ਕੁਰੈਸ਼ੀ ਨੇ ਕਿਹਾ ਸੀ – ਜੇ ਅਭਿਨੰਦਨ ਨੂੰ ਨਾ ਛੱਡਿਆ ਤਾਂ ਭਾਰਤ ਹਮਲਾ ਕਰ ਦੇਵੇਗਾ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ‘ਤੇ ਭਾਰਤ ਦੇ ਹਵਾਈ ਹਮਲੇ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿ ਫੌਜ ਨੇ ਹਿਰਾਸਤ ਵਿਚ ਲੈ ਲਿਆ ਸੀ ਤੇ ਫੇਰ ਰਿਹਾਅ ਕਰ ਦਿੱਤਾ ਸੀ। ਇਸ ਮਾਮਲੇ ਵਿਚ ਪਾਕਿਸਤਾਨ ਮੁਸਲਿਮ ਲੀਗ-ਐੱਨ ਦੇ ਨੇਤਾ ਸਰਦਾਰ ਅਯਾਜ਼ ਸਾਦਿਕ ਨੇ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿਚ ਕਿਹਾ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਹਿਮ ਬੈਠਕ ਵਿਚ ਕਿਹਾ ਸੀ ਕਿ ਜੇ ਅਸੀਂ ਅਭਿਨੰਦਨ ਨੂੰ ਨਹੀਂ ਛੱਡਦੇ ਤਾਂ ਭਾਰਤ ਰਾਤ 9 ਵਜੇ ਤੱਕ ਹਮਲਾ ਕਰੇਗਾ। ਇਹ ਸੁਣ ਕੇ ਮੀਟਿੰਗ ਵਿੱਚ ਮੌਜੂਦ ਥਲ ਸੈਨਾ ਮੁਖੀ ਕੰਬਣ ਲੱਗਿਆ ਸੀ। ਸਾਦਿਕ ਨੇ ਵਿਰੋਧੀ ਨੇਤਾਵਾਂ ਨੂੰ ਕਿਹਾ ਕਿ “ਕੁਰੈਸ਼ੀ ਨੇ ਇਸ ਮੁੱਦੇ ‘ਤੇ ਪੀਪੀਪੀ, ਪੀਐੱਮਐੱਲ-ਐੱਨ ਅਤੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਣੇ ਹੋਰ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …