ਕਿਹਾ, ਮੈਨੂੰ ਟਾਰਚਰ ਕੀਤਾ ਜਾ ਰਿਹਾ ਹੈ ਅਤੇ ਮੈਂ ਇੱਥੇ ਫਸ ਗਈ ਹਾਂ
ਨਵੀਂ ਦਿੱਲੀ : ਸਾਊਦੀ ਅਰਬ ਵਿਚ ਰਹਿਣ ਵਾਲੀ ਇਕ ਪੰਜਾਬੀ ਮਹਿਲਾ ਰੀਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਲੋਕਾਂ, ਸੰਸਦ ਅਤੇ ਸਰਕਾਰ ਨੂੰ ਇਸ ਇਸਲਾਮਿਕ ਦੇਸ਼ ਵਿਚੋਂ ਬਾਹਰ ਲਿਆਉਣ ਦੀ ਅਪੀਲ ਕਰ ਰਹੀ ਹੈ। ਮਹਿਲਾ ਵੀਡੀਓ ਵਿਚ ਰੋਰੋ ਕੇ ਕਹਿ ਰਹੀ ਹੈ ਕਿ ਉਹ ਇੱਥੇ ਫਸ ਚੁੱਕੀ ਹੈ ਅਤੇ ਮੈਨੂੂੰ ਮਾਰਿਆ ਜਾ ਰਿਹਾ ਹੈ। ਰੀਨਾ ਨੇ ਸਾਊਦੀ ਅਰਬ ਦੇ ਸ਼ਹਿਰ ਦਵਾਦਮੀ ਤੋਂ ਆਪਣਾ ਇੱਕ ਵੀਡੀਓ ਸੰਦੇਸ਼ ਭਾਰਤ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਨਾਂ ਭੇਜਿਆ ਹੈ। ਭਗਵੰਤ ਮਾਨ ਨੇ ਵੀ ਭਰੋਸਾ ਦਿਵਾਇਆ ਹੈ ਕਿ ਰੀਨਾ ਨੂੰ ਪੰਜਾਬ ਵਾਪਸ ਲਿਆਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

