24.6 C
Toronto
Thursday, August 20, 2026
spot_img
HomeਕੈਨੇਡਾFrontਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਸਮੇਤ ਐਸ.ਆਈ.ਆਰ. ਤਹਿਤ ਭਰੇ ਫਾਰਮ

ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਸਮੇਤ ਐਸ.ਆਈ.ਆਰ. ਤਹਿਤ ਭਰੇ ਫਾਰਮ

ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਸਮੇਤ ਐਸ.ਆਈ.ਆਰ. ਤਹਿਤ ਭਰੇ ਫਾਰਮ
ਸੀਐਮ ਨੇ ਆਪਣੀ ਸੰਗਰੂਰ ਸਥਿਤ ਰਿਹਾਇਸ਼ ’ਤੇ ਬੀ.ਐਲ.ਓ. ਨੂੰ ਸੌਂਪੇ ਫਾਰਮ
ਸੰਗਰੂਰ/ਬਿਊਰੋ ਨਿਊਜ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਣੇ ਅੱਜ ਬੁੱਧਵਾਰ ਨੂੰ ਐਸ.ਆਈ.ਆਰ. (ਸਪੈਸ਼ਲ ਇਨਟੈਨਸਿਵ ਰਿਵੀਜ਼ਨ-2026) ਪ੍ਰਕਿਰਿਆ ਤਹਿਤ ਫਾਰਮ ਭਰੇ ਹਨ ਅਤੇ ਇਹ ਫਾਰਮ ਸਥਾਨਕ ਡਰੀਮ ਲੈਂਡ ਕਾਲੋਨੀ ਵਿਖੇ ਬੀ.ਐਲ.ਓ. ਨੂੰ ਸੌਂਪੇ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 25 ਜੂਨ ਤੋਂ ਸ਼ੁਰੂ ਹੋਈ ਐਸ.ਆਈ.ਆਰ. ਪ੍ਰਕਿਰਿਆ 24 ਜੁਲਾਈ ਤੱਕ ਚੱਲੇਗੀ। ਸੀਐਮ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਵੋਟਰ ਨੇ ਐਸ.ਆਈ.ਆਰ. ਤਹਿਤ ਫਾਰਮ ਭਰਨਾ ਹੈ ਅਤੇ ਇਸ ਸਬੰਧੀ ਬੀ.ਐਲ.ਓ. ਹਰ ਘਰ ਵਿਚ ਤਿੰਨ ਵਾਰ ਪੁੱਜੇਗਾ। ਉਨ੍ਹਾਂ ਦੱਸਿਆ ਕਿ 3 ਅਗਸਤ ਨੂੰ ਫਾਈਨਲ ਡਰਾਫਟ ਦੀ ਪ੍ਰਕਾਸ਼ਨਾ ਹੋਵੇਗੀ। ਜੇ ਫਿਰ ਵੀ ਕੋਈ ਵਿਅਕਤੀ ਫਾਰਮ ਭਰਨ ਤੋਂ ਰਹਿ ਗਿਆ ਤਾਂ ਉਹ 3 ਸਤੰਬਰ ਤੱਕ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਫਾਈਨਲ ਵੋਟਰ ਸੂਚੀ ਅਕਤੂਬਰ 2026 ਵਿਚ ਜਾਰੀ ਹੋਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਸ਼ਹਿਰ ਦੇ ਸੁੰਦਰੀਕਰਨ ਲਈ ਪਲੈਨਿੰਗ ਬਣਾ ਰਹੇ ਹਾਂ ਅਤੇ ਸੰਗਰੂਰ ਸੁੰਦਰ ਸ਼ਹਿਰਾਂ ਵਿਚੋਂ ਇਕ ਹੋਵੇਗਾ।

RELATED ARTICLES
POPULAR POSTS