ਡਬਲਿਊ ਐਚ ਓ ਨੇ ਕਿਹਾ – ਜੇਕਰ ਸਰਕਾਰਾਂ ਨੇ ਨੀਤੀਆਂ ਦਾ ਪਾਲਣ ਨਾ ਕੀਤਾ ਤਾਂ ਖਤਰਾ ਬਰਕਰਾਰ
ਵਾਸ਼ਿੰਗਟਨ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦੀ ਸੰਖਿਆ 1 ਕਰੋੜ 4 ਲੱਖ ਤੋਂ ਪਾਰ ਹੋ ਗਈ ਹੈ। ਇਨ੍ਹਾਂ ਵਿਚ 57 ਲੱਖ ਦੇ ਕਰੀਬ ਕਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸੇ ਦੌਰਾਨ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 5 ਲੱਖ 9 ਹਜ਼ਾਰ ਤੱਕ ਪਹੁੰਚ ਗਈ ਹੈ। ਉਧਰ ਦੂਜੇ ਪਾਸੇ ਡਬਲਿਊ.ਐਚ.ਓ. ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਦੀ ਅਰਥ ਵਿਵਸਥਾ ਬੇਹੱਦ ਖਰਾਬ ਸਥਿਤੀ ਵਿਚੋਂ ਗੁਜ਼ਰ ਰਹੀ ਹੈ, ਪਰ ਇਸ ਤੋਂ ਵੀ ਬੁਰਾ ਦੌਰ ਅਜੇ ਆ ਸਕਦਾ ਹੈ। ਦੱਸਿਆ ਗਿਆ ਕਿ ਜੇਕਰ ਸਰਕਾਰਾਂ ਨੇ ਸਹੀ ਨੀਤੀਆਂ ਦਾ ਪਾਲਣ ਨਹੀਂ ਕੀਤਾ ਤਾਂ ਹੋਰ ਜ਼ਿਆਦਾ ਲੋਕ ਕਰੋਨਾ ਤੋਂ ਪ੍ਰਭਾਵਿਤ ਹੋ ਸਕਦੇ ਹਨ। ਧਿਆਨ ਰਹੇ ਕਿ ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਦੇਸ਼ਾਂ ਵਿਚ ਅਮਰੀਕਾ ਪਹਿਲੇ, ਬ੍ਰਾਜ਼ੀਲ ਦੂਜੇ, ਰੂਸ ਤੀਜੇ ਅਤੇ ਭਾਰਤ ਚੌਥੇ ਸਥਾਨ ‘ਤੇ ਹੈ।
Check Also
ਲੈਨੋਵੋ ਨੇ ਪੋ੍ਰਫੈਸ਼ਨਲਾਂ ਲਈ ਤਿਆਰ ਕੀਤੇ ਨਵੇਂ ਉੱਚ-ਪ੍ਰਦਰਸ਼ਨ ਵਾਲੇ ਟੈਬਲੇਟਾਂ ਅਤੇ ਲੈਪਟਾਪਾਂ ਨਾਲ ਭਾਰਤ ਵਿੱਚ ਆਪਣੇ ਪੋਰਟਫੋਲੀਓ ਦਾ ਵਿਸਤਾਰ ਕੀਤਾ
ਆਧੁਨਿਕ ਦਫਤਰ ਲਈ ਇੱਕ ਕਿਫਾਇਤੀ ਵਪਾਰਕ ਟੈਬਲੇਟ ਵੀ ਲਾਂਚ ਕੀਤਾ ਚੰਡੀਗੜ੍ਹ, ਲੁਧਿਆਣਾ, ਗੁਰੂਗ੍ਰਾਮ, 14 ਨਵੰਬਰ, …