-1.4 C
Toronto
Thursday, January 8, 2026
spot_img
Homeਭਾਰਤਹਰਿਆਣਾ ਦੇ ਫਰੀਦਾਬਾਦ 'ਚ ਨੌਜਵਾਨ ਲੜਕੀ ਦਾ ਕਤਲ

ਹਰਿਆਣਾ ਦੇ ਫਰੀਦਾਬਾਦ ‘ਚ ਨੌਜਵਾਨ ਲੜਕੀ ਦਾ ਕਤਲ

Image Courtesy :jagbani(punjabkesari)

ਕਾਲਜ ਤੋਂ ਵਾਪਸ ਆ ਰਹੀ ਵਿਦਿਆਰਥਣ ਨੂੰ ਬਦਮਾਸ਼ਾਂ ਨੇ ਮਾਰ ਦਿੱਤੀ ਗੋਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਹਰਿਆਣਾ ਦੇ ਫਰੀਦਾਬਾਦ ਵਿਚ ਬਦਮਾਸ਼ਾਂ ਨੇ ਕਾਲਜ ਤੋਂ ਵਾਪਸ ਆ ਰਹੀ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੀੜਤ ਲੜਕੀ ਨਿਕਿਤਾ ਤੋਮਰ ਬੀ.ਕਾਮ ਫਾਈਨਲ ਦੀ ਵਿਦਿਆਰਥਣ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਆਰੋਪੀ ਤੌਸੀਫ ਵਿਦਿਆਰਥਣ ਦੇ ਨਾਲ ਹੀ ਪੜ੍ਹਦਾ ਸੀ ਅਤੇ ਉਹ ਦੋਸਤੀ ਲਈ ਦਬਾਅ ਬਣਾ ਰਿਹਾ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਆਰੋਪੀ ਸਾਡੀ ਲੜਕੀ ਨੂੰ ਧਰਮ ਬਦਲਣ ਲਈ ਵੀ ਕਹਿ ਰਿਹਾ ਸੀ। ਤੌਸੀਫ ਸਣੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਧਿਆਨ ਰਹੇ ਕਿ ਨਿਕਿਤਾ ਲੰਘੇ ਕੱਲ੍ਹ ਪੇਪਰ ਦੇਣ ਲਈ ਕਾਲਜ ਗਈ ਸੀ ਅਤੇ ਵਾਪਸ ਪਰਤਦੇ ਸਮੇਂ ਉਸਦੀ ਹੱਤਿਆ ਕਰ ਦਿੱਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਤੌਸੀਫ ਨੇ 2018 ਵਿਚ ਵੀ ਇਸੇ ਲੜਕੀ ਨੂੰ ਅਗਵਾ ਕਰ ਲਿਆ ਸੀ ਅਤੇ ਲੜਕੀ ਦੇ ਮਾਪਿਆਂ ਨੇ ਡਰਦਿਆਂ ਹੀ ਸਮਝੌਤਾ ਕਰ ਲਿਆ ਸੀ।

RELATED ARTICLES
POPULAR POSTS