ਡੇਰਾ ਰੂੰਮੀ ਪੁੱਜੇ ਬਾਦਲਾਂ ਨੇ ਬਾਬਾ ਸੁਖਦੇਵ ਸਿੰਘ ਨਾਲ ਕੀਤੀ ਬੰਦ ਕਮਰਾ ਮੀਟਿੰਗ
ਭੁੱਚੋ ਮੰਡੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭੁੱਚੋ ਕਲਾਂ ਦੇ ਡੇਰਾ ਰੂੰਮੀ ਵਿਖੇ ਬਾਬਾ ਸੁਖਦੇਵ ਸਿੰਘ ਤੋਂ ਅਸ਼ੀਰਵਾਦ ਲੈਣ ਲਈ ਪੁੱਜੇ। ਉਨ੍ਹਾਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਮੌਜੂਦਗੀ ਵਿੱਚ ਬਾਬਾ ਸੁਖਦੇਵ ਸਿੰਘ ਨਾਲ ਸ਼ਾਮ ਦੇ ਸੱਤ ਵਜੇ ਅੱਧੇ ਘੰਟੇ ਤੋਂ ਵੱਧ ઠਬੰਦ ਕਮਰਾ ਮੀਟਿੰਗ ਕੀਤੀ।
ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਭੁੱਚੋ ਕਲਾਂ ਦੇ ਖੇਡ ਸਟੇਡੀਅਮ ਵਿੱਚ ਉੱਤਰੇ ਅਤੇ ਉੱਥੋਂ ਗੱਡੀ ਵਿੱਚ ਡੇਰਾ ਰੂੰਮੀ ਪਹੁੰਚੇ ਜਦੋਂਕਿ ਉੱਪ ਮੁੱਖ ਮੰਤਰੀ ਸੜਕ ਰਸਤੇ ਪੰਜ ਮਿੰਟ ਦੇ ਫਰਕ ਨਾਲ ਡੇਰੇ ਵਿੱਚ ਪੁੱਜੇ। ਉਨ੍ਹਾਂ ਡੇਰੇ ਦੀ ਗੱਦੀ ‘ਤੇ ਲੱਗਭੱਗ ਅੱਧਾ ਘੰਟਾ ਪ੍ਰਵਚਨ ਸੁਣੇ। ਬਾਬਾ ਸੁਖਦੇਵ ਸਿੰਘ ਨੇ ਬਾਦਲਾਂ ਨੂੰ ਭਜਨ ਬੰਦਗੀ ਕਰਨ ਅਤੇ ਆਪਣੇ ਮੰਤਰੀਆਂ ਨੂੰ ਵੀ ਨਿਤਨੇਮ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ। ਸੰਤਾਂ ਨੇ ਬਾਦਲਾਂ ਸਮੇਤ ਉਨ੍ਹਾਂ ਨਾਲ ਆਈਆਂ ਸੰਗਤਾਂ ਨੂੰ ਸਿਰੋਪੇ ਦੇ ਸਨਮਾਨਤ ਕੀਤਾ ਅਤੇ ਲੰਗਰ ਛਕਾਇਆ। ਬਾਦਲਾਂ ਦਾ ਇਹ ਦੌਰਾ ਲਗਭਗ ਗੁਪਤ ਰੱਖਿਆ ਗਿਆ ਸੀ।
ਕੈਪਟਨ ਅਮਰਿੰਦਰ ਵੀ ਪਹੁੰਚੇ ਡੇਰਾ ਰੂੰਮੀ
ਭੁੱਚੋ ਮੰਡੀ : ਅਗਾਮੀ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਰਾਜਨੀਤਕ ਪਾਰਟੀਆਂ ਦੇ ਮੁਖੀਆਂ ਨੇ ਭੁੱਚੋ ਕਲਾਂ ਦੇ ਡੇਰਾ ਰੂੰਮੀ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਬੰਦ ਕਮਰੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ। ઠਬੁੱਧਵਾਰ ਸ਼ਾਮੀਂ ਸਾਬਕਾ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਭੁੱਚੋ ਕਲਾਂ ਦੇ ਡੇਰਾ ਰੂੰਮੀ ਵਿਖੇ ਬਾਬਾ ਸੁਖਦੇਵ ਸਿੰਘ ਤੋਂ ਅਸ਼ੀਰਵਾਦ ਲੈਣ ਲਈ ਪੁੱਜੇ। ਉਨ੍ਹਾਂ ਗੱਦੀ ‘ਤੇ ਮੱਥਾ ਟੇਕਿਆ ਅਤੇ ਬਾਬਾ ਸੁਖਦੇਵ ਸਿੰਘ ਤੋਂ ਪ੍ਰਵਚਨ ਸੁਣੇ। ਇਸ ਮੌਕੇ ਬਾਬਾ ਜੀ ਨੇ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਲਾਲ ਸਿੰਘ, ਭਰਤਇੰਦਰ ਸਿੰਘ ਚਹਿਲ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕੈਪਟਨ ਨਾਲ ਲੱਗਭੱਗ ਡੇਢ ਘੰਟਾ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਅਤੇ ਨਵ-ਉਸਾਰੀ ਤਹਿਤ ਬਣੀ ਇਮਾਰਤ ਦਿਖਾਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਡੇਰੇ ਨਾਲ ਉਨ੍ਹਾਂ ਦੇ ਪੁਰਖਿਆਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ ਕਾਰਨ ਉਹ ਦਰਸ਼ਨਾਂ ਲਈ ਆਉਂਦੇ ਹਨ, ਨਾ ਕਿ ਕਿਸੇ ਸਿਆਸੀ ਲਾਹੇ ਖਾਤਰ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …