
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਸਜਾਈ ਤਿੰਨ ਭਾਸ਼ਾਈ ਕਾਵਿ ਮਹਿਫ਼ਲ
ਚੰਡੀਗੜ੍ਹ : ਲੇਖਕ ਧਰਤ ਬਾਰੇ ਲਿਖਣ, ਅਕਾਸ਼ ਬਾਰੇ ਲਿਖਣ, ਖੇਤਾਂ ਬਾਰੇ ਲਿਖਣ, ਦਰਿਆਵਾਂ ਬਾਰੇ ਲਿਖਣ, ਸਰਕਾਰਾਂ ਬਾਰੇ ਲਿਖਣ, ਪੂਰੇ ਸੰਸਾਰ ਬਾਰੇ ਲਿਖਣ ਅਤੇ ਆਪਣੇ ਆਪ ਬਾਰੇ ਵੀ ਲਿਖਣ। ਲੇਖਕ ਆਪਣਾ ਵਹੀ ਖਾਤਾ ਵੀ ਫਰੋਲਣ, ਆਪਣੇ ਅੰਦਰ ਵੀ ਉਤਰਨ ਤੇ ਖੁਦ ਨੂੰ ਵੀ ਪਹਿਚਾਨਣ। ਇਹ ਗੰਭੀਰ ਅਰਥ ਭਰਪੂਰ ਤੇ ਚੇਤਨ ਗੱਲਾਂ ਸ਼ੋ੍ਰਮਣੀ ਕਵੀ ਦਰਸ਼ਨ ਬੁੱਟਰ ਨੇ ਕੀਤੀਆਂ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ, ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਤਿੰਨ ਭਾਸ਼ਾਈ ਕਵੀ ਦਰਬਾਰ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਸ਼ੋ੍ਰਮਣੀ ਕਵੀ ਦਰਸ਼ਨ ਬੁੱਟਰ ਹੋਰਾਂ ਨੇ ਆਪਣੀਆਂ ਨਜ਼ਮਾਂ ਦੇ ਨਾਲ-ਨਾਲ ਆਪਣੇ ਅਰਥ ਭਰਪੂਰ ਵਿਚਾਰਾਂ ਦੀ ਸਾਂਝ ਵੀ ਪਾਈ।
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਗਏ ਤਿੰਨ ਭਾਸ਼ਾਈ ਕਵੀ ਦਰਬਾਰ ਮੌਕੇ ਜਿੱਥੇ ਆਏ ਹੋਏ ਮਹਿਮਾਨਾਂ, ਕਵੀਆਂ ਤੇ ਸਰੋਤਿਆਂ ਦਾ ਸ਼ਬਦਾਂ ਨਾਲ ਸਵਾਗਤ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਜੀ ਨੇ ਕੀਤਾ, ਉਥੇ ਹੀ ਮੁੱਖ ਮਹਿਮਾਨ ਸ਼ੋ੍ਰਮਣੀ ਕਵੀ ਦਰਸ਼ਨ ਬੁੱਟਰ, ਵਿਸ਼ੇਸ਼ ਮਹਿਮਾਨ ਪ੍ਰਸਿੱਧ ਪੰਜਾਬੀ ਸ਼ਾਇਰ ਬਲਵਿੰਦਰ ਸੰਧੂ, ਹਿੰਦੀ ਦੇ ਪ੍ਰਸਿੱਧ ਕਵੀ ਤੇ ਲੇਖਕ ਪ੍ਰੇਮ ਵਿੱਜ ਹੋਰਾਂ ਦਾ ਸਭਾ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਤਿੰਨ ਭਾਸ਼ਾਈ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਪੇ੍ਮ ਵਿੱਜ ਹੋਰਾਂ ਦੇ ਨਾਲ-ਨਾਲ ਸਿਰੀਰਾਮ ਅਰਸ਼, ਅਸ਼ੋਕ ਭੰਡਾਰੀ ਨਾਦਿਰ, ਬਲਕਾਰ ਸਿੱਧੂ ਅਤੇ ਮਨਜੀਤ ਕੌਰ ਮੀਤ ਵੀ ਸ਼ਾਮਲ ਸਨ।
ਕਾਵਿ ਮਹਿਫ਼ਲ ਦਾ ਆਗਾਜ਼ ਪ੍ਰਸਿੱਧ ਸ਼ਾਇਰ ਸੁਸ਼ੀਲ ਦੁਸਾਂਝ ਨੇ ‘ਬਿਲ ਗੇਟਸ’ ਨਾਮ ਦੀ ਕਵਿਤਾ ਨਾਲ ਕੀਤਾ। ਅਰਥ ਭਰਪੂਰ ਕਵਿਤਾ ਨਾਲ ਹੋਏ ਕਾਵਿ ਮਹਿਫ਼ਲ ਦੇ ਆਗਾਜ਼ ਤੋਂ ਬਾਅਦ ਅੱਜ ਤਿੰਨ ਭਾਸ਼ਾਈ ਕਵੀ ਦਰਬਾਰ ਦੌਰਾਨ ਪੰਜਾਬੀ, ਹਿੰਦੀ ਅਤੇ ਉਰਦੂ ਦੇ 44 ਕਵੀਆਂ ਨੇ ਰਾਜਨੀਤੀ ਦੀ ਗਿਰਾਵਟ, ਧਰਮਾਂ ਦੀ ਸਿਆਸਤ, ਨਸ਼ਿਆਂ ਦੀ ਮਾਰ, ਕਿਸਾਨੀ ਦੀ ਮਾੜੀ ਹਾਲਤ, ਸਮਾਜ ’ਚ ਫੈਲੇ ਭਿ੍ਰਸ਼ਟਾਚਾਰ ਵਰਗੇ ਗੰਭੀਰ ਵਿਸ਼ਿਆਂ ’ਤੇ ਜਿੱਥੇ ਕਵਿਤਾਵਾਂ, ਨਜ਼ਮਾਂ ਪੜ੍ਹੀਆਂ ਗਈਆਂ, ਉਥੇ ਹੀ ‘ਰੱਬ ਨੂੰ ਸ਼ਿਕਾਇਤਾਂ’ ਅਤੇ ‘ਇਸ਼ਕ ਦੀ ਬਾਤਾਂ’ ਦੇ ਨਾਲ-ਨਾਲ ਸੂਫੀਆਨਾ ਰੰਗ ਵੀ ਇਸ ਮਹਿਫ਼ਲ ਵਿਚ ਪੇਸ਼ ਕੀਤੇ ਗਏ।
ਕਵੀ ਸੁਸ਼ੀਲ ਦੁਸਾਂਝ, ਪ੍ਰੇਮ ਵਿੱਜ, ਪ੍ਰਗਿੱਆ ਸ਼ਾਰਦਾ, ਸਿਰੀਰਾਮ ਅਰਸ਼, ਅਸ਼ੋਕ ਭੰਡਾਰੀ ਨਾਦਿਰ, ਦਿਲਪ੍ਰੀਤ ਚਹਿਲ, ਅਜੇ ਕੁਮਾਰ ਮੌਰੀਆ, ਸ਼ਾਇਰਾ ਸਾਰਿਕਾ, ਮਲਕੀਅਤ ਬਸਰਾ, ਗਣੇਸ਼ ਦੱਤ, ਸੁਰਿੰਦਰ ਪਾਲ, ਬਲਵਿੰਦਰ ਸੰਧੂ, ਨਵਨੀਤ ਕੌਰ ਮਠਾਰੂ, ਸਿਮਰਨਜੀਤ ਕੌਰ ਗਰੇਵਾਲ ਤੇ ਦਰਸ਼ਨ ਤਿ੍ਰਊਣਾ ਨੇ ਖੂਬ ਤਾੜੀਆਂ ਲੁੱਟੀਆਂ। ਇਸੇ ਤਰ੍ਹਾਂ ਕਵੀ ਬਾਲ ਕ੍ਰਿਸ਼ਨ ਗੁਪਤਾ ਸਾਗਰ, ਸੰਗੀਤਾ ਸ਼ਰਮਾ ਕੁੰਦਰਾ, ਲਾਭ ਸਿੰਘ ਲਹਿਲੀ, ਸੁਰਜੀਤ ਕੌਰ ਬੈਂਸ, ਭਰਪੂਰ ਸਿੰਘ, ਰਾਣਾ ਵੂਲਪੁਰੀ, ਸੁਰਿੰਦਰ ਗਿੱਲ, ਪਰਮਜੀਤ ਮਾਨ ਬਰਨਾਲਾ, ਪਾਲ ਅਜਨਬੀ, ਰਜਿੰਦਰ ਕੌਰ, ਡਾ. ਅਵਤਾਰ ਸਿੰਘ ਪਤੰਗ, ਸੀਮਾ ਗੁਪਤਾ, ਧਿਆਨ ਸਿੰਘ ਕਾਹਲੋਂ, ਰਜੇਸ਼ ਬੈਨੀਪਾਲ, ਬਲਵੰਤ ਤਕਸ਼ਕ ਅਤੇ ਸ਼ਾਇਰ ਭੱਟੀ ਨੇ ਖੂਬ ਵਾਹ-ਵਾਹੀ ਖੱਟੀ। ਇਸੇ ਤਰ੍ਹਾਂ ਇਸ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸਾਂਝੇ ਕਵੀ ਦਰਬਾਰ ਦੌਰਾਨ ਸਮਸ਼ੀਰ ਸਿੰਘ ਸੋਢੀ, ਗੁਰਦਰਸ਼ਨ ਸਿੰਘ ਮਾਵੀ, ਡਾ. ਵਿਨੋਦ ਸ਼ਰਮਾ, ਸੁਖਪ੍ਰੀਤ ਸਿੰਘ, ਰਾਜਬੀਰ ਰੰਧਾਵਾ, ਸੇਵੀ ਰਾਇਤ, ਰਜਿੰਦਰ ਕੌਰ ਸਰਾਓ, ਸੁਖਵਿੰਦਰ ਸਿੱਧੂ, ਮਨਜੀਤ ਕੌਰ ਮੋਹਾਲੀ ਅਤੇ ਗੁਰਨਾਮ ਕੰਵਰ ਹੋਰਾਂ ਦੀਆਂ ਕਵਿਤਾਵਾਂ,ਗਜ਼ਲ਼ਾਂ ਅਤੇ ਨਜ਼ਮਾਂ ਨੇ ਸਰੋਤਿਆਂ ਨੂੰ ਚਿੰਤਤ ਵੀ ਕੀਤਾ ਤੇ ਸੋਚਣ ਲਈ ਮਜਬੂਰ ਵੀ।
ਕਾਵਿ ਮਹਿਫ਼ਲ ਦੇ ਅਖੀਰ ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਨੇ ਸਭਨਾਂ ਦਾ ਧੰਨਵਾਦ ਕੀਤਾ, ਜਦੋਂਕਿ ਸਮਾਗਮ ਦੀ ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ. ਕੇ. ਸ਼ਾਰਦਾ, ਊਸ਼ਾ ਕੰਵਰ, ਭੁਪਿੰਦਰ ਮਲਿਕ, ਹਰਮਿੰਦਰ ਕਾਲੜਾ, ਕਮਲ ਦੁਸਾਂਝ, ਕੇ.ਐਲ. ਸ਼ਰਮਾ, ਮਨਮੋਹਨ ਸਿੰਘ ਕਲਸੀ, ਸੰਜੀਵਨ ਸਿੰਘ, ਜੋਧ ਸਿੰਘ, ਹਰਪ੍ਰੀਤ ਸਿੰਘ ਚੰਨੂ, ਜੋਗਿੰਦਰ ਸਿੰਘ ਜੱਗਾ ਤੇ ਪ੍ਰੋਫੈਸਰ ਦਿਲਬਾਗ ਸਿੰਘ ਸਣੇ ਵੱਡੀ ਗਿਣਤੀ ਵਿਚ ਕਵਿਤਾਵਾਂ ਦਾ ਆਨੰਦ ਮਾਨਣ ਵਾਲੇ ਸਰੋਤੇ ਵੀ ਮੌਜੂਦ ਸਨ।