Breaking News
Home / ਪੰਜਾਬ / ਭਨਿਆਰਾ ਵਾਲੇ ਦੇ ਵਿਵਾਦਤ ਗ੍ਰੰਥ ਦਾ ਮੁੱਦਾ ਮੁੱਖ ਮੰਤਰੀ ਦਫਤਰ ਪਹੁੰਚਿਆ

ਭਨਿਆਰਾ ਵਾਲੇ ਦੇ ਵਿਵਾਦਤ ਗ੍ਰੰਥ ਦਾ ਮੁੱਦਾ ਮੁੱਖ ਮੰਤਰੀ ਦਫਤਰ ਪਹੁੰਚਿਆ

ਸਤਨਾਮ ਸਿੰਘ ਨੇ ਪ੍ਰਕਾਸ਼ਨ ਦੀ ਮੰਗੀ ਇਜ਼ਾਜਤ
ਚੰਡੀਗੜ੍ਹ/ ਬਿਊਰੋ ਨਿਊਜ਼
ਪੰਜਾਬ ਦੇ ਵਿਵਾਦਤ ਸਾਧ ਪਿਆਰਾ ਸਿੰਘ ਭਨਿਆਰਾ ਵਾਲੇ ਦੇ ਵਿਵਾਦਤ ਗ੍ਰੰਥ ਦਾ ਮੁੱਦਾ ਮੁੱਖ ਮੰਤਰੀ ਦਫਤਰ ਪਹੁੰਚ ਗਿਆ ਹੈ। ਭਨਿਆਰਾ ਵਾਲੇ ਦੇ ਮੁੰਡੇ ਸਤਨਾਮ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਕੇ ਆਪਣੇ ਪਿਤਾ ਵਲੋਂ ਲਿਖੇ ਵਿਵਾਦਤ ਗ੍ਰੰਥ ਭਵਸਾਗਰ ਸਮੁੰਦਰ ਅਮਰ ਬਾਣੀ ਦੇ ਪ੍ਰਕਾਸ਼ਨ ਦੀ ਇਜ਼ਾਜਤ ਮੰਗੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਵਿਵਾਦਤ ਗ੍ਰੰਥ ਦੇ ਪ੍ਰਕਾਸ਼ਨ ‘ਤੇ ਰੋਕ ਲਗਾ ਦਿੱਤੀ ਸੀ। ਮੁੱਖ ਮੰਤਰੀ ਦੇ ਨਾਮ ‘ਤੇ ਲਿਖੀ ਚਿੱਠੀ ਵਿਚ ਸਤਨਾਮ ਸਿੰਘ ਨੇ ਕਿਹਾ ਕਿ ਉਹ ਇਸ ਗ੍ਰੰਥ ਵਿਚੋਂ ਇਤਰਾਜ਼ਯੋਗ ਗੱਲਾਂ ਹਟਾਉਣ ਲਈ ਤਿਆਰ ਹਨ, ਇਸ ਲਈ ਗ੍ਰੰਥ ਨੂੰ ਪ੍ਰਕਾਸ਼ਤ ਕਰਨ ਦੀ ਇਜ਼ਾਜਤ ਦਿੱਤੀ ਜਾਵੇਗੀ। ਧਿਆਨ ਰਹੇ ਕਿ ਮਰਹੂਮ ਪਿਆਰਾ ਸਿੰਘ ਭਨਿਆਰਾ ਵਾਲੇ ਦਾ ਡੇਰਾ ਜ਼ਿਲ੍ਹਾ ਰੂਪਨਗਰ ਦੇ ਪਿੰਡ ਧਮਾਣਾ ਵਿਚ ਹੈ, ਜਿੱਥੇ ਬਹੁਤ ਸਾਰੇ ਰਾਜਨੀਤਕ ਆਗੂ ਵੀ ਹਾਜ਼ਰੀ ਭਰਦੇ ਰਹੇ ਹਨ।

Check Also

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਨੇ ਮਾਤਾ ਚਿੰਤਪੁਰਨੀ ਮੰਦਰ ’ਚ ਟੇਕਿਆ ਮੱਥਾ 

ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਿਮਾਚਲ …