਰੀ ਮੰਡਲ ਵਲੋਂ ਲਏ ਗਏ ਅਹਿਮ ਫੈਸਲੇ

ਪੰਜਾਬ ਮੰਤਰੀ ਮੰਡਲ ਵਲੋਂ ਲਏ ਗਏ ਅਹਿਮ ਫੈਸਲੇ

ਪੰਜਾਬ ਵਿੱਚ ਹੁਣ ਨਵੇਂ ਮਾਡਲ ਦੇ ਵਾਹਨਾਂ ਦੀ ਰਜਿਸਟਰੇਸ਼ਨ ‘ਤੇ ਲੱਗੇਗੀ ਪ੍ਰੋਸੈਸਿੰਗ ਫੀਸ
ਚੰਡੀਗੜ੍ਹ/ ਬਿਊਰੋ ਨਿਊਜ਼
ਗੁਆਂਢੀ ਸੂਬਿਆਂ ਦੀ ਰਾਹ ‘ਤੇ ਚੱਲਦਿਆਂ ਪੰਜਾਬ ਕੈਬਨਿਟ ਨੇ ਅੱਜ ਨਵੇਂ ਮਾਡਲ ਦੇ ਵਾਹਨਾਂ ਅਤੇ ਉਸ ਦੀ ਕਿਸਮ, ਸੀਐਨਜੀ ਜਾਂ ਐਲਪੀਜੀ ਕਿੱਟ ਤੇ ਬਿਜਲਈ ਵਾਹਨਾਂ ਦੀ ਰਜਿਸਟਰੇਸ਼ਨ ‘ਤੇ ਪ੍ਰੈਸੋਸਿੰਗ ਫੀਸ ਵਸੂਲਣ ਦੀ ਹਰੀ ਝੰਡੀ ਦੇ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਵਰਚੁਅਲ ਮੀਟਿੰਗ ਦੌਰਾਨ ਲਿਆ ਗਿਆ। ਇਸ ਦੇ ਨਾਲ ਹੀ ਕੈਬਨਿਟ ਨੇ ਧਾਰਾ 130 ਏ ਸ਼ਾਮਲ ਕਰਦਿਆਂ ਪੰਜਾਬ ਮੋਟਰ ਵ੍ਹੀਕਲ ਐਕਟ 1989 ਵਿੱਚ ਸੋਧ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ। ਇਸ ਤਹਿਤ ਕੈਬਨਿਟ ਨੇ ਹਰਿਆਣਾ ਦੀ ਤਰਜ਼ ‘ਤੇ ਪੰਜਾਬ ਵਿੱਚ ਮੋਟਰ ਵਾਹਨਾਂ ਦੇ ਨਿਰਮਾਤਾਵਾਂ ਅਤੇ ਉਨ੍ਹਾਂ ਦੇ ਅਧਿਕਾਰਤ ਡੀਲਰਾਂ ਤੋਂ ਨਵੇਂ ਮਾਡਲ ਦੇ ਵਾਹਨਾਂ , ਐਲਪੀਜੀ, ਸੀਐਨਜੀ ਕਿੱਟ ਜਾਂ ਬਿਜਲਈ ਵਾਹਨਾਂ ਦੀ ਰਜਿਸਟਰੇਸ਼ਨ ‘ਤੇ 5000 ਰੁਪਏ ਦੀ ਪ੍ਰੋਸੈਸਿੰਗ ਫੀਸ ਵਸੂਲਣ ਦੀ ਮਨਜ਼ੂਰੀ ਦਿੱਤੀ ਹੈ।

RELATED ARTICLES
POPULAR POSTS