Breaking News
Home / ਦੁਨੀਆ / ਅਮਰੀਕਾ: ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਵਿਚ ਮੁਹਾਰਤ ਜ਼ਰੂਰੀ, ਸਿੱਖ ਚਿੰਤਤ

ਅਮਰੀਕਾ: ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਵਿਚ ਮੁਹਾਰਤ ਜ਼ਰੂਰੀ, ਸਿੱਖ ਚਿੰਤਤ

ਰਾਸ਼ਟਰਪਤੀ ਟਰੰਪ ਨੇ ਕਾਰਜਕਾਰੀ ਹੁਕਮਾਂ ‘ਤੇ ਕੀਤੇ ਦਸਤਖ਼ਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਲਾਜ਼ਮੀ ਕਰ ਦਿੱਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸਬੰਧੀ ਕਾਰਜਕਾਰੀ ਹੁਕਮਾਂ ‘ਤੇ ਦਸਤਖ਼ਤ ਕੀਤੇ ਹਨ, ਜਿਸ ‘ਤੇ ਸਿੱਖ ਅਧਿਕਾਰ ਗਰੁੱਪਾਂ ਨੇ ਚਿੰਤਾ ਪ੍ਰਗਟਾਈ ਹੈ। ਇਨ੍ਹਾਂ ਗਰੁੱਪਾਂ ਅਨੁਸਾਰ ਇਸ ਹੁਕਮ ਦਾ ਸਿੱਖ ਟਰੱਕ ਡਰਾਈਵਰਾਂ ‘ਤੇ ਪ੍ਰਭਾਵ ਪੈ ਸਕਦਾ ਹੈ ਅਤੇ ਰੁਜ਼ਗਾਰ ਵਿੱਚ ਬੇਲੋੜੀਆਂ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ।
‘ਅਮਰੀਕਾ ਦੇ ਟਰੱਕ ਡਰਾਈਵਰਾਂ ਲਈ ਸੜਕ ਦੇ ਸਾਂਝੇ ਨਿਯਮਾਂ ਨੂੰ ਲਾਗੂ ਕਰਨਾ’ ਸਿਰਲੇਖ ਵਾਲੇ ਕਾਰਜਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਟਰੱਕ ਡਰਾਈਵਰ ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ, ਇਸ ਦੀ ਸੁਰੱਖਿਆ ਅਤੇ ਅਮਰੀਕੀ ਲੋਕਾਂ ਦੀ ਰੋਜ਼ੀ-ਰੋਟੀ ਲਈ ਜ਼ਰੂਰੀ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ, ‘ਪੇਸ਼ੇਵਰ ਡਰਾਈਵਰਾਂ ਲਈ ਸੁਰੱਖਿਆ ਲੋੜਾਂ ਸਬੰਧੀ ਅੰਗਰੇਜ਼ੀ ਵਿੱਚ ਮੁਹਾਰਤ ਲਾਜ਼ਮੀ ਹੈ।
ਉਨ੍ਹਾਂ ਨੂੰ ਟਰੈਫਿਕ ਸੰਕੇਤ ਪੜ੍ਹਨਾ ਅਤੇ ਸਮਝਣਾ, ਟਰੈਫਿਕ ਸੁਰੱਖਿਆ, ਸਰਹੱਦੀ ਗਸ਼ਤ, ਖੇਤੀਬਾੜੀ ਚੌਕੀਆਂ ਅਤੇ ਮਾਲ ਵਜ਼ਨ ਤੇ ਸਟੇਸ਼ਨ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਆਉਣੀ ਚਾਹੀਦੀ ਹੈ।’ ਟਰੰਪ ਨੇ ਅੰਗਰੇਜ਼ੀ ਨੂੰ ਸੰਯੁਕਤ ਰਾਜ ਦੀ ਅਧਿਕਾਰਤ ਕੌਮੀ ਭਾਸ਼ਾ ਐਲਾਨੀ ਹੈ। ਇਸ ਬਾਰੇ ‘ਸਿੱਖ ਕੋਲੀਸ਼ਨ’ ਸੰਗਠਨ ਨੇ ਕਿਹਾ ਕਿ ਉਹ ਟਰੰਪ ਦੇ ਹੁਕਮਾਂ ਮਗਰੋਂ ਕਾਫੀ ਚਿੰਤਤ ਹਨ।

 

Check Also

ਜਸਟਿਸ ਭੂਸ਼ਨ ਰਾਮਕ੍ਰਿਸ਼ਨ ਗਵਈ ਭਾਰਤ ਦੇ 52ਵੇਂ ਚੀਫ ਜਸਟਿਸ ਨਿਯੁਕਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਜਸਟਿਸ ਭੂਸ਼ਨ ਰਾਮਕ੍ਰਿਸ਼ਨ ਗਵਈ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ …