Breaking News
Home / ਭਾਰਤ / ਯੂਪੀ ਦੇ ਸੀਤਾਪੁਰ ‘ਚ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ‘ਤੇ ਸੁੱਟਿਆ ਜੁੱਤਾ

ਯੂਪੀ ਦੇ ਸੀਤਾਪੁਰ ‘ਚ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ‘ਤੇ ਸੁੱਟਿਆ ਜੁੱਤਾ

4-39-600x343ਰਾਹੁਲ ਨੇ ਇਸ ਲਈ ਭਾਜਪਾ ਤੇ ਆਰ ਐਸ ਐਸ ਨੂੰ ਜ਼ਿੰਮੇਵਾਰ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ‘ਤੇ ਅੱਜ ਇੱਕ ਵਿਅਕਤੀ ਨੇ ਜੁੱਤਾ ਸੁੱਟਿਆ ਹੈ। ਘਟਨਾ ਯੂ.ਪੀ. ਦੇ ਸੀਤਾਪੁਰ ਵਿਚ ਵਾਪਰੀ ਹੈ। ਰਾਹੁਲ ਸੀਤਾਪੁਰ ਵਿਚ ਰੋਡ ਸ਼ੋਅ ਕਰ ਰਹੇ ਸਨ। ਇਸ ਦੌਰਾਨ ਅਚਾਨਕ ਇੱਕ ਸ਼ਖਸ ਨੇ ਉਨ੍ਹਾਂ ਵੱਲ ਜੁੱਤਾ ਸੁੱਟ ਦਿੱਤਾ। ਹਾਲਾਂਕਿ ਜੁੱਤਾ ਰਾਹੁਲ ਤੱਕ ਨਹੀਂ ਪਹੁੰਚ ਸਕਿਆ। ਰਾਹੁਲ ਗਾਂਧੀ 2017 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਦੇਵਰੀਆ ਤੋਂ ਦਿੱਲੀ ਤੱਕ ਕਿਸਾਨ ਯਾਤਰਾ ਕਰ ਰਹੇ ਹਨ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ‘ਤੇ ਜੁੱਤਾ ਸੁੱਟਣ ਵਾਲੇ ਸ਼ਖਸ ਦਾ ਨਾਮ ਹਰੀ ਓਮ ਮਿਸ਼ਰਾ ਹੈ। ਹਰਿ ਓਮ ਮੁਤਾਬਕ ਕਾਂਗਰਸ ਨੇ ਪਿਛਲੇ 60 ਸਾਲਾਂ ਵਿੱਚ ਕੁਝ ਨਹੀਂ ਕੀਤਾ ਤੇ ਹੁਣ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਉਹ ਕਿਸਾਨਾਂ ਦਾ ਕਰਜ਼ ਮਾਫ ਕਰਨਗੇ। ਫਿਲਹਾਲ ਰਾਹੁਲ ਗਾਂਧੀ ‘ਤੇ ਜੁੱਤਾ ਸੁੱਟਣ ਵਾਲੇ ਹਰੀ ਓਮ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ‘ਤੇ ਜੁੱਤਾ ਸੁੱਟਣ ਲਈ ਭਾਰਤੀ ਜਨਤਾ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰ.ਐੱਸ.ਐੱਸ ਉਨ੍ਹਾਂ ਉੱਪਰ ਜਿੰਨੇ ਮਰਜ਼ੀ ਜੁੱਤੇ ਸੁਟਵਾ ਦੇਣ ਉਹ ਡਰਨਗੇ ਨਹੀਂ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …