ਨਵੀਂ ਦਿੱਲੀ : ਨੋਟਬੰਦੀ ਮਗਰੋਂ ਇਕ ਤੋਂ ਬਾਅਦ ਇਕ ਨਵਾਂ ਨੋਟ ਜਾਰੀ ਕਰ ਰਹੇ ਭਾਰਤੀ ਰਿਜ਼ਰਵ ਬੈਂਕ ਨੇ ਇਕ ਹੋਰ ਨਵਾਂ ਨੋਟ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ ਹਾਲ ਹੀ ਵਿਚ 100 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਤੋਂ ਬਾਅਦ ਆਰ ਬੀ ਆਈ ਛੇਤੀ ਹੀ 20 ਰੁਪਏ ਦਾ ਨਵਾਂ ਨੋਟ ਜਾਰੀ ਕਰ ਸਕਦਾ ਹੈ। ਪਤਾ ਲੱਗਾ ਹੈ ਕਿ ਆਰ ਬੀ ਆਈ ਵਲੋਂ ਨੋਟ ਦਾ ਡਿਜ਼ਾਈਨ ਅਤੇ ਪ੍ਰਿੰਟਿੰਗ ਪੇਪਰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਬਸ ਰੰਗ ਨੂੰ ਲੈ ਕੇ ਥੋੜ੍ਹੀ ਦੁਚਿੱਤੀ ਬਣੀ ਹੋਈ ਹੈ। ਛੇਤੀ ਹੀ ਇਸ ਨੂੰ ਫਾਈਨਲ ਕਰਕੇ ਨੋਟ ਦੀ ਪ੍ਰਿੰਟਿੰਗ ਸ਼ੁਰੂ ਹੋ ਜਾਵੇਗੀ। ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ 20 ਰੁਪਏ ਦਾ ਨਵਾਂ ਨੋਟ ਗੂੜ੍ਹੇ ਲਾਲ ਰੰਗ ਦਾ ਹੋ ਸਕਦਾ ਹੈ।
Check Also
ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ
ਸੈਫ ’ਤੇ ਲੰਘੇ ਦਿਨੀਂ ਹਮਲਾਵਰ ਵੱਲੋਂ ਚਾਕੂ ਨਾਲ ਕੀਤਾ ਗਿਆ ਸੀ ਹਮਲਾ ਮੁੰਬਈ/ਬਿਊਰੋ ਨਿਊਜ਼ : …