ਹਰਜੀਤਬੇਦੀ
ਬੰਦੇ ਕੋਈ ਗੁਆਚੇ ਨਹੀਂ ਜਿਨ੍ਹਾਂ ਨੂੰ ਲੱਭਿਆ ਜਾਵੇ। ਇਹ ਖਿਆਲਉਦੋਂ ਆਇਆ ਜਦਸਵੇਰੇ ਜਦ ਚਾਹ ਪੀਂਦਿਆਂ ਟੀਵੀਲਾਇਆ ਤਾਂ ਉੱਥੇ ਘਮਸਾਨ ਚੱਲ ਰਿਹਾ ਸੀ। ਘਮਸਾਨ ਸੀ ਧਰਮਪਰਿਵਰਤਨਬਾਰੇ। ਹਿੰਦੂ ਨੇਤਾ ਕਹਿ ਰਿਹਾ ਸੀ ਲਵਜਿਹਾਦਦੇਸ਼ਲਈਖਤਰਾ ਹੈ। ਮੁਸਲਿਮ ਨੇਤਾ ਕਹਿ ਰਿਹਾ ਸੀ ਮੁਸਲਮਾਨਾਂ ਨੂੰ ਡਰਾ ਕੇ ਤੇ ਲਾਲਚ ਦੇ ਕੇ ਹਿੰਦੂ ਬਣਾਇਆ ਜਾ ਰਿਹਾ। ਇਹ ਦੇਖ ਕੇ ਮੈਂ ਹੋਰ ਹੀ ਸੋਚਾਂ ਵਿੱਚ ਪੈ ਗਿਆ। ਦੇਖੋ, ਇਨ੍ਹਾਂ ਚੌਰਿਆਂ ਨੂੰ ਧਰਮਾਂ ਦਾ ਕਿੰਨਾ ਫਿਕਰ ਹੈ ਪਰਆਪਣੇ ਹੀ ਧਰਮਵਾਲਿਆਂ ਦੀ ਦੁਰਦਸ਼ਾ ਦਾ ਕੋਈ ਫਿਕਰਨਹੀਂ।ਇਨ੍ਹਾਂ ਨੂੰ ਆਪਣੇ ਧਰਮਾਂ ਦੇ ਬੱਚੇ ਭੀਖ ਮੰਗਦੇ ਅਤੇ ਭੁੱਖ ਨਾਲਮਰਦੇ ਤਾਂ ਦਿਸਦੇ ਨੀ, ਬਣੇ ਫਿਰਦੇ ਆ ਧਰਮਾਂ ਦੇ ਰਾਖੇ। ਬੱਸ ਧਰਮਾਂ ਦੀਜੁਬਾਨੀਜਮ੍ਹਾਂ ਖਰਚਵਾਲੀ ਰੱਖਿਆ ਹੀ ਇੱਕੋ ਇੱਕ ਮੁੱਦਾ ਰਹਿ ਗਿਆ ਇਹਨਾਂ ਵਾਸਤੇ।ਭੁੱਖ ਨੰਗ, ਗਰੀਬੀ, ਬੇਰੁਜਗਾਰੀ, ਗੁੰਡਾਗਰਦੀ, ਦਹਿਸ਼ਤ, ਫਿਰਕਾ-ਪ੍ਰਸਤੀਇਹਨਾਂ ਲਈ ਕੋਈ ਮੁੱਦਾ ਨਹੀਂ।ਹੋਵੇ ਵੀ ਕਿਉਂ, ਫਿਰਕਾਪ੍ਰਸਤੀ ਤਾਂ ਇਹ ਲੋਕਆਪਫੈਲਾਉਂਦੇ ਨੇ ਤੇ ਆਪਣੇ ਚਹੇਤਿਆਂ ਦੀਆਂ ਗਲਤਪਾਲਸੀਆਂ ਤੋਂ ਲੋਕਾਂ ਦਾਧਿਆਨਹਟਾਉਂਦੇ ਨੇ।ਉਹਨਾਂ ਦੀਆਂ ਕੁਰਸੀਆਂ ਪੱਕੀਆਂ ਕਰ ਕੇ ਗੱਦੀਆਂ ਤੇ ਬਿਠਾਉਂਦੇ ਨੇ। ਬੰਦਿਆਂ ਨੂੰ ਹਿੰਦੂ ਜਾਂ ਮੁਸਲਮਾਨ ਜਾਂ ਕਿਸੇ ਵੀਹੋਰਧਰਮਦਾਬਣਾਉਂਦੇ ਨੇ।ਪਰ ਬੰਦਿਆਂ ਨੂੰ ਬੰਦੇ ਨਹੀਂ ਰਹਿਣ ਦਿੰਦੇ। ਉਹਨਾਂ ਦੇ ਹੱਥਾਂ ਵਿੱਚ ਤਿਰਸ਼ੂਲ ਤੇ ਖੰਜਰ ਫੜਾਉਂਦੇ ਨੇ। ਚੱਲੇ ਕੋਈ ਐਸੀ ਹਵਾ ਕਿ ਹਿੰਦੂ, ਸਿੱਖ ਜਾਂ ਮੁਸਲਮਾਨ ਬਣਨਦੀ ਥਾਂ ਬੰਦੇ ਬਣਿਆਜਾਵੇ ਤਾਂ ਹੀ ਬੰਦੇ ਲੱਭਣਗੇ।ਕੋਈ ਫਿਕਰਨਹੀਂ ਕਿ ਕਾਲਜਾਂ, ਸਕੂਲਾਂ ਵਿੱਚ ਸਟਾਫਨਹੀਂ। ਕੋਈ ਫਿਕਰਨਹੀਂ ਕਿ ਬਿਨਾਂ ਟੀਚਰਾਂ ਤੋਂ ਬੱਚੇ ਕਿਵੇਂ ਪੜ੍ਹਣਗੇ। ਜੇ ਚਰਚਾਂ ਕਰਣਗੇ ਤਾਂ ਬੱਸ ਮਸਾਲੇਦਾਰਖਬਰਾਂ ਦੀ।ਆਪਣੀਆਂ ਧੀਆਂ ਭੈਣਾਂ ਨਾਲੋਂ ਹਨੀਪ੍ਰੀਤਬਾਰੇ ਜ਼ਿਆਦਾਸੋਚਣਗੇ। ਘਰੇ ਭਾਵੇਂ ਭਾਂਡੇ ਖਾਲੀਹੋਣ। ਗੱਲ ਕਰਨਗੇ ਡੇਰੇ ਦੇ ਅਰਬਾਂ ਰੁਪਈਆਂ ਦੀ।ਆਪੋ ਵਿੱਚੀ ਸਿੰਘ ਫਸਾਈ ਰੱਖਣਗੇ ਇੱਕ ਜਾਂ ਦੂਜੀਪਾਰਟੀ ਦੇ ਹਮਾਇਤੀਬਣਕੇ ਤੇ ਖਾਈ ਜਾਣਗੇ ਦੋਹਾਂ ਤੋਂ ਛਿੱਤਰ। ਜੇ ਕਦੇ ਸੱਚ ਬੋਲਣਾਪੈਜਾਵੇ ਤਾਂ ਮੂੰਹ ਨੂੰ ਲਾਲੈਂਦੇ ਆ ਅਲੀਗੜ੍ਹ ਦੇ ਜਿੰਦੇ। ਅਖੌਤੀ ਵੱਡਿਆਂ ਬੰਦਿਆਂ ਮੂਹਰੇ ਲੰਮੇ ਪੈਜਾਣਗੇ ਅਤੇ ਆਪਣੇ ਵਰਗੇ ਹਮਾਤੜਾਂ ਨੂੰ ਰਾਮਪੁਰੀ ਚਾਕੂ ਦਿਖਾਉਣਗੇ। ਅਜਿਹੇ ਹਾਲਤਾਂ ਚੋਂ ਬੰਦੇ ਕਿੱਥੋਂ ਲੱਭਣੇ ਆ। ਪਰ ਜੇ ਰਾਤ ਹੈ ਤਾਂ ਦਿਨਵੀਚੜ੍ਹੇਗਾ। ਔੜ ਲੱਗੀ ਹੈ ਤਾਂ ਬਰਸਾਤਵੀਹੋਵੇਗੀ। ਬੱਸ ਆਪਣੀ ਜ਼ੁਬਾਨਖਾਮੋਸ਼ਨਾਹੋਵੇ। ਸੁਪਨੇ ਨਾਮਰਨ।ਮਨ ਢਹਿੰਦੀ ਕਲਾ ‘ਚ ਨਾਹੋਵੇ। ਬੰਦਿਆਂ ਦਾ ਕੋਈ ਘਾਟਾਨਹੀਂ ਰਹਿਣਾ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …