Breaking News
Home / ਕੈਨੇਡਾ / Front / ਨਵਜੋਤ ਸਿੰਘ ਸਿੱਧੂ ਨੇ ਮੋਗਾ ’ਚ ਕੀਤੀ ਰੈਲੀ

ਨਵਜੋਤ ਸਿੰਘ ਸਿੱਧੂ ਨੇ ਮੋਗਾ ’ਚ ਕੀਤੀ ਰੈਲੀ

ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 300 ਸਵਾਲਾਂ ਦਾ ਭਗੌੜਾ ਦੱਸਿਆ
ਮੋਗਾ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਮੋਗਾ ’ਚ ਰੈਲੀ ਕੀਤੀ। ਨਵਜੋਤ ਸਿੰਘ ਸਿੱਧੂ ਨੇ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਦਿੱਤਾ ਹੈ ਅਤੇ ਕਿਹਾ ਕਿ ਮੁੱਖ ਮੰਤਰੀ 300 ਸਾਲਾਂ ਦੇ ਭਗੌੜੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇੱਥੇ ਚੋਰਾਂ ਦਾ ਤੰਤਰ ਚੱਲ ਰਿਹਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ 300 ਸਵਾਲਾਂ ਦੇ ਭਗੌੜੇ ਹਨ ਅਤੇ ਉਹ ਮੇਰੇ ਨਾਲ ਬੰਦ ਕਮਰਾ ਮੀਟਿੰਗ ਕਰਕੇ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਕਰਨ। ਕਾਂਗਰਸ ਨੂੰ ਵੀ ਨਸੀਹਤ ਦਿੰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਰੈਪੂਟੇਸ਼ਨ ’ਤੇ ਨਹੀਂ ਰਹਿ ਸਕਦੀ। ਨਵਜੋਤ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਦੱਸਣਾ ਪਵੇਗਾ ਕਿ ਉਨ੍ਹਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਠੀਕ ਕੀਤੀ ਜਾ ਸਕਦੀ ਹੈ ਤਾਂ ਹੀ ਕਾਂਗਰਸ ਅੱਗੇ ਆਵੇਗੀ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਭਾਜਪਾ ਛੱਡ ਕੇ ਆਏ ਸਨ ਤਾਂ ਰਾਜ ਸਭਾ ਅਤੇ ਮਨਿਸਟਰੀ ਛੱਡ ਕੇ ਆਏ ਸਨ। ਉਨ੍ਹਾਂ ਕਿਹਾ ਕਿ ਲੋਕ ਅਹੁਦਿਆਂ ਲਈ ਪਾਰਟੀਆਂ ਛੱਡਦੇ ਹਨ ਅਤੇ ਉਹ ਪੰਜਾਬ ਲਈ ਅਹੁਦਾ ਛੱਡ ਕੇ ਆਏ ਸਨ। ਉਧਰ ਦੂਜੇ ਪਾਸੇ ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਇੰਚਾਰਜ ਮਾਲਵਿਕਾ ਸੂਦ ਨੇ ਨਵਜੋਤ ਸਿੱਧੂ ਦੀ ਰੈਲੀ ਦਾ ਵਿਰੋਧ ਕੀਤਾ ਹੈ।

Check Also

ਆਇਫਾ ਪੁਰਸਕਾਰ: ਸ਼ਾਹਰੁਖ ਖਾਨ ਨੂੰ ਸਰਬੋਤਮ ਅਦਾਕਾਰ ਤੇ ਰਾਣੀ ਮੁਖਰਜੀ ਨੂੰ ਸਰਬੋਤਮ ਅਦਾਕਾਰਾ ਦਾ ਖਿਤਾਬ

‘ਐਨੀਮਲ’ ਨੂੰ ਸਰਬੋਤਮ ਫਿਲਮ ਵਜੋਂ ਮਿਲਿਆ ਪੁਰਸਕਾਰ ਭੁਪਿੰਦਰ ਬੱਬਲ ਨੂੰ ਸਭ ਤੋਂ ਵਧੀਆ ਪਲੇਅਬੈਕ ਗਾਇਕ …