26.2 C
Toronto
Thursday, July 16, 2026
spot_img
HomeਕੈਨੇਡਾFrontਈ-20 ਪੈਟਰੋਲ ਨੀਤੀ ਖਿਲਾਫ ਉਠਣ ਲੱਗੀ ਆਵਾਜ਼

ਈ-20 ਪੈਟਰੋਲ ਨੀਤੀ ਖਿਲਾਫ ਉਠਣ ਲੱਗੀ ਆਵਾਜ਼


ਪੰਜਾਬ ਦੇ ਸੇਵਾਮੁਕਤ ਪੀਸੀਐਸ ਅਧਿਕਾਰੀ ਵਲੋਂ ਪ੍ਰਧਾਨ ਮੰਤਰੀ ਨੂੰ ਭੇਜੀ ਅਰਜ਼ੀ
ਬਠਿੰਡਾ/ਬਿਊਰੋ ਨਿਊਜ਼
ਭਾਰਤ ਸਰਕਾਰ ਵਲੋਂ ਦੇਸ਼ ਭਰ ਵਿਚ ਲਾਗੂ ਕੀਤੀ ਜਾ ਰਹੀ ‘ਈ-20’ (20 ਫੀਸਦੀ ਈਥਾਨੌਲ) ਪੈਟਰੋਲ ਨੀਤੀ ਨੂੰ ਲੈ ਕੇ ਹੁਣ ਫਿਕਰਮੰਦੀ ਦੀਆਂ ਆਵਾਜ਼ਾਂ ਉਠਣ ਲੱਗੀਆਂ ਹਨ। ਪੰਜਾਬ ਦੇ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਅਰਜ਼ੀ ਭੇਜ ਕੇ ਇਸ ਨੀਤੀ ’ਤੇ ਤੁਰੰਤ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਇਸ ਅਰਜ਼ੀ ਵਿਚ ਈ-20 ਪੈਟਰੋਲ ਕਾਰਨ ਵਾਹਨਾਂ ਦੇ ਇੰਜਣਾਂ ਨੂੰ ਸੰਭਾਵਿਤ ਨੁਕਸਾਨ ਅਤੇ ਮਾਈਲੇਜ ਘਟਣ ਬਾਰੇ ਖਪਤਕਾਰਾਂ ਦੇ ਖਦਸ਼ੇ ਉਠਾਉਂਦਿਆਂ ਦੋ ਮੁੱਖ ਮੰਗਾਂ ਕੀਤੀਆਂ ਗਈਆਂ ਹਨ। ਪਹਿਲੀ ਮੰਗ ਵਿਚ ਪੈਟਰੋਲ ਪੰਪਾਂ ’ਤੇ ਈ-20 ਦੇ ਨਾਲ-ਨਾਲ ਰਿਵਾਇਤੀ ਸ਼ੁੱਧ ਪੈਟਰੋਲ ਦੀ ਸਪਲਾਈ ਵੀ ਜਾਰੀ ਰੱਖੀ ਜਾਵੇ ਤਾਂ ਜੋ ਵਾਹਨ ਚਾਲਕ ਆਪਣੀ ਗੱਡੀ ਦੀ ਤਕਨੀਕੀ ਲੋੜ ਮੁਤਾਬਕ ਪੈਟਰੋਲ ਦੀ ਚੋਣ ਕਰ ਸਕਣ। ਦੂਜੀ ਮੰਗ ਵਿਚ ਕਿਹਾ ਗਿਆ ਹੈ ਕਿ ਜੇਕਰ ਈ-20 ਪੈਟਰੋਲ ਨਾਲ ਮਾਈਲੇਜ ਘਟਦੀ ਹੈ ਤਾਂ ਇਸਦੀ ਕੀਮਤ ਵੀ ਉਸੇ ਅਨੁਪਾਤ ਵਿਚ ਘਟਾਈ ਜਾਵੇ। ਉਧਰ ਦੂਜੇ ਪਾਸੇ ਕੇਂਦਰ ਸਰਕਾਰ ਦਾ ਤਰਕ ਹੈ ਕਿ ਈ-20 ਨੀਤੀ ਨਾਲ ਕੱਚੇ ਤੇਲ ਦੀ ਦਰਾਮਦ ’ਤੇ ਦੇਸ਼ ਦੀ ਨਿਰਭਰਤਾ ਘਟੇਗੀ ਅਤੇ ਪ੍ਰਦੂਸ਼ਣ ਵਿਚ ਕਮੀ ਆਵੇਗੀ।

RELATED ARTICLES
POPULAR POSTS