13.2 C
Toronto
Tuesday, October 14, 2025
spot_img
Homeਭਾਰਤਰਾਜਸਥਾਨ 'ਚ ਕਾਂਗਰਸ ਦੇ ਰੁਪਿੰਦਰ ਨੇ ਭਾਜਪਾ ਦੇ ਸੁਰਿੰਦਰ ਨੂੰ ਹਰਾ ਕੇ...

ਰਾਜਸਥਾਨ ‘ਚ ਕਾਂਗਰਸ ਦੇ ਰੁਪਿੰਦਰ ਨੇ ਭਾਜਪਾ ਦੇ ਸੁਰਿੰਦਰ ਨੂੰ ਹਰਾ ਕੇ ਚੋਣ ਜਿੱਤੀ

ਧਰਿਆ ਧਰਾਇਆ ਰਹਿ ਗਿਆ ਮੰਤਰੀ ਦਾ ਅਹੁਦਾ
ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਵਿੱਚ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸੂਬੇ ਦੇ ਰਾਜ ਮੰਤਰੀ ਸੁਰਿੰਦਰ ਪਾਲ ਸਿੰਘ ਕਰਨਪੁਰ ਤੋਂ ਚੋਣ ਹਾਰ ਗਏ। ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਕੂਨਰ ਨੇ ਭਾਜਪਾ ਉਮੀਦਵਾਰ ਸੁਰਿੰਦਰਪਾਲ ਸਿੰਘ ਨੂੰ 11,283 ਵੋਟਾਂ ਦੇ ਫਰਕ ਨਾਲ ਹਰਾਇਆ। ਭਾਜਪਾ ਨੇ ਸੁਰਿੰਦਰਪਾਲ ਸਿੰਘ ਨੂੰ ਨਾ ਸਿਰਫ਼ ਟਿਕਟ ਦਿੱਤੀ ਸੀ ਸਗੋਂ ਮੰਤਰੀ ਬਣਾ ਨੇ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਸੀ। ਉਨ੍ਹਾਂ ਨੂੰ ਖੇਤੀਬਾੜੀ ਮਾਰਕੀਟਿੰਗ ਬੋਰਡ, ਇੰਦਰਾ ਗਾਂਧੀ ਨਹਿਰ ਵਿਭਾਗ ਅਤੇ ਘੱਟ ਗਿਣਤੀ ਕਮਿਸ਼ਨ ਬਾਰੇ ਵਿਭਾਗ ਦਿੱਤਾ ਗਿਆ ਸੀ। ਉਨ੍ਹਾਂ ਨੇ ਅਜੇ ਮੰਤਰੀ ਵਜੋਂ ਅਹੁਦਾ ਨਹੀਂ ਸੀ ਸੰਭਾਲਿਆ।
ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਅਨੁਸਾਰ ਕਾਂਗਰਸੀ ਉਮੀਦਵਾਰ ਨੇ ਸੁਰਿੰਦਰਪਾਲ ਸਿੰਘ ਦੀਆਂ 83,667 ਵੋਟਾਂ ਦੇ ਮੁਕਾਬਲੇ ਰੁਪਿੰਦਰ ਸਿੰਘ ਕੂਨਰ ਨੇ 94,950 ਵੋਟਾਂ ਹਾਸਲ ਕਰਕੇ ਚੋਣ ਜਿੱਤ ਲਈ। ਕਰਨਪੁਰ ਵਿਧਾਨ ਸਭਾ ਦੀ ਚੋਣ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਕੂਨਰ ਦੀ ਮੌਤ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਸੀ। ਕਾਂਗਰਸ ਵੱਲੋਂ ਗੁਰਮੀਤ ਸਿੰਘ ਦੇ ਪੁੱਤਰ ਰੁਪਿੰਦਰ ਸਿੰਘ ਕੂਨਰ ਨੂੰ ਇਸ ਸੀਟ ਤੋਂ ਮੈਦਾਨ ‘ਚ ਉਤਾਰਿਆ ਗਿਆ। ਇਹ ਦੂਜੀ ਵਾਰ ਹੈ ਜਦ ਸੁਰਿੰਦਰਪਾਲ ਸਿੰਘ ਕਰਨਪੁਰ ਵਿਧਾਨ ਸਭਾ ਸੀਟ ਤੋਂ ਚੋਣ ਹਾਰੇ ਹਨ। ਇਸ ਤੋਂ ਪਹਿਲਾਂ ਉਹ ਰੁਪਿੰਦਰ ਸਿੰਘ ਦੇ ਪਿਤਾ ਤੋਂ ਚੋਣ ਹਾਰੇ ਸਨ। ਨਿਯਮਾਂ ਅਨੁਸਾਰ ਮੰਤਰੀ ਬਣਨ ਦੇ ਛੇ ਮਹੀਨੇ ਦੇ ਵਿੱਚ ਵਿੱਚ ਵਿਅਕਤੀ ਦਾ ਵਿਧਾਇਕ ਬਣਨਾ ਜ਼ਰੂਰੀ ਹੁੰਦਾ ਹੈ। ਕਾਂਗਰਸੀ ਆਗੂਆਂ ਨੇ ਕੂਨਰ ਨੂੰ ਚੋਣ ਜਿੱਤਣ ਦੀ ਵਧਾਈ ਦਿੱਤੀ ਹੈ। ਕੂਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ‘ਚ ਭਰੋਸਾ ਜਤਾਇਆ ਹੈ। ਕਰਨਪੁਰ ਦੀ ਸੀਟ ਜਿੱਤਣ ਤੋਂ ਬਾਅਦ ਰਾਜਸਥਾਨ ਵਿਧਾਨ ਸਭਾ ‘ਚ ਕਾਂਗਰਸੀ ਵਿਧਾਇਕਾਂ ਦੀ ਗਿਣਤੀ ਵਧ ਕੇ 70 ਹੋ ਗਈ ਹੈ।

RELATED ARTICLES
POPULAR POSTS