Breaking News
Home / ਪੰਜਾਬ / ਪੰਜਾਬ ਦੇ ਵਿਧਾਇਕ ਕੇਜਰੀਵਾਲ ਨਾਲ ਖੜ੍ਹੇ ਰਹਿਣਗੇ

ਪੰਜਾਬ ਦੇ ਵਿਧਾਇਕ ਕੇਜਰੀਵਾਲ ਨਾਲ ਖੜ੍ਹੇ ਰਹਿਣਗੇ

ਸੁਖਪਾਲ ਖਹਿਰਾ ਨੇ ਕੇਜਰੀਵਾਲ ਦੇ ਫੈਸਲੇ ਨੂੰ ਗਲਤ ਦੱਸਿਆ
ਚੰਡੀਗੜ੍ਹ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਪਾਰਟੀ ਵਿੱਚ ਆਏ ਭੂਚਾਲ ਦੇ ਬਾਵਜੂਦ ਵਿਧਾਇਕਾਂ ਨੇ ਆਪਣੇ ਲੀਡਰ ਨਾਲ ਖੜ੍ਹੇ ਰਹਿਣ ਦਾ ਫ਼ੈਸਲਾ ਕੀਤਾ ਹੈ। ਵਿਧਾਇਕਾਂ ਨੇ ਨਾਲ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦਾ ਸਾਥ ਦੇਣਗੇ। ਹਾਲਾਂਕਿ, ਵਿਧਾਇਕਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਕੇਜਰੀਵਾਲ ਦਾ ਅਕਾਲੀ ਦਲ ਸਮਝੌਤਾ ਹੋ ਗਿਆ, ਇਸੇ ਲਈ ਮੁਆਫ਼ੀ ਮੰਗੀ ਗਈ ਹੈ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਕੇਜਰੀਵਾਲ ਦੇ ਇਸ ਫੈਸਲੇ ਤੋਂ ਕਾਫੀ ਗੁੱਸੇ ਵਿਚ ਹਨ। ਸੁਖਪਾਲ ਖਹਿਰਾ ਸਮੇਤ ‘ਆਪ’ ਪੰਜਾਬ ਦੇ ਸਾਰੇ ਵਿਧਾਇਕਾਂ ਨੇ ਮੀਟਿੰਗ ਕਰਕੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫ਼ੀ ਮੰਗਣ ਨੂੰ ਗ਼ਲਤ ਠਹਿਰਾਇਆ ਹੈ। ਵਿਧਾਇਕਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ ਸੀ ਜਦੋਂ ਕਿ ਬਿਕਰਮ ਮਜੀਠੀਆ ਖ਼ਿਲਾਫ਼ ਅਦਾਲਤ ਵਿੱਚ ਪੁਖਤਾ ਸਬੂਤ ਹਨ।

Check Also

ਜੰਮੂ ਕਸ਼ਮੀਰ ਦੇ ਪੁਣਛ ‘ਚ ਮੁਕਾਬਲੇ ਦੌਰਾਨ ਨਾਇਬ ਸੂਬੇਦਾਰ ਸਮੇਤ 5 ਜਵਾਨ ਸ਼ਹੀਦ

ਤਿੰਨ ਜਵਾਨ ਪੰਜਾਬ, ਇਕ ਯੂ.ਪੀ. ਅਤੇ ਇਕ ਕੇਰਲਾ ਨਾਲ ਸਬੰਧਤ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …