15.1 C
Toronto
Thursday, September 24, 2026
spot_img
Homeਭਾਰਤਗੁਜਰਾਤ ਚੋਣਾਂ ਲਈ ਭਾਜਪਾ ਨੇ 70 ਉਮੀਦਵਾਰਾਂ ਦਾ ਕੀਤਾ ਐਲਾਨ

ਗੁਜਰਾਤ ਚੋਣਾਂ ਲਈ ਭਾਜਪਾ ਨੇ 70 ਉਮੀਦਵਾਰਾਂ ਦਾ ਕੀਤਾ ਐਲਾਨ

ਗੁਜਰਾਤ ਚੋਣਾਂ ਲਈ ਭਾਜਪਾ ਨੇ 70 ਉਮੀਦਵਾਰਾਂ ਦਾ ਕੀਤਾ ਐਲਾਨ17 ਪਟੇਲ ਭਾਈਚਾਰੇ ਦੇ ਉਮੀਦਵਾਰਾਂ ‘ਤੇ ਕੀਤਾ ਭਰੋਸਾ
ਅਹਿਮਦਾਬਾਦ/ਬਿਊਰੋ ਨਿਊਜ਼
ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿਚ 70 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਆਉਣ ਵਾਲੇ 6 ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ। ਪਟੇਲਾਂ ‘ਤੇ ਜ਼ਿਆਦਾ ਮਿਹਰਬਾਨੀ ਕੀਤੀ ਗਈ ਹੈ। 70 ਵਿਚੋਂ 17 ਟਿਕਟਾਂ ਪਟੇਲ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਨੇਤਾਵਾਂ ਨੂੰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਸਾਰੇ ਪੁਰਾਣੇ ਨੇਤਾਵਾਂ ‘ਤੇ ਭਰੋਸਾ ਜਤਾਇਆ ਗਿਆ ਹੈ। ਸਾਰੇ ਮੌਜੂਦਾ ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਕਾਂਗਰਸ ਵਲੋਂ ਵੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS