15.2 C
Toronto
Friday, August 21, 2026
spot_img
Homeਨਜ਼ਰੀਆਕੈਨੇਡਾ ਦੇ ਸਿੱਖਾਂ ਦੀ ਸਿਆਸਤ (ਪਾਰਟ 1)

ਕੈਨੇਡਾ ਦੇ ਸਿੱਖਾਂ ਦੀ ਸਿਆਸਤ (ਪਾਰਟ 1)

(ਤੀਜੀ ਅਤੇ ਆਖਰੀ ਕਿਸ਼ਤ )
ਕਪੂਰ ਨੇ ਦੋ ਸਾਲ ਟੋਰਾਂਟੋ ਵਲ ਬਿਤਾਏ। ਇਨ÷ ਾਂ ਦੋ ਸਾਲਾਂ ਵਿੱਚ ਬੀ.ਸੀ. ਸੂਬੇ ਦੇ ਦੇਸ਼ ਭਗਤ (ਗਦਰੀ) ਹਿੰਦੁਸਤਾਨ ਨੂੰ ਜਾ ਚੁੱਕੇ ਸਨ। ਕੋਈ ਖਤਰਾ ਨਾ ਵੇਖਦਿਆਂ ਕਪੂਰ ਅਕਤੂਬਰ 1916 ਵਿੱਚ ਬੀ. ਸੀ. ਵਿੱਚ ਵਾਪਸ ਆ ਗਿਆ। ਵਾਪਸ ਆ ਕੇ ਕਪੂਰ ਨੇ ਬੀ ਸੀ. ਵਿੱਚ ਲੱਕੜ ਮਿੱਲਾਂ ਦਾ ਬਿਜ਼ਨਸ ਕੀਤਾ। ਸੈਂਕੜੇ ਹਿੰਦੁਸਤਾਨੀ, ਗੋਰੇ, ਜਾਪਾਨੀ, ਚੀਨੇ, ਗਰੀਕ ਤੇ ਹੋਰ ਕੌਮਾਂ ਦੇ ਮਜ਼ਦੂਰ ਕੰਮ ਕਰਦੇ ਸਨ ਉਸ ਲਈ। ਬਹੁਤ ਅਮੀਰ ਬਣ ਗਿਆ ਸੀ ਉਹ। ਹਿੰਦੁਸਤਾਨੀ ਭਾਈਚਾਰੇ ਵਿੱਚ ਸਭ ਤੋਂ ਅਮੀਰ ਸੀ ਹੁਣ ਉਹ। ਭਾਈਚਾਰੇ ਵਿੱਚ ਸਭ ਪਾਸੇ ਕਪੂਰ ਹੀ ਕਪੂਰ ਹੁੰਦੀ ਸੀ। ਖਾਸ ਤੌਰ ‘ਤੇ ਖਾਲਸਾ ਦੀਵਾਨ ਸੁਸਾਇਟੀ ਦੇ ਪਰਧਾਨ ਭਾਈ ਭਗਵਾਨ ਸਿੰਘ ਦੋਸਾਂਝ ਦੇ ਜੈਤੋ ਦੇ ਮੋਰਚੇ ਵਿੱਚ ਜਥਾ ਲੈ ਕੇ ਜਾਣ ਪਿੱਛੋਂ ਤਾਂ ਕਪੂਰ ਹਰ ਪਾਸੇ ਪੂਰੀ ਤਰ÷ ਾਂ ਛਾ ਗਿਆ ਸੀ। ਢਪਈ ਦਾ ਵਰਿਆਮ ਸਿੰਘ ਜਿਹੜਾ ਟੋਰਾਂਟੋ ਵਲ ਸੰਸਾਰੀਆ ਨੇ ਕੈਨੇਡੀਅਨ ਫੌਜ ਵਿੱਚ ਭਰਤੀ ਕਰਵਾਇਆ ਸੀ ਤੇ ਜਿਸ ਦਾ ਵਾਪਸ ਵੈਨਕੂਵਰ ਆਏ ਦਾ ਭਾਈਚਾਰੇ ਨੇ ਬਾਈਕਾਟ ਕੀਤਾ ਸੀ। ਹੁਣ ਓਹੀ ਵਰਿਆਮ ਸਿੰਘ 1926 ‘ਚ ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਦਾ ਪਰਧਾਨ ਸੀ। ਇਹ ਸਾਰਾ ਕੁਛ ਭਾਈਚਾਰੇ ਵਿੱਚ ਕਪੂਰ ਸਿੰਘ ਦੀ ‘ਬੱਲੇ ਬੱਲੇ’ ਕਰਕੇ ਹੋ ਸਕਿਆ ਸੀ।
Babu Kapur Singh
ਕਪੂਰ ਸਿੰਘ 1916 ਵਿੱਚ ਬੀ. ਸੀ. ਵਿੱਚ ਵਾਪਸ ਆ ਗਿਆ ਸੀ ਪਰ ਡਾਕਟਰ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਟੋਰਾਂਟੋ ਵਲ ਹੀ ਰਹੇ ਸਨ। ਟੋਰਾਂਟੋ ਵੱਲ 14 ਸਾਲ ਰਹਿ ਕੇ ਦਸੰਬਰ 1928 ਵਿੱਚ ਕਰਤਾਰ ਸਿੰਘ ਹੁੰਦਲ ਟੋਰਾਂਟੋ ਤੋਂ ਵਾਪਸ ਵੈਨਕੂਵਰ ਆ ਗਿਆ ਸੀ। ਟੋਰਾਂਟੋ ਵਿੱਚ ਸੰਸਾਰੀਏ ਅੰਗਰੇਜ਼ੀ ਦਾ ਅਖਬਾਰ ‘ਕੈਨੇਡਾ ਐਂਡ ਇੰਡੀਆ’ ਕੱਢਦੇ ਰਹੇ ਸੀ। ਹੁਣ ਕਰਤਾਰ ਸਿੰਘ ਹੁੰਦਲ਼ ਨੇ ਵਾਪਸ ਆ ਕੇ ਜੂਨ 1929 ਵਿੱਚ ਵੈਨਕੂਵਰ ਤੋਂ ਗੁਰਮੁਖੀ ਤੇ ਅੰਗਰੇਜ਼ੀ ਦਾ ਰਲਵਾਂ ਅਖਬਾਰ ‘ਇੰਡੀਆ ਐਂਡ ਕੈਨੇਡਾ’ ਕੱਢਿਆ। ਇਸ ਅਖਬਾਰ ਵਿੱਚ ਬਹੁਤੀਆਂ ਖਬਰਾਂ ਗਾਂਧੀ ਜਾਂ ਕਾਂਗਰਸ ਪਾਰਟੀ ਬਾਰੇ ਹੁੰਦੀਆਂ ਸਨ।
Dr. Sundar Singh and Kartar Singh Hundal
ਸੰਸਾਰੀਆਂ ਨੇ 17 ਅਗਸਤ 1930 ਨੂੰ ਐਤਵਾਰ ਵਾਲ਼ੇ ਦਿਨ ਵੈਨਕੂਵਰ ਗੁਰਦੁਆਰੇ ਦੀ ਬੇਸਮੈਂਟ ਵਿੱਚ ਮੀਟਿੰਗ ਕਰ ਕੇ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਦੀ ਸਥਾਪਨਾ ਕੀਤੀ। ‘ਇੰਡੀਆ ਐਂਡ ਕੈਨੇਡਾ’ ਮੁਤਾਬਕ ਇਸ ਮੀਟਿੰਗ ਵਿੱਚ ਬਾਬੂ ਕਪੂਰ ਸਿੰਘ ਖੜੌਦੀ ਸਰਬ ਸੰਮਤੀ ਨਾਲ਼ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਦੇ ਪਰਧਾਨ ਅਤੇ ਭਾਈ ਗੁਰਦਿੱਤ ਸਿੰਘ ਬਿਲਗਾ ਸਕੱਤਰ ਚੁਣੇ ਗਏ।
Bhai Gurdit Singh Bilga
ਭਾਈ ਸੁਰੈਣ ਸਿੰਘ ਮੁਹੇਮ ਮੀਤ ਪਰਧਾਨ ਅਤੇ ਕਰਤਾਰ ਸਿੰਘ ਹੁੰਦਲ ਮੀਤ ਸਕੱਤਰ ਬਣਾਏ ਗਏ। ਕਾਰਜ ਸਾਧਕ ਕਮੇਟੀ ਦੇ ਤੇਰਾਂ ਮੈਂਬਰ ਚੁਣੇ ਗਏ। ਉੱਪਰਲੇ ਚਾਰ ਬੰਦਿਆਂ ਤੋਂ ਇਲਾਵਾ ਇਸ ਕਾਰਜ ਸਾਧਕ ਕਮੇਟੀ ਦੇ ਬਾਕੀ ਦੇ ਨੌਂ ਮੈਂਬਰ ਸਨ: 1. ਗੁਰਬਚਨ ਸਿੰਘ ਟੂਟੋਮਜਾਰਾ, 2. ਭਾਈ ਹਰਬੰਸ ਸਿੰਘ, 3. ਭਾਈ ਬਤਨ ਸਿੰਘ, 4. ਭਾਈ ਸਾਧੂ ਸਿੰਘ, 5. ਭਾਈ ਚੰਨਣ ਸਿੰਘ, 6. ਭਾਈ ਮਿਤ ਸਿੰਘ, 7. ਭਾਈ ਹੀਰਾ ਸਿੰਘ ਢੱਡਾ, 8 . ਭਾਈ ਮੋਹਣ ਸਿੰਘ ਮਾਹਲਪੁਰ, 9. ਭਾਈ ਜੀਵਨ ਸਿੰਘ।
‘ਕਨੇਡੀਅਨ ਹਿੰਦੋਸਤਾਨੀ ਕਾਂਗਰਸ’ ਦੀ ਸਥਾਪਨਾ ਪਿੱਛੋਂ 1930 ਦੇ ਅਖੀਰ ਵਿੱਚ ਕਰਤਾਰ ਸਿੰਘ ਹੁੰਦਲ ਹੋਰੀਂ ‘ਕਾਂਗਰਸ’ ਦੇ ਪਰਚਾਰ ਲਈ ਕੈਲੇਫੋਰਨੀਆ ਗਏ। ਉੱਥੇ ਮੈਰਿਸਵਿਲ ਸ਼ਹਿਰ ਵਿੱਚ ਇਨ÷ ਾਂ ਦੀ ਬੜੇ ਨੰਗਲ ਦੇ ਦਲ਼ੀਪ ਸਿੰਘ ਫਾਹਲੇ ਨਾਲ਼ ਗੱਲ ਹੋਈ। ਫਾਹਲੇ ਨੇ ਇਨ÷ ਾਂ ਨੂੰ ਗਦਰ ਆਸ਼ਰਮ ਵਿੱਚ ਜਾ ਕੇ ਗੱਲ ਕਰਨ ਨੂੰ ਆਖਿਆ। ਗਦਰ ਆਸ਼ਰਮ ਵਿੱਚ ਇਨ÷ ਾਂ ਨਾਲ਼ ਤੇਜਾ ਸਿੰਘ ਸੁਤੰਤਰ ਨੇ ਗੱਲ ਕੀਤੀ ਜੋ ਕਿ ਦਸੰਬਰ 1929 ਤੋਂ ਜਨਵਰੀ 1931 ਤੱਕ ਅਮਰੀਕਾ ਵਿੱਚ ਸੀ। ਸੁਤੰਤਰ ਨੇ ਕਰਤਾਰ ਸਿਂੰਘ ਹੋਰਾਂ ਨੂੰ ਆਖਿਆ ਕਿ ਗਦਰ ਪਾਰਟੀ ਦਾ ਕਿਸੇ ਵੀ ਹੋਰ ਜਥੇਬੰਦੀ ਨਾਲ਼ ਕੋਈ ਸੰਬੰਧ ਨਹੀਂ ਜਿਹੜੀ ਕਿ ਗਦਰ ਪਾਰਟੀ ਦੇ ਅਸੂਲਾਂ ਨਾਲ ਸਹਿਮਤ ਨਾ ਹੋਵੇ। ਸੁਤੰਤਰ ਦਾ ਮਤਲਬ ਸਾਫ ਸੀ ਕਿ ਹਥਿਆਰਬੰਦ ਇਨਕਲਾਬ ਵਿੱਚ ਯਕੀਨ ਰੱਖਣ ਵਾਲ਼ੀ ਗਦਰ ਪਾਰਟੀ ਕਾਂਗਰਸ ਵਰਗੀ ਜਥੇਬੰਦੀ ਨਾਲ਼ ਸੰਬੰਧ ਰੱਖਣ ਨੂੰ ਤਿਆਰ ਨਹੀਂ ਸੀ। ਬਾਅਦ ਵਿੱਚ ਮੋਗਾ ਜ਼ਿਲ÷ ੇ ਵਿਚ ਪੈਂਦੇ ਨਿਹਾਲ ਸਿੰਘ ਵਾਲਾ ਦੇ ਬੱਗਾ ਸਿੰਘ ਧਾਲੀਵਾਲ ਨੇ ਜਨਵਰੀ 1931 ਵਿਚ ਅਮਰੀਕਾ ਤੋਂ ਕੈਨੇਡਾ ਆ ਕੇ ਲੋਕਾਂ ਨੂੰ ‘ਕੈਨੇਡੀਅਨ ਹਿੰਦੁਸਤਾਨੀ ਕਾਂਗਰਸ’ ਤੋਂ ਦੂਰ ਰਹਿਣ ਨੂੰ ਆਖਿਆ। ਗਦਰ ਪਾਰਟੀ ਵਾਲ਼ਿਆਂ ਅਕਤੂਬਰ 1931 ਵਿਚ ਦਲੀਪ ਸਿੰਘ ਫਾਹਲੇ ਨੂੰ ਵੀ ਇਸ ਕੰਮ ਲਈ ਵੈਨਕੂਵਰ ਭੇਜਿਆ। ਪਰ ਇਸ ਵਿੱਚ ਉਨ÷ ਾਂ ਨੂੰ ਬਹੁਤੀ ਸਫਲਤਾ ਨਾ ਮਿਲ਼ੀ ਕਿਉਂਕਿ ਇਸ ਵਕਤ ਵੱਡਾ ਮਂੰਦਵਾੜਾ ਚੱਲ ਰਿਹਾ ਸੀ। ਜੌਬਾਂ ਦੀ ਬੜੀ ਘਾਟ ਸੀ ਤੇ ਬਹੁਤੇ ਸਿੱਖ ਕਪੂਰ ਲਈ ਹੀ ਕੰਮ ਕਰਦੇ ਸਨ। ਕੋਈ ਵੀ ਸਿੱਖ ਕਪੂਰ ਸਿੰਘ ਨਾਲ ਵਿਗਾੜਨੀ ਨਹੀਂ ਸੀ ਚਾਹੁੰਦਾ। ਦਰਅਸਲ ਗਦਰੀਆਂ ਦੇ ਕੈਨੇਡਾ ਛੱਡ ਜਾਣ ਪਿੱਛੋਂ ਹੁਸੈਨ ਰਹੀਮ ਅਤੇ ਸੋਹਣ ਲਾਲ ਵਰਗੇ ਗਰਮ ਖਿਆਲੀ ਵੀ ਕਪੂਰ ਸਿੰਘ ਵਰਗੇ ਧਨੀ ਸੰਸਾਰੀਆਂ ਦੇ ਨੇੜੇ ਹੋ ਬਹਿੰਦੇ ਸਨ।
ਅਕਤੂਬਰ 1930 ਵਿੱਚ ਭਗਤ ਸਿੰਘ ਹੋਰਾਂ ਨੂੰ ਫਾਂਸੀ ਦਾ ਹੋ ਹੁਕਮ ਹੋ ਗਿਆ ਸੀ॥ ਭਗਤ ਸਿੰਘ ਹੋਰਾਂ ਦੇ ਬਚਾਓ ਲਈ ਬਣੀ ਡਿਫੈਂਸ ਕਮੇਟੀ ਫਾਂਸੀ ਦੀ ਇਸ ਸਜ਼ਾ ਵਿਰੁੱਧ ਲੰਡਨ ਵਿੱਚਲੀ ਪ੍ਰਿਵੀ ਕੌਂਸਲ ਕੋਲ਼ ਅਪੀਲ ਕਰਨਾ ਚਾਹੁੰਦੀ ਸੀ॥ ਅਪੀਲ ਕਰਨ ਵਾਸਤੇ ਪੈਸੇ ਚਾਹੀਦੇ ਸਨ। ਡਿਫੈਂਸ ਕਮੇਟੀ ਵਾਲ਼ਿਆਂ ਪੈਸਿਆਂ ਵਾਸਤੇ ਕੈਨੇਡਾ ਦੀ ਹਿੰਦੁਸਤਾਨੀ ਕਮਿਊਮਿਟੀ ਨੂੰ ਅਪੀਲ ਕੀਤੀ। ਕੈਨੇਡਾ ਦੀ ਸਿੱਖ ਕਮਿਊਨਿਟੀ ਨੇ ਹਜ਼ਾਰਾਂ ਡਾਲਰ ਇਕੱਠੇ ਕਰਕੇ ਭਗਤ ਸਿੰਘ ਹੋਰਾਂ ਦੀ ਅਪੀਲ ਵਾਸਤੇ ਭੇਜੇ। ਇਹ ਸਾਰੇ ਪੈਸੇ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ਿਆਂ ਇਕੱਠੇ ਕਰਕੇ ਭੇਜੇ ਸਨ। ‘ਵੈਕੂਵਰ ਮੇਨਲੈਂਡ ਅਤੇ ‘ਵੈਨਕੂਵਰ ਆਈਲੈਂਡਜ਼’ ਉੱਤੇ ਜੱਥਿਆਂ ਦੇ ਜੱਥੇ ਉਗਰਾਹੀ ਵਾਸਤੇ ਘੁੰਮ ਰਹੇ ਸਨ। ਲੋਕਾਂ ਵਿੱਚ ਉਸੇ ਕਿਸਮ ਦਾ ਜੋਸ਼ ਤੇ ਰੋਹ ਸੀ ਜਿਸ ਤਰ÷ ਾਂ ਦਾ ‘ਕਾਮਾਗਾਟਾ ਮਾਰੂ’ ਦੇ ਦਿਨਾਂ ਵਿੱਚ ਸੀ।
ਇਹ ਤਾਂ ਸੱਚ ਹੈ ਕਿ ‘ਕੈਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ਿਆਂ ਭਗਤ ਸਿੰਘ ਹੋਰਾਂ ਦੀ ਅਪੀਲ ਵਾਸਤੇ ਕੈਨੇਡਾ ਵਿੱਚ ਪੈਸੇ ਇਕੱਠੇ ਕੀਤੇ। ਪਰ ਸਵਾਲ ਪੈਦਾ ਹੁੰਦਾ ਹੈ ਕਿ ਸ਼ਾਂਤੀ ਵਿੱਚ ਯਕੀਨ ਰੱਖਣ ਵਾਲ਼ੀ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ਿਆਂ ਭਗਤ ਸਿੰਘ ਹੋਰਾਂ ਵਰਗੇ ਇਨਕਲਾਬੀਆਂ ਨੂੰ ਬਚਾਉਣ ਲਈ ਪੈਸੇ ਇਕੱਠੇ ਕਿਉਂ ਕੀਤੇ? ਇਸ ਬਾਰੇ ਅਸੀਂ ਯਕੀਨ ਨਾਲ਼ ਕੁਛ ਨਹੀਂ ਕਹਿ ਸਕਦੇ।
ਪਰ ਸਾਡੇ ਖਿਆਲ ਵਿੱਚ ਤਿੰਨ ਕਾਰਨ ਹੋ ਸਕਦੇ ਹਨ। ਪਹਿਲਾ ਕਾਰਨ: ਹੋ ਸਕਦਾ ਹੈ ਕਿ ਕਪੂਰ ਤੇ ਕਰਤਾਰ ਸਿੰਘ ਹੁੰਦਲ ਹੋਰੀਂ ਸੱਚ-ਮੁੱਚ ਭਗਤ ਸਿੰਘ ਹੋਰਾਂ ਨੂੰ ਬਚਾਇਆ ਚਾਹੁੰਦੇ ਹੋਣ। ਕਾਂਗਰਸ ਦੇ ਆਮ ਵਰਕਰ ਤਾਂ ਚੰਗੇ ਸਨ। ਦੂਸਰਾ ਕਾਰਨ: ਡਿਫੈਂਸ ਕਮੇਟੀ ਦੀ ਮੈਂਬਰ ਲਾਲਾ ਲਾਜਪਤ ਰਾਏ ਦੀ ਧੀ ਪਾਰਬਤੀ ਦੇਵੀ ਅਤੇ ਉਨ÷ ਾਂ ਦੀ ਸਾਥਣ ਲੱਜਿਆ ਦੇਵੀ ਸਨ। ਉਨ÷ ਾਂ ਵਲੋਂ ਆਈ ਬੇਨਤੀ ਨੂੰ ‘ਕੈਨੇਡੀਅਨ ਹਿੰਦੁਸਤਾਨੀ ਕਾਂਗਰਸ’ ਨੂੰ ਮੰਨਣਾ ਹੀ ਪੈਣਾ ਸੀ। ਤੀਸਰਾ ਕਾਰਨ: ਕੁਛ ਲੋਕਾਂ ਦਾ ਖਿਆਲ ਹੈ ਕਿ ਕੈਨੇਡਾ ਦੇ ਬਹੁਤੇ ਸਿੱਖ ਭਗਤ ਸਿੰਘ ਹੋਰਾਂ ਨਾਲ਼ ਹਮਦਰਦੀ ਰੱਖਦੇ ਸਨ। ‘ਕੈਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ੇ ਇਨ÷ ਾਂ ਲੋਕਾਂ ਵਿੱਚ ਆਪਣਾ ਅਸਰ-ਰਾਸੂਖ ਬਣਾਈ ਰੱਖਣ ਲਈ ਇਨ÷ ਾਂ ਲੋਕਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਨਹੀਂ ਸੀ ਜਾ ਸਕਦੇ। ਕਾਰਨ ਕੁਛ ਵੀ ਹੋਵੇ ਪਰ ਇਹ ਸਚਾਈ ਹੈ ਕਿ ਭਗਤ ਸਿੰਘ ਹੋਰਾਂ ਨੂੰ ਬਚਾਉਣ ਲਈ ‘ਕੈਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ਿਆਂ ਕੈਨੇਡਾ ‘ਚੋਂ ਹਜ਼ਾਰਾਂ ਡਾਲਰ ਇਕੱਠੇ ਕਰਕੇ ਭੇਜੇ ਸਨ (ਅਕਤੂਬਰ, ਨਵੰਬਰ 1930 ਦੇ ‘ਇੰਡੀਆ ਐਂਡ ਕੈਨੇਡਾ’ ਦੇ ਅੰਕ ਜਿਨ÷ ਾਂ ਵਿੱਚ ਕੀਤੀ ਉਗਰਾਹੀ ਦਾ ਵੇਰਵਾ ਹੈ, ਲੇਖਕ ਪਾਸ ਹਨ)।
ਦੂਜਾ ਸੰਸਾਰ ਯੁੱਧ ਹੋਣ ਵੇਲੇ ਬਹੁਤ ਸਾਰੇ ਸਿਖ ਕਨੇਡਾ ਵਿੱਚ ਗੈਰ-ਕਾਨੂੰਨੀ ਢੰਗ ਨਾਲ਼ ਰਹਿ ਰਹੇ ਸਨ। ਇਨ÷ ਾਂ ਦੇ ਸਿਰ ‘ਤੇ ਹਰ ਵੇਲੇ ਡੀਪੋਰਟੇਸ਼ਨ ਦੀ ਤਲਵਾਰ ਲਟਕਦੀ ਰਹਿੰਦੀ ਸੀ। ਵੈਨਕੂਵਰ ਦੇ ਸਿੱਖ ਇਨ÷ ਾਂ ਨੂੰ ‘ਪੱਕੇ’ ਕਰਵਾਉਣ ਲਈ ਕਨੇਡੀਅਨ ਸਰਕਾਰ ਦੀਆਂ ਮਿੰਨਤਾਂ ਕਰ ਕਰ ਥੱਕ ਚੁੱਕੇ ਸਨ। ਬਰਨਬੀ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਰੀਟਾਇਰਡ ਹਿਸਟਰੀ ਦੇ ਪ੍ਰੋਫੈਸਰ ਡਾਕਟਰ ਹਿਊ ਜੌਹਨਸਟਨ ਆਪਣੀ ਕਿਤਾਬ ‘ਜਿਊਲ ਆਫ ਦਾ ਕਿਲਾ’ ਦੇ ਪੰਨਾ 144 ‘ਤੇ ਲਿਖਦੇ ਨੇ ਕਿ ਦੂਜਾ ਸੰਸਾਰ ਯੁੱਧ ਸ਼ੁਰੂ ਹੋਣ ਵੇਲੇ ਕੈਨੇਡੀਅਨ ਸਰਕਾਰ (ਜਿਹੜੀ ਕਿ ਬਰਤਾਨਵੀ ਹਿਤਾਂ ਦੀ ਰਾਖੀ ਕਰਨਾ ਆਪਣਾ ਪਵਿੱਤਰ ਫਰਜ਼ ਸਮਝਦੀ ਸੀ) ਨਹੀਂ ਸੀ ਚਾਹੁੰਦੀ ਕਿ ਸਿੱਖ ਪਹਿਲੇ ਸੰਸਾਰ ਯੁੱਧ ਵਾਂਗ ਬਰਤਾਨੀਆਂ ਲਈ ਕੋਈ ਮੁਸ਼ਕਿਲ ਖੜ÷ ੀ ਕਰਨ। ਇਸ ਲਈ ਕਨੇਡੀਅਨ ਸਰਕਾਰ ਸਿੱਖਾਂ ਨੂੰ ਖੁਸ਼ ਕਰਨ ਲਈ ਇਨ÷ ਾਂ ਗੈਰ-ਕਾਨੂੰਨੀ ਇਮੀਗ੍ਰੈਂਟਾਂ ਨੂੰ ‘ਪੱਕੇ’ ਕਰਨ ਲਈ ਤਿਆਰ ਸੀ। ਇਸ ਮੌਕੇ ਸਰਕਾਰ ਨੇ ਵਕੀਲ ਡੀ. ਪੀ. ਪਾਂਡੀਆ, ਜਿਹੜਾ ਕਿ ‘ਥੀਓਸੌਫੀਕਲ ਸੁਸਾਇਟੀ’ ਨੇ ਕਨੇਡਾ ਭੇਜਿਆ ਸੀ, ਨੂੰ ਵਰਤਿਆ। ਕਪੂਰ ਅਤੇ ਮੇਓ ਸਿੰਘ ਨੇ ਆਪਣੇ ਕੋਲੋਂ ਬਹੁਤ ਸਾਰੇ ਪੈਸੇ ਖਰਚ ਕੇ ਉਹਨੂੰ ਔਟਵਾ ਭੇਜਿਆ। ਸਰਕਾਰ ਨੇ ਸਿੱਖਾਂ ਨੂੰ ਖੁਸ਼ ਕਰਨ ਲਈ ਪਾਂਡੀਏ ਰਾਹੀਂ ਸੈਂਕੜੇ ਗੈਰ ਕਾਨੂੰਨੀ ਹਿੰਦੁਸਤਾਨੀ ਇਮੀਗਰੈਂਟ ‘ਪੱਕੇ’ ਕਰ ਦਿੱਤੇ (ਹੋਰ ਪਾਂਡੀਏ ਕੋਲ਼ ਕਿਹੜੀ ਜਾਦੂ ਦੀ ਛੜੀ ਸੀ? ਸਾਧੂ ਸਿੰਘ ਧਾਮੀ ਅਤੇ ਅਨੂਪ ਸਿੰਘ ਢਿੱਲੋਂ 1938 ਵਿੱਚ ਔਟਵਾ ਜਾ ਕੇ ਜ਼ੋਰ ਲਾ ਆਏ ਸੀ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਸੀ ਹੋਈ)। ਇਸ ਨਾਲ਼ ਸੰਸਾਰੀਆਂ ਦਾ ਵਕਾਰ ਕਮਿਊਨਿਟੀ ਵਿੱਚ ਹੋਰ ਵਧਿਆ।
Sardar Naginder Singh
ਬਹੁਤ ਸਾਰੇ ਇਤਿਹਾਸਕਾਰ ਕਲੇਮ ਕਰਦੇ ਨੇ ਕਿ ਸੰਸਾਰੀਆਂ ਨੇ ਪਾਂਡੀਏ ਰਾਹੀਂ ਹਿੰਦੁਸਤਾਨੀਆ ਨੂੰ ਕਨੇਡਾ ਵਿੱਚ ਵੋਟ ਦਾ ਹੱਕ ਲੈ ਕੇ ਦਿੱਤਾ ਸੀ। ਇਹ ਗੱਲ ਦਰੁਸਤ ਨਹੀਂ। ਦਰਅਸਲ ਜਦੋਂ ਵੋਟ ਦੇ ਹੱਕ ਲਈ ਸੰਘਰਸ਼ ਸਿਖਰਾਂ ਉੱਤੇ ਸੀ ਉਦੋਂ ਪਾਂਡੀਆ ਕਨੇਡਾ ਵਿੱਚ ਹੀ ਨਹੀਂ ਸੀ। ਇਸੇ ਲਈ 1942 ਤੋਂ ਲੈ ਕੇ 1945 ਤੱਕ ਜਿਹੜੇ ਵੀ ਡੈਪੂਟੇਸ਼ਨ ਵਿਕਟੋਰੀਆ ਨੂੰ ਗਏ ਸਨ ਪਾਂਡੀਆ ਇਨ÷ ਾਂ ਵਿੱਚ ਸ਼ਾਮਲ ਨਹੀਂ ਸੀ (ਸੁਖਵੰਤ ਹੁੰਦਲ ਤੇ ਸਾਧੂ ਬਿੰਨਿੰਗ ਦੀ ਕਿਤਾਬ ‘ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਦਾ ਹੱਕ ਕਿਵੇਂ ਲਿਆ’)। ਸਚਾਈ ਇਹ ਹੈ ਕਿ ਵੋਟ ਦੇ ਹੱਕ ਲਈ ਸਾਰੇ ਦਾ ਸਾਰਾ ਸੰਘਰਸ਼ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਕੱਤਰ ਨਗਿੰਦਰ ਸਿੰਘ ਗਿੱਲ (ਚੂਹੜਚੱਕ), ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਅਤੇ ਲੱਕੜ ਮਿੱਲਾਂ ਦੀ ਯੂਨੀਅਨ (ਆਈ. ਡਬਲਯੂ. ਏ.) ਨਾਲ਼ ਸੰਬੰਧਿਤ ਹੈਰਲਡ ਪਰਿਚਟ ਦੀ ਅਗਵਾਈ ਵਿੱਚ ਲੜਿਆ ਗਿਆ ਸੀ। ਪਾਂਡੀਆ 1 ਨਵੰਬਰ 1946 ਵਾਲ਼ੇ ਡੈਪੂਟੇਸ਼ਨ ਵਿੱਚ ਜ਼ਰੂਰ ਸ਼ਾਮਲ਼ ਸੀ। ਪਰ ਉਦੋਂ ਤੱਕ ਖਾਲਸਾ ਦੀਵਾਨ ਵੈਨਕੂਵਰ ਦੇ ਸਕੱਤਰ ਨਗਿੰਦਰ ਸਿੰਘ ਗਿੱਲ ਹੋਰੀਂ ਮੋਰਚਾ ਜਿੱਤ ਲਿਆ ਸੀ।
ਹਿੰਦੁਸਤਾਨੀਆਂ ਨੂੰ ਵੋਟ ਪਾਉਣ ਦਾ ਹੱਕ 2 ਅਪਰੈਲ 1947 ਨੂੰ ਮਿਲ਼ ਗਿਆ ਸੀ। ਸਰਦਾਰ ਨਗਿੰਦਰ ਸਿੰਘ ਗਿੱਲ ਪਹਿਲੇ ਹਿੰਦੁਸਤਾਨੀ ਸਨ ਜਿਨ÷ ਾਂ ਨੂੰ ਕੈਨੇਡੀਅਨ ਪਾਸਪੋਰਟ ਮਿਲ਼ਿਆ।
ਸੰਸਾਰੀਆਂ ਦੇ ਧੜੇ ਦੇ ਡਾਕਟਰ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਵਰਗੇ ਲੀਡਰਾਂ ਬਾਰੇ ਲਿਖਣਾ ਸੌਖਾ ਹੈ ਪਰ ਬਾਬੂ ਕਪੂਰ ਸਿੰਘ ਖੜੌਦੀ ਬਾਰੇ ਲਿਖਣਾ ਬੜਾ ਔਖਾ ਹੈ। ਪਤਾ ਨਹੀ ਲਗ ਰਿਹਾ ਉਨ÷ ਾਂ ਨੂੰ ਕਿਹੜੇ ਪਾਸੇ ਰੱਖੀਏ, ਚੰਗੇ ਜਾਂ ਮਾੜੇ ਪਾਸੇ? ਬਾਬੂ ਕਪੂਰ ਸਿੰਘ ਬਾਰੇ ਲਿਖਦਿਆਂ ਮੈਨੂੰ ਕਿਸੇ ਵਿਦਵਾਨ ਦੀਆਂ ਲਿਖੀਆਂ ਉਹ ਸਤਰਾਂ ਯਾਦ ਆਉਂਦੀਆਂ ਹਨ ਜਿਨ÷ ਾਂ ਰਾਹੀਂ ਇਤਿਹਾਸਕਾਰ ਨੂੰ ਸਾਵਧਾਨ ਕਰਦਿਆਂ ਉਹ ਕਹਿੰਦਾ ਹੈ, ”ਇਤਿਹਾਸਕਾਰ, ਜਿਨ÷ ਾਂ ਬਾਰੇ ਤੂੰ ਲਿਖਣ ਲੱਗਾਂ ਉਨ÷ ਾਂ ਨੇ ਕਬਰਾਂ ‘ਚੋਂ ਉੱਠ ਤੇਰਾ ਹੱਥ ਫੜਨ ਨਹੀਂ ਆਉਣਾ। ਤੂੰ ਆਪ ਹੀ ਧਿਆਨ ਰੱਖੀਂ।”
ਸੰਸਾਰੀਆਂ ਦੇ ਧੜੇ ਦੇ ਲੀਡਰਾਂ ਵਿਚੋਂ ਹੋਣ ਕਰਕੇ ਬਾਬੂ ਕਪੂਰ ਸਿੰਘ ਦਾ ਨਾਂ ਡਾਕਟਰ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਨਾਲ਼ ਜੁੜਨਾ ਹੀ ਜੁੜਨਾ ਸੀ। ਉਨ÷ ਾਂ ਦੇ ਬਹੁਤੇ ਕੰਮ ਵੀ ਸੰਸਾਰੀਆਂ ਵਾਲ਼ੇ ਹੀ ਸਨ। ਪਰ ਉਨ÷ ਾਂ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਸਨ।
ਬਾਬੂ ਕਪੂਰ ਸਿੰਘ ਨੂੰ ਅਮਰੀਕਾ ਲੈ ਕੇ ਆਉਣ ਵਾਲ਼ਾ ਭਾਈ ਪਿਆਰਾ ਸਿੰਘ ਲੰਗੇਰੀ ਸੀ। ਅਮਰੀਕਾ ਵਿੱਚ ਹੁੰਦਿਆਂ ਦੋਨੋਂ ਗੂਹੜੇ ਦੋਸਤ ਬਣ ਗਏ ਸਨ। ਦੋਸਤ ਹੀ ਨਹੀਂ ਸਗੋਂ ਉਹ ਧਰਮ-ਭਰਾ ਬਣੇ ਹੋਏ ਸਨ। ਪਿਆਰਾ ਸਿੰਘ ਲੰਗੇਰੀ ਸੰਸਾਰੀਆਂ ਦੇ ਧੜੇ ਦਾ ਬੰਦਾ ਸੀ। ਉਹ ਟੋਰੰਟੋ ਵੱਲ ਸੰਸਾਰੀਆਂ ਦੇ ਨਾਲ਼ ਹੀ ਗਿਆ ਸੀ। ਟੋਰਾਂਟੋ ਦੇ ਚੜ÷ ਦੇ ਪਾਸੇ ਪਿਕਰਿੰਗ ਨੇੜੇ ਰੋਜ਼ਬੈਂਕ ਵਿੱਚ ਮਿਸਟਰ ਮੂਰ ਦੇ ਫਾਰਮ ਤੇ ਕੰਮ ਵੀ ਉਹ ਕਪੂਰ ਹੋਰਾਂ ਦੇ ਨਾਲ਼ ਹੀ ਕਰਦਾ ਸੀ। ਸੰਸਾਰ ਯੁੱਧ ਛਿੜਨ ‘ਤੇ ਜਦੋਂ ਗਦਰ ਪਾਰਟੀ ਨੇ ਹਿੰਦੁਸਤਾਨੀਆਂ ਨੂੰ ਦੇਸ਼ ਜਾ ਕੇ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰਨ ਦਾ ਸੱਦਾ ਦਿੱਤਾ ਤਾਂ ਭਾਈ ਪਿਆਰਾ ਸਿੰਘ ਕਪੂਰ ਹੋਰਾਂ ਨੂੰ ਟੋਰਾਂਟੋ ਵਿਚ ਛੱਡ, ਸਾਨਫਰਾਂਸਿਸਕੋ ਜਾ ਕੇ ਜਹਾਜ਼ੇ ਚੜ÷ ਗਿਆ ਸੀ। ਕਪੂਰ ਉਸ ਨਾਲ਼ ਨਰਾਜ਼ ਨਹੀਂ ਸੀ ਹੋਇਆ। ਸਗੋਂ ਸਾਰੀ ਉਮਰ ਦੋਸਤ ਰਿਹਾ ਸੀ ਉਸਦਾ।
ਭਾਈ ਪਿਆਰਾ ਸਿੰਘ ਲੰਗੇਰੀ ਨੇ 17 ਜਨਵਰੀ 1959 ਨੂੰ ਪੰਜਾਬੀ ਦੇ ਦਰਵੇਸ਼ ਲਿਖਾਰੀ ਹੀਰਾ ਸਿੰਘ ਦਰਦ ਕੋਲ਼ ਆਪਣੀ ਜ਼ਿੰਦਗੀ ਬਾਰੇ ਬਿਆਨ ਲਿਖਵਾਇਆ ਸੀ। ਆਪਣੇ ਇਸ ਬਿਆਨ ਵਿੱਚ ਪਿਆਰਾ ਸਿੰਘ ਲੰਗੇਰੀ ਦਸਦੇ ਨੇ ਕਿ ਅਮਰੀਕਾ ਵਿੱਚ ਹੁੰਦਿਆਂ ਕਪੂਰ ਸਿੰਘ ਦੇਸੋਂ ਆਏ ਨਵੇਂ ਇਮੀਗ੍ਰੈਂਟਾਂ ਦੀ ਮਦਦ ਕਰਿਆ ਕਰਦੇ ਸਨ।
ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੱਲੋਂ ਸੰਪਾਦਿਤ, ‘ਆਤਮ ਕਥਾ ਸੰਤ ਵਸਾਖਾ ਸਿੰਘ’ ਵਿੱਚ ਭਾਈ ਵਸਾਖਾ ਸਿੰਘ ਲਿਖਦੇ ਨੇ ਕਿ ਅਮਰੀਕਾ ਵਿੱਚ ਹੁੰਦਿਆਂ ਬਾਬੂ ਕਪੂਰ ਸਿੰਘ ਧਾਰਮਿਕ ਕੰਮਾਂ ਵਿੱਚ ਉਨ÷ ਾਂ ਦੀ ਮਾਇਕ ਸਹਾਇਤਾ ਕਰਿਆ ਕਰਦੇ ਸਨ। ਪਰ ਉਹ ਮੁਲਕੀ ਕੰਮਾਂ ਵਿੱਚ ਹਿੱਸਾ ਨਹੀਂ ਸੀ ਲੈਂਦੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਬੂ ਕਪੂਰ ਸਿੰਘ ਗਰਮ ਖਿਆਲਾਂ ਦੇ ਗਦਰੀ ਨਹੀਂ ਸਨ ਪਰ ਫੇਰ ਵੀ ਉਹ ਆਪਣੇ ਤਰੀਕੇ ਨਾਲ਼ ਹਿੰਦੁੋਸਤਾਨ ਦੀ ਆਜ਼ਾਦੀ ਲਈ ਅਤੇ ਕੈਨੇਡਾ ਵਿੱਚ ਆਪਣੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਰਹੇ ਸਨ। ਜਦੋਂ 1919 ਵਿੱਚ ਪਰਿੰਸ ਆਫ ਵੇਲਜ਼ ਵੈਨਕੂਵਰ ਆਇਆ ਸੀ ਤਾਂ ਬਾਬੂ ਕਪੂਰ ਸਿੰਘ ਨੇ ਰਹੀਮ ਹੋਰਾਂ ਨਾਲ਼ ਰਲ਼ਕੇ ਉਸ ਨੂੰ ਹਿੰਦੁਸਤਾਨੀਆਂ ਦੀਆਂ ਕੈਨੇਡਾ ਵਿੱਚ ਮੁਸ਼ਕਿਲਾਂ ਬਾਰੇ ਦੱਸਿਆ ਸੀ। 1927 ਵਿੱਚ ਲਾਰਡ ਵਾਲਿੰਗਡਨ ਕੈਨੇਡਾ ਵਿੱਚ ਆਇਆ ਤਾਂ ਬਾਬੂ ਕਪੂਰ ਸਿੰਘ ਨੇ ਹੋਰ ਲੀਡਰਾਂ ਨਾਲ਼ ਰਲ਼ਕੇ ਉਸ ਕੋਲ਼ ਹਿੰਦੁਸਤਾਨੀਆਂ ਨੂੰ ਕੈਨੇਡਾ ਵਿੱਚ ਵੋਟ ਦਾ ਹੱਕ ਦਿੱਤੇ ਜਾਣ ਪਟੀਸ਼ਨ ਬਾਰੇ ਪੇਸ਼ ਕੀਤੀ ਸੀ।
ਪਿੰਡ ਖੜੌਦੀ ਵਿਚ 1928 ਵਿੱਚ ਬੱਬਰਾਂ ਦੀ ਵੱਡੀ ਕਾਨਫਰੰਸ ਹੋਈ ਸੀ। ਕਪੂਰ ਸਿੰਘ ਨੇ ਆਪਣੇ ਪਿੰਡ ਹੋਈ ਇਸ ਕਾਨਫਰੰਸ ਦੀ ਕਾਮਯਾਬੀ ਲਈ ਕਨੇਡਾ ਤੋਂ ਪੈਸੇ ਭੇਜੇ ਸਨ। ਬਾਬੂ ਕਪੂਰ ਸਿੰਘ ਨੇ ਆਪਣੇ ਕੋਲ਼ੋਂ ਪੈਸੇ ਖਰਚ ਕੇ 1936 ਵਿੱਚ ਵੈਨਕੂਵਰ ਗੁਰਦੁਆਰੇ ਦੀ ਮੇਜਰ ਰੈਨੋਵੇਸ਼ਨ ਕਰਵਾਈ ਸੀ। ਇਸ ਮੌਕੇ ਕਪੂਰ ਸਿੰਘ ਨੇ ਬਹੁਤ ਸਾਰੇ ਪੈਸੇ ਦੇ ਕੇ ਚੋਟੀ ਦੇ ਆਰਟਿਸਟ ਤੋਂ ਗੁਰੂ ਨਾਨਕ ਦੇਵ ਜੀ ਦੀ ਪੱਥਰ ਦੇ ਟੁਕੜਿਆਂ ਤੋਂ ਫੋਟੋ ਬਣਵਾਈ ਸੀ। ਹੁਣ ਇਹ ਫੋਟੋ ਰੌਸ ਸਟਰੀਟ ਗੁਰਦੁਆਰੇ ਦੇ ਬਾਹਰ ਲੱਗੀ ਹੋਈ ਹੈ।
ਬੰਗਿਆਂ ਕੋਲ਼ ਦੇ ਪਿੰਡ ਪੰਡੋਰੀ ਲੱਧਾ ਸਿੰਘ ਦੇ 96 ਸਾਲਾ ਮਨਜੀਤ ਸਿੰਘ ਢਿੱਲੋਂ (ਪ੍ਰਸਿੱਧ ਗਦਰੀ ਨਿਰੰਜਨ ਸਿੰਘ ਦਾ ਪੋਤਾ) 1946 ਤੋਂ ਵੈਨਕੂਵਰ ਵਿੱਚ ਰਹਿ ਰਹੇ ਹਨ। ਅਸੀਂ ਉਨ÷ ਾਂ ਨੂੰ ਬਾਬੂ ਕਪੂਰ ਸਿੰਘ ਬਾਰੇ ਪੁੱਛਿਆ ਤਾਂ ਉਨ÷ ਾਂ ਦਾ ਕਹਿਣਾ ਸੀ ਕਿ ”ਕਪੂਰ ਵਧੀਆ ਬੰਦਾ ਸੀ।” ਜਦੋਂ ਅਸੀਂ ਉਨ÷ ਾਂ ਨੂੰ ਸਾਧੂ ਬਿਨਿੰਗ, ਮੱਖਣ ਟੁੱਟ, ਸਤਵੰਤ ਹੁੰਦਲ ਅਤੇ ਡਾ. ਹਰੀ ਸ਼ਰਮਾ ਹੋਰਾਂ ਵਲੋਂ ਦਰਸ਼ਨ ਸਿੰਘ ਕੈਨੇਡੀਅਨ ਨਾਲ਼ ਕੀਤੀ ਉਸ ਲੰਮੀ ਇੰਟਰਵਿਊ ਬਾਰੇ ਦੱਸਿਆ ਜਿਸ ਵਿੱਚ ਦਰਸ਼ਨ ਸਿੰਘ ਕਹਿੰਦਾ ਹੈ ਕਿ ਜਦੋਂ ਉਹ ਇੰਡੀਆ ਤੋਂ ਨਵਾਂ ਨਵਾਂ ਆਇਆ ਸੀ ਤਾਂ ਉਹ ਵੈਨਕੂਵਰ ਆਈਲੈਂਡ ‘ਤੇ ਕਪੂਰ ਸਿੰਘ ਦੀ ਲੱਕੜ ਮਿੱਲ ਵਿੱਚ ਕੰਮ ਲੱਭਣ ਗਿਆ ਸੀ। ਦਰਸ਼ਨ ਸਿੰਘ ਆਪਣੇ ਚਾਚੇ ਕੋਲ਼ ਠਹਿਰਿਆ ਹੋਇਆ ਸੀ ਜੋ ਕਿ ਉੱਥੇ ਮਿੱਲ ਦੇ ਬੰਕ ਹਾਊਸ ਵਿੱਚ ਰਹਿੰਦਾ ਸੀ॥ ਚਾਚੇ ਨੇ ਹਰ ਰੋਜ਼ ਕੰਮ ਤੋਂ ਬਾਅਦ ਕਪੂਰ ਸਿੰਘ ਕੋਲ਼ ਜਾ ਕੇ ਮਿੰਨਤਾਂ ਕਰਨੀਆਂ ਤੇ ਆਪਣੇ ਭਤੀਜੇ ਲਈ ਕੰਮ ਮੰਗਣਾ। ਦਰਸ਼ਨ ਸਿੰਘ ਕੈਨੇਡੀਅਨ ਦੱਸਦੇ ਨੇ ਕਿ ਪੰਜ-ਛੇ ਦਿਨਾਂ ਬਾਅਦ ਕਪੂਰ ਸਿੰਘ ਨੇ ਉਨ÷ ਾਂ ਨੂੰ ਕੰਮ ਉੱਤੇ ਰੱਖ ਲਿਆ ਪਰ ”ਜਿੱਦਣ ਕਪੂਰ ਸਿੰਘ ਨੇ ਮੈਨੂੰ ਕੰਮ ਉੱਤੇ ਰੱਖਿਆ ਚਾਚੇ ਨੂੰ ਉਸੇ ਦਿਨ ਮਿੱਲ ਚੋਂ ਛੁੱਟੀ ਕਰ ਦਿੱਤੀ। ਚਾਚਾ ਕਪੂਰ ਸਿੰਘ ਲਈ ਸ਼ਾਇਦ ਪੁਰਾਣਾ ਘੋੜਾ ਹੋ ਚੁੱਕਾ ਸੀ। ਸੱਠ ਸਾਲ ਦਾ ਬਿਰਧ ਸੀ। ਉਹ ਉਹਨੇ ਹਟਾ ਦਿੱਤਾ ਤੇ ਉਹਦੀ ਥਾਂ 20 ਸਾਲਾਂ ਦਾ ਨਵਾਂ ਘੋੜਾ ਰੱਖ ਲਿਆ।” ਕਪੂਰ ਸਿੰਘ ਬਾਰੇ ਦਰਸ਼ਨ ਸਿੰਘ ਕੈਨੇਡੀਅਨ ਦੀ ਇਹ ਟਿੱਪਣੀ ਸੁਣ ਢਿੱਲੋਂ ਸਾਹਿਬ ਕਹਿਣ ਲੱਗੇ ”ਇੱਦਾਂ ਤਾਂ ਸਰਮਏਦਾਰ ਕਰਦੇ ਹੀ ਹੁੰਦੇ ਆ।”
ਸਾਨੂੰ ਬਾਬੂ ਕਪੂਰ ਸਿੰਘ ਬਾਰੇ ਜੋ ਕੁਛ ਵੀ ਪਤਾ ਸੀ ਉਹ ਸਭ ਲਿਖ ਦਿੱਤਾ ਹੈ। ਉਸ ਦੇ ਚੰਗਾ ਜਾਂ ਮਾੜਾ ਹੋਣ ਬਾਰੇ ਅਸੀਂ ਕੁਛ ਨਹੀਂ ਕਹਾਂਗੇ। ਬਾਬੂ ਕਪੂਰ ਸਿੰਘ ਚੰਗਾ ਸੀ ਜਾਂ ਮਾੜਾ ਇਸ ਗੱਲ ਬਾਰੇ ਸਾਥੋਂ ਸਿਆਣਾ ਕੋਈ ਇਤਿਹਾਸਕਾਰ ਹੋਰ ਖੋਜ ਕਰਕੇ ਲਿਖੇਗਾ।
(ਸਮਾਪਤ)

 

RELATED ARTICLES
POPULAR POSTS

CLEAN WHEELS

CLEAN WHEELS