ਭਾਰਤ ਦੇ ਤਿਰੰਗੇ ਤੋਂ ਡਰਿਆ ਪਾਕਿਸਤਾਨ
ਅਟਾਰੀ/ਬਿਊਰੋ ਨਿਊਜ਼
ਅਟਾਰੀ ਸਰਹੱਦ ‘ਤੇ ਲਹਿਰਾਏ ਗਏ ਦੇਸ਼ ਦੇ ਸਭ ਤੋਂ ਉਚੇ ਤਿਰੰਗੇ ਨਾਲ ਪਾਕਿਸਤਾਨ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਪਾਕਿਸਤਾਨ ਨੂੰ ਸ਼ੱਕ ਹੈ ਕਿ ਇਸ ਨਾਲ ਭਾਰਤ ਜਾਸੂਸੀ ਕਰ ਸਕਦਾ ਹੈ। ਚੇਤੇ ਰਹੇ ਕਿ ਭਾਰਤ ਨੇ ਲੰਘੇ ਕੱਲ੍ਹ ਅਟਾਰੀ ਸਰਹੱਦ ‘ਤੇ 360 ਫੁੱਟ ਉਚਾ ਤਿਰੰਗਾ ਲਹਿਰਾਇਆ ਹੈ। ਇਸ ਤਿਰੰਗੇ ਨੂੰ ਲਾਹੌਰ ਤੋਂ ਵੀ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਸ ਤਿਰੰਗੇ ‘ਤੇ 3 . 5 ਕਰੋੜ ਰੁਪਏ ਖਰਚ ਆਇਆ ਹੈ। ਪਾਕਿਸਤਾਨ ਦੇ ਅਫਸਰਾਂ ਨੇ ਇਸ ਨੂੰ ਇੰਟਰਨੈਸ਼ਨਲ ਟ੍ਰੀਟੀ ਦੇ ਖਿਲਾਫ ਦੱਸਦੇ ਹੋਏ ਕਿਹਾ ਕਿ ਫਲੈਗ ਨੂੰ ਬਾਰਡਰ ਤੋਂ ਦੂਰ ਲਗਾਇਆ ਜਾਵੇ। ਜਦਕਿ ਭਾਰਤੀ ਅਫਸਰਾਂ ਦਾ ਕਹਿਣਾ ਹੈ ਕਿ ਤਿਰੰਗੇ ਨੂੰ ਜ਼ੀਰੋ ਲਾਈਨ ਤੋਂ 200 ਮੀਟਰ ਪਹਿਲਾਂ ਲਗਾਇਆ ਗਿਆ ਹੈ। ਇਹ ਕਿਸੇ ਵੀ ਤਰ੍ਹਾਂ ਇੰਟਰਨੈਸ਼ਨਲ ਟ੍ਰੀਟੀ ਦੇ ਖਿਲਾਫ ਨਹੀਂ ਹੈ। ਪਾਕਿ ਦੇ ਰੋਸ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਸਾਨੂੰ ਆਪਣੀ ਜ਼ਮੀਨ ‘ਤੇ ਝੰਡਾ ਲਹਿਰਾਉਣ ਤੋਂ ਕੋਈ ਨਹੀਂ ਰੋਕ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਤਿਰੰਗਾ ਲਹਿਰਾਉਣ ਦੀ ਰਸਮ ਅਨਿਲ ਜੋਸ਼ੀ ਨੇ ਕੀਤੀ ਹੈ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …