10.6 C
Toronto
Friday, September 25, 2026
spot_img
Homeਪੰਜਾਬਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਕੈਪਟਨ ਵਲੋਂ ਸਿੱਟ ਬਣਾਉਣ ਨੂੰ ‘ਆਪ’ ਨੇ ਦੱਸਿਆ...

ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਕੈਪਟਨ ਵਲੋਂ ਸਿੱਟ ਬਣਾਉਣ ਨੂੰ ‘ਆਪ’ ਨੇ ਦੱਸਿਆ ਡਰਾਮਾ

ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਕੈਪਟਨ ਵਲੋਂ ਸਿੱਟ ਬਣਾਉਣ ਨੂੰ ‘ਆਪ’ ਨੇ ਦੱਸਿਆ ਡਰਾਮਾਹਰਪਾਲ ਚੀਮਾ ਕਹਿੰਦੇ – ਕੈਪਟਨ ਸਰਕਾਰ ਅਜਿਹੇ ਡਰਾਮੇ ਕਰਕੇ ਲੋਕਾਂ ਨੂੰ ਕਰਨ ਲੱਗੀ ਗੁੰਮਰਾਹ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਵੱਲੋਂ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਸਬੰਧੀ ਸਿੱਟ ਬਣਾਉਣ ਨੂੰ ਡਰਾਮਾ ਕਰਾਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਕਾਂਗਰਸੀ ਤੇ ਅਕਾਲੀ ਆਗੂਆਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਅਜਿਹੇ ਡਰਾਮੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਅਜਿਹੇ ਡਰਾਮੇ ਕਰਨ ਦੀ ਬਜਾਏ ਪਿਛਲੇ ਸਮੇਂ ਮਾਈਨਿੰਗ ਡਿਪਾਰਟਮੈਂਟ ਵੱਲੋਂ ਇਸ ਸਬੰਧੀ ਭੇਜੀ ਗਈ ਰਿਪੋਰਟ ਵਿੱਚ ਸ਼ਾਮਲ ਲੋਕਾਂ ਦੇ ਨਾਮ ਨਸ਼ਰ ਕਰਨ। ਉਨ੍ਹਾਂ ਕਿਹਾ ਕਿ ਕੈਪਟਨ ਨੇ 2017 ਦੀਆਂ ਚੋਣਾਂ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਗੈਰਕਾਨੂੰਨੀ ਮਾਈਨਿੰਗ ਰੋਕਣ ਦੇ ਲਈ ਇਕ ਕਾਰਪੋਰੇਸ਼ਨ ਬਣਾਉਣਗੇ, ਪ੍ਰੰਤੂ ਹੁਣ ਸੱਤਾ ਵਿੱਚ ਆਇਆ ਨੂੰ 4 ਸਾਲ ਬੀਤ ਚੁੱਕੇ ਹਨ, ਪਰ ਕੈਪਟਨ ਨੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ।

 

RELATED ARTICLES
POPULAR POSTS