21.4 C
Toronto
Saturday, August 22, 2026
spot_img
Homeਭਾਰਤਵਿਧਾਇਕ ਜਰਨੈਲ ਸਿੰਘ ਹੋ ਸਕਦੇ ਹਨ ਬਾਦਲ ਖ਼ਿਲਾਫ਼ ਉਮੀਦਵਾਰ

ਵਿਧਾਇਕ ਜਰਨੈਲ ਸਿੰਘ ਹੋ ਸਕਦੇ ਹਨ ਬਾਦਲ ਖ਼ਿਲਾਫ਼ ਉਮੀਦਵਾਰ

jarnail-singh-711x400ਬਠਿੰਡਾ : ਆਮ ਆਦਮੀ ਪਾਰਟੀ ਲੰਬੀ ਹਲਕੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ‘ਆਪ’ ਦੀ ਕੋਲਿਆਂਵਾਲੀ ਵਿੱਚ 28 ਦਸੰਬਰ ਨੂੰ ਹੋਣ ਵਾਲੀ ਰੈਲੀ ਵਿੱਚ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਹਨ ਅਤੇ ਉਮੀਦਵਾਰ ਦਾ ਐਲਾਨ ਇਸੇ ਰੈਲੀ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਜਰਨੈਲ ਸਿੰਘ ਦੀ ਉਮੀਦਵਾਰੀ ਬਾਰੇ ਫ਼ੈਸਲਾ ਲੈਣ ਦੀ ਪੁਸ਼ਟੀ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਇਕ ਵੱਖਰੀ ਰਿਪੋਰਟ ਅਨੁਸਾਰ ਸਥਾਨਕ ਪੁਲਿਸ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਰਿਪੋਰਟ ਮੁਤਾਬਿਕ ਅਰਵਿੰਦ ਕੇਜਰੀਵਾਲ ਦੇ ਵੀ ਚੋਣ ਲੜਨ ਦੇ ਚਰਚੇ ਹਨ।

RELATED ARTICLES
POPULAR POSTS