18.2 C
Toronto
Wednesday, August 19, 2026
spot_img
HomeਕੈਨੇਡਾFrontਚੰਡੀਗੜ੍ਹ ਦੇ ਰਸਤੇ ਪੰਜਾਬ ’ਚ ਮਾਨਸੂਨ ਦੀ ਐਂਟਰੀ - ਭਲਕੇ ਵੀਰਵਾਰ ਤੱਕ...

ਚੰਡੀਗੜ੍ਹ ਦੇ ਰਸਤੇ ਪੰਜਾਬ ’ਚ ਮਾਨਸੂਨ ਦੀ ਐਂਟਰੀ – ਭਲਕੇ ਵੀਰਵਾਰ ਤੱਕ ਪੂਰੇ ਸੂਬੇ ਨੂੰ ਕਵਰ ਕਰੇਗਾ ਮਾਨਸੂਨ

ਚੰਡੀਗੜ੍ਹ ਦੇ ਰਸਤੇ ਪੰਜਾਬ ’ਚ ਮਾਨਸੂਨ ਦੀ ਐਂਟਰੀ – ਭਲਕੇ ਵੀਰਵਾਰ ਤੱਕ ਪੂਰੇ ਸੂਬੇ ਨੂੰ ਕਵਰ ਕਰੇਗਾ ਮਾਨਸੂਨ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਹੁੰਦੇ ਹੋਏ ਮਾਨਸੂਨ ਦੀ ਅੱਜ ਪੰਜਾਬ ਵਿਚ ਐਂਟਰੀ ਹੋ ਗਈ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਪਹਿਲਾਂ ਇਹ ਮਾਨਸੂਨ ਲੰਘੇ ਕੱਲ੍ਹ 30 ਜੂਨ ਨੂੰ ਚੰਡੀਗੜ੍ਹ ਪਹੁੰਚਣਾ ਸੀ, ਪਰ ਇਕ ਦਿਨ ਦੀ ਦੇਰੀ ਨਾਲ ਇਹ ਅੱਜ ਪਹੁੰਚਿਆ ਹੈ। ਮਾਨਸੂਨ ਦਾ ਰੂਟ ਪਿਛਲੇ ਪੰਜ ਸਾਲਾਂ ਤੋਂ ਇਕੋ ਜਿਹਾ ਹੈ। ਇਹ ਉਤਰ ਪ੍ਰਦੇਸ਼ ਦੇ ਰਸਤੇ ਹਰਿਆਣਾ ਦੇ ਉਪਰਲੇ ਪਾਸੇ ਦੇ ਜ਼ਿਲ੍ਹਿਆਂ ਅੰਬਾਲਾ ਤੇ ਪੰਚਕੂਲਾ ਰਾਹੀਂ ਚੰਡੀਗੜ੍ਹ ਵਿਚ ਦਾਖਲ ਹੋਇਆ ਅਤੇ ਫਿਰ ਪੰਜਾਬ ਦੇ ਰੋਪੜ, ਹੁਸ਼ਿਆਰਪੁਰ ਅਤੇ ਪਠਾਨਕੋਟ ਵੱਲ ਗਿਆ ਹੈ। ਇਸਦੇ ਚੱਲਦਿਆਂ ਅੱਜ ਸਵੇਰ ਦੇ ਸਮੇਂ ਚੰਡੀਗੜ੍ਹ, ਮੁਹਾਲੀ, ਗੁਰਦਾਸਪੁਰ ਅਤੇ ਪਠਾਨਕੋਟ ਵਿਚ ਮੀਂਹ ਪਿਆ ਅਤੇ ਕਈ ਥਾਈਂ ਬੱਦਲ ਛਾਏ ਰਹੇ। ਪਠਾਨਕੋਟ ਵਿਚ ਕਰੀਬ 5 ਘੰਟੇ ਮੀਂਹ ਪਿਆ ਅਤੇ ਸੜਕਾਂ ਤੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅਸਮਾਨੀ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਪੂਰੇ ਪੰਜਾਬ ਅਤੇ ਹਰਿਆਣਾ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

RELATED ARTICLES
POPULAR POSTS