ਸਮਾਜਵਾਦੀ ਪਾਰਟੀ ਦੇ ਚੋਣ ਚਿੰਨ੍ਹ ਸਾਈਕਲ ਨੂੰ ਲੈ ਕੇ ਹੋਈ ਖਿੱਚੋਤਾਣ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮਾਜਵਾਦੀ ਪਾਰਟੀ ਵਿਚ ਪਿਓ-ਪੁੱਤ ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਯਾਦਵ ਵਿਚਾਲੇ ਛਿੜੀ ਜੰਗ ਹੁਣ ਚੋਣ ਕਮਿਸ਼ਨ ਤੱਕ ਪਹੁੰਚ ਗਈ ਹੈ। ਦੋਵੇਂ ਧਿਰਾਂ ਆਪਣੇ ਦਲ ਨੂੰ ਅਸਲੀ ਸਮਾਜਵਾਦੀ ਪਾਰਟੀ ਦੱਸਦਿਆਂ ਚੋਣ ਚਿੰਨ੍ਹ ਸਾਈਕਲ ‘ਤੇ ਆਪਣਾ ਹੱਕ ਜਤਾ ਰਹੇ ਹਨ। ਇਸਦੇ ਸਬੰਧ ਵਿਚ ਅੱਜ ਮੁਲਾਇਮ ਸਿੰਘ ਯਾਦਵ ਨੇ ਦਿੱਲੀ ਵਿਚ ਇਲੈਕਸ਼ਨ ਕਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਕੱਲ੍ਹ ਨੂੰ ਅਖਿਲੇਸ਼ ਯਾਦਵ ਦਾ ਗਰੁੱਪ ਸਾਈਕਲ ‘ਤੇ ਹੱਕ ਜਤਾਉਣ ਲਈ ਇਲੈਕਸ਼ਨ ਕਮਿਸ਼ਨ ਕੋਲ ਪਹੁੰਚ ਰਿਹਾ ਹੈ। ਧਿਆਨ ਰਹੇ ਕਿ ਲੰਘੇ ਐਤਵਾਰ ਨੂੰ ਅਖਿਲੇਸ਼ ਨੂੰ ਹਟਾਉਂਦਿਆਂ ਮੁਲਾਇਮ ਸਿੰਘ ਯਾਦਵ ਨੂੰ ਨੈਸ਼ਨਲ ਪ੍ਰੈਜੀਡੈਂਟ ਬਣਾਇਆ ਗਿਆ ਸੀ ਅਤੇ ਪਿਓ-ਪੁੱਤ ਨੇ ਵੱਖੋ-ਵੱਖਰੇ ਉਮੀਦਵਾਰਾਂ ਦਾ ਐਲਾਨ ਕੀਤਾ ਹੋਇਆ ਹੈ।
Check Also
ਗੁਜਰਾਤ ਨੂੰ ਮਿਲ ਸਕਦੀ ਹੈ ਉਲੰਪਿਕ ਖੇਡਾਂ 2036 ਦੀ ਮੇਜਬਾਨੀ
ਨਰਿੰਦਰ ਮੋਦੀ ਸਟੇਡੀਅਮ ਦੇ ਆਸ-ਪਾਸ ਬਣਨਗੇ 6 ਸਪੋਰਟਸ ਕੰਪਲੈਕਸ ਅਹਿਮਦਾਬਾਦ/ਬਿਊਰੋ ਨਿਊਜ਼ : ਭਾਰਤ ਨੇ ਉਲੰਪਿਕ …