17.4 C
Toronto
Sunday, August 23, 2026
spot_img
Homeਹਫ਼ਤਾਵਾਰੀ ਫੇਰੀਮੂਲ ਮੰਤਰ ਦੇ ਪਾਠ 'ਤੇ ਰਾਸ਼ਟਰਪਤੀ ਦੀ ਮੌਜੂਦਗੀ 'ਚ ਹੋਇਆ ਕੱਥਕ ਨਾਚ

ਮੂਲ ਮੰਤਰ ਦੇ ਪਾਠ ‘ਤੇ ਰਾਸ਼ਟਰਪਤੀ ਦੀ ਮੌਜੂਦਗੀ ‘ਚ ਹੋਇਆ ਕੱਥਕ ਨਾਚ

ਮੂਲ ਮੰਤਰ ਦੇ ਪਾਠ ‘ਤੇ ਰਾਸ਼ਟਰਪਤੀ ਦੀ ਮੌਜੂਦਗੀ ‘ਚ ਹੋਇਆ ਕੱਥਕ ਨਾਚਅੰਮ੍ਰਿਤਸਰ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਚਿੱਲੀ ਦੀ ਰਾਜਧਾਨੀ ਸਾਂਤਿਆਗੋ ਦੇ ਦੌਰੇ ਮੌਕੇ ਸਵਾਗਤੀ ਸਮਾਗਮ ਦੌਰਾਨ ਮੂਲ ਮੰਤਰ ਦੇ ਪਾਠ ‘ਤੇ ਕੱਥਕ ਨਾਚ ਦੀ ਪੇਸ਼ਕਾਰੀ ਉੱਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਕਮੇਟੀ ਨੇ ਮਾਮਲੇ ਦੀ ਜਾਂਚ ਮੰਗੀ ਹੈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਵੱਡੀ ਗਿਣਤੀ ‘ਚ ਇਤਰਾਜ਼ ਮਿਲੇ ਹਨ। ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਇਹ ਵੀਡੀਓ ਰਾਸ਼ਟਰਪਤੀ ਦੇ ਸੋਸ਼ਲ ਮੀਡੀਆ ਅਕਾਊਂਟ ਵਿਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਜਾਂਚ ਦੀ ਮੰਗ ਕਰਦਿਆਂ ਡਾ. ਰੂਪ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਲਈ ਮੂਲ ਮੰਤਰ ਅਤੇ ਜਪੁਜੀ ਸਾਹਿਬ ਦਾ ਪਾਠ ਅਹਿਮ ਹੈ। ਇਸ ਦੇ ਗਾਇਨ ‘ਤੇ ਨਾਚ ਕਰਨਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਵਾਇਰਲ ਹੋਈ ਵੀਡੀਓ ਵਿਚ ਮੰਚ ‘ਤੇ ਲੱਗੇ ਬੈਨਰ ਵਿਚ ਲਿਖਿਆ ਹੋਇਆ ਹੈ ਕਿ ਇਹ ਸਵਾਗਤੀ ਸਮਾਗਮ ‘ਇੰਡੀਅਨ ਕਮਿਊਨਿਟੀ ਐਂਡ ਫਰੈਂਡਜ਼ ਆਫ਼ ਇੰਡੀਆ’ ਵੱਲੋਂ ਕਰਵਾਇਆ ਗਿਆ ਹੈ। ਬੈਨਰ ‘ਤੇ ਰਾਸ਼ਟਰਪਤੀ ਦਾ ਨਾਂ ਅਤੇ ਮੁਲਕ ਦਾ ਨਾਂ ਵੀ ਦਰਜ ਹੈ। ਮੰਚ ‘ਤੇ ਸਿਤਾਰ ਅਤੇ ਤਬਲਾਵਾਦਕ ਬੈਠੇ ਹੋਏ ਹਨ ਅਤੇ ਇਕ ਕੁੜੀ ਨਾਚ ਕਰ ਰਹੀ ਹੈ, ਜਿਸ ਦੇ ਪਿੱਛੇ ਮੂਲ ਮੰਤਰ ਅਤੇ ਜਪੁਜੀ ਸਾਹਿਬ ਦੇ ਪਾਠ ਦਾ ਗਾਇਨ ਹੋ ਰਿਹਾ ਹੈ।

RELATED ARTICLES
POPULAR POSTS