11.7 C
Toronto
Wednesday, September 23, 2026
spot_img
HomeਕੈਨੇਡਾFrontਪੰਜਾਬ ’ਚ ਨਸ਼ੇ ਦੀ ਲਪੇਟ ’ਚ 65 ਫੀਸਦੀ ਨੌਜਵਾਨ - ਵਿਧਾਨ ਸਭਾ ਕਮੇਟੀ...

ਪੰਜਾਬ ’ਚ ਨਸ਼ੇ ਦੀ ਲਪੇਟ ’ਚ 65 ਫੀਸਦੀ ਨੌਜਵਾਨ – ਵਿਧਾਨ ਸਭਾ ਕਮੇਟੀ ਦੀ ਰਿਪੋਰਟ ’ਚ ਹੋਇਆ ਖੁਲਾਸਾ

ਪੰਜਾਬ ’ਚ ਨਸ਼ੇ ਦੀ ਲਪੇਟ ’ਚ 65 ਫੀਸਦੀ ਨੌਜਵਾਨ – ਵਿਧਾਨ ਸਭਾ ਕਮੇਟੀ ਦੀ ਰਿਪੋਰਟ ’ਚ ਹੋਇਆ ਖੁਲਾਸਾ

ਚੰਡੀਗੜ੍ਹ/ਬਿਊਰੋ ਨਿਊਜ਼ ; ਪੰਜਾਬ ਵਿਚ ਨਸ਼ੇ ਦੀ ਲਪੇਟ ਵਿਚ ਆਉਣ ਵਾਲੇ 65 ਫੀਸਦੀ ਵਿਅਕਤੀ 18 ਤੋਂ 35 ਸਾਲ ਦੀ ਉਮਰ ਦੇ ਹਨ। ਇਹ ਖੁਲਾਸਾ ਪੰਜਾਬ ਵਿਧਾਨ ਸਭਾ ਦੀ ਪੰਜਾਬ ਹੈਲਥ ਸਿਸਟਮ ਦੀ ਰਿਪੋਰਟ ਵਿਚ ਹੋਇਆ ਹੈ। ਇਸਦੇ ਚੱਲਦਿਆਂ ਜਿੱਥੇ ਹਸਪਤਾਲਾਂ ਵਿਚ ਇਲਾਜ ਦੀਆਂ ਢੁਕਵੀਆਂ ਸਹੂਲਤਾਂ ਦੀ ਘਾਟ ਹੈ, ਉਥੇ  ਹੀ ਪਿਛਲੇ ਚਾਰ ਸਾਲਾਂ ਦੌਰਾਨ 40 ਹਜ਼ਾਰ ਤੋਂ ਵੱਧ ਕੈਦੀਆਂ ਨੇ ਜੇਲ੍ਹਾਂ ਵਿਚ ਸਥਿਤ ਓਟ ਕਲੀਨਿਕਾਂ ਤੋਂ ਸੇਵਾਵਾਂ ਲਈਆਂ ਹਨ, ਜੋ ਨੌਜਵਾਨਾਂ ਵਿਚ ਨਸ਼ਾ ਛੱਡਣ ਦੀ ਇੱਛਾ ਨੂੰ ਦਰਸਾਉਂਦਾ ਹੈ। ਰਿਪੋਰਟ ਵਿਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਬਹੁਤ ਸਾਰੇ ਸਰਕਾਰੀ ਹਸਪਤਾਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 18 ਤੋਂ 35 ਸਾਲ ਉਮਰ ਵਰਗ ਦੇ ਕਰੀਬ 65 ਫੀਸਦੀ ਨੌਜਵਾਨ ਕਿਸੇ ਨਾ ਕਿਸੇ ਰੂਪ ਵਿਚ ਨਸ਼ੇ ਤੋਂ ਪ੍ਰਭਾਵਿਤ ਹਨ। ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਸੁਵਿਧਾਵਾਂ ਬੇਹੱਦ ਸੀਮਤ ਹਨ।

RELATED ARTICLES
POPULAR POSTS