3.6 C
Toronto
Thursday, November 6, 2025
spot_img
Homeਪੰਜਾਬਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਰ ਵਿਚ ਡ੍ਰੈਸ ਕੋਡ ਲਾਗੂ

ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਰ ਵਿਚ ਡ੍ਰੈਸ ਕੋਡ ਲਾਗੂ

ਕਟੀ-ਫਟੀ ਜੀਨਸ, ਛੋਟੇ ਕੱਪੜੇ ਅਤੇ ਮਿੰਨੀ ਸਕਰਟ ਪਹਿਨਣ ‘ਤੇ ਪਾਬੰਦੀ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਸਥਿਤ ਸ੍ਰੀ ਦੇਵੀ ਤਲਾਬ ਮੰਦਿਰ ਵਿਚ ਡਰੈਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਸਹੀ ਕੱਪੜੇ ਪਹਿਨ ਕੇ ਮੰਦਿਰ ਵਿਚ ਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੰਦਿਰ ਦੇ ਪ੍ਰਬੰਧਕਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਲੇ ਕੱਪੜੇ ਪਹਿਨਣ ‘ਤੇ ਸਖਤ ਪਾਬੰਦੀ ਲਗਾ ਦਿੱਤੀ ਹੈ। ਮੰਦਿਰ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਬਕਾਇਦਾ ਮੰਦਿਰ ਦੇ ਮੁੱਖ ਗੇਟ ‘ਤੇ ਸੂਚਨਾ ਵੀ ਲਗਾ ਦਿੱਤੀ ਹੈ। ਇਕ ਫਲੈਕਸ ਲਗਾ ਕੇ ਉਸ ‘ਤੇ ਸਾਫ ਲਿਖਿਆ ਹੈ ਕਿ ਸਾਰੇ ਸ਼ਰਧਾਲੂ ਸਹੀ ਕੱਪੜੇ ਪਹਿਨ ਕੇ ਹੀ ਮੰਦਿਰ ਵਿਚ ਆਉਣ। ਫਲੈਕਸ ‘ਤੇ ਵਿਸ਼ੇਸ਼ ਤੌਰ ‘ਤੇ ਲਿਖਿਆ ਗਿਆ ਹੈ ਕਿ ਛੋਟੇ ਕੱਪੜੇ, ਹਾਫ ਪੈਂਟ, ਬਰਮੁੱਡਾ, ਮਿੰਨੀ ਸਕਰਟ ਅਤੇ ਕਟੇ-ਫਟੇ ਜੀਨਸ ਪਹਿਨ ਕੇ ਮੰਦਿਰ ਵਿਚ ਨਾ ਆਓ।

 

RELATED ARTICLES
POPULAR POSTS