Breaking News
Home / ਭਾਰਤ / ਭਾਰਤ ਤੋਂ ਲੰਘ ਰਹੇ ਇਰਾਨੀ ਜਹਾਜ਼ ’ਚ ਬੰਬ ਹੋਣ ਦੀ ਉੱਡੀ ਅਫਵਾਹ

ਭਾਰਤ ਤੋਂ ਲੰਘ ਰਹੇ ਇਰਾਨੀ ਜਹਾਜ਼ ’ਚ ਬੰਬ ਹੋਣ ਦੀ ਉੱਡੀ ਅਫਵਾਹ

ਦਿੱਲੀ ਅਤੇ ਜੈਪੁਰ ’ਚ ਭਾਰਤ ਸਰਕਾਰ ਵੱਲੋਂ ਲੈਂਡਿੰਗ ਦੀ ਨਹੀਂ ਦਿੱਤੀ ਗਈ ਆਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਏਅਰਸਪੇਸ ਤੋਂ ਲੰਘ ਰਹੇ ਇਰਾਨੀ ਜਹਾਜ ’ਚ ਅੱਜ ਸੋਮਵਾਰ ਨੂੰ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਮੀਡੀਆ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਇਰਾਨੀ ਜਹਾਜ਼ ਨੇ ਪਹਿਲਾਂ ਦਿੱਲੀ ਅਤੇ ਫਿਰ ਜੋਧਪੁਰ ’ਚ ਲੈਂਡਿੰਗ ਦੀ ਆਗਿਆ ਮੰਗੀ ਸੀ। ਪ੍ਰੰਤੂ ਭਾਰਤ ਸਰਕਾਰ ਵੱਲੋਂ ਲੈਂਡ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਜਦਕਿ ਜੈਪੁਰ ਏਅਰਪੋਰਟ ਦੇ ਡਾਇਰੈਟਰ ਨੇ ਦੱਸਿਆ ਕਿ ਜਹਾਜ਼ ਨੇ ਜੈਪੁਰ ’ਚ ਲੈਂਡ ਕਰਨ ਲਈ ਕੋਈ ਸੰਪਰਕ ਨਹੀਂ ਕੀਤਾ। ਇਹ ‘ਮਹਾਨ ਏਅਰ’ ਨਾਮੀ ਜਹਾਜ਼ ਇਰਾਨ ਤੋਂ ਚੀਨ ਜਾ ਰਿਹਾ ਸੀ। ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਦੀ ਨਿਗਰਾਨੀ ਦੇ ਲਈ ਭਾਰਤੀ ਹਵਾਈ ਫੌਜ ਨੇ ਸੁਖੋਈ ਫਾਈਟਰ ਜੈਟ ਭੇਜਿਆ, ਜੋ ਇਸ ਨੂੰ ਐਸਕਾਰਟ ਕਰਦੇ ਹੋਏ ਭਾਰਤੀ ਸਰਹੱਦ ਤੋਂ ਬਾਹਰ ਛੱਡ ਕੇ ਆਇਆ ਅਤੇ ਇਹ ਜਹਾਜ਼ ਭਾਰਤੀ ਏਅਰਸਪੇਸ ਤੋਂ ਹੁੰਦਾ ਹੋਇਆ ਮੀਆਂਮਾਰ ਅਤੇ ਫਿਰ ਚੀਨ ਵੱਲ ਚਲਾ ਗਿਆ। ਇਸ ਤੋਂ ਬਾਅਦ ਇਰਾਨੀ ਏਜੰਸੀਆਂ ਨੇ ਜਹਾਜ਼ ’ਚ ਬੰਬ ਹੋਣ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ, ਜਿਸ ਤੋਂ ਬਾਅਦ ਚੀਨ ਵੱਲ ਜਾ ਰਹੇ ਜਹਾਜ਼ ਨੂੰ ਆਪਣੀ ਉਡਾਣ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਗਈ ਸੀ।

 

Check Also

ਤੇਲੰਗਾਨਾ ਦੀ ਕੈਮੀਕਲ ਫੈਕਟਰੀ ’ਚ ਧਮਾਕਾ-12 ਮਜ਼ਦੂਰਾਂ ਦੀ ਮੌਤ

  ਪੀਐਮ ਮੋਦੀ ਨੇ ਮਿ੍ਰਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਕੀਤਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ …