20 C
Toronto
Sunday, September 28, 2025
spot_img
Homeਭਾਰਤਹੁਣ ਕ੍ਰਿਕਟ ਖਿਡਾਰੀ ਗੇਂਦ ਨੂੰ ਥੁੱਕ ਨਾਲ ਨਹੀਂ ਕਰ ਸਕਣਗੇ ਸਾਫ

ਹੁਣ ਕ੍ਰਿਕਟ ਖਿਡਾਰੀ ਗੇਂਦ ਨੂੰ ਥੁੱਕ ਨਾਲ ਨਹੀਂ ਕਰ ਸਕਣਗੇ ਸਾਫ

ਕੋਰੋਨਾ ਕਾਰਨ ਲਗਾਈ ਗਈ ਰੋਕ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਈਸੀਸੀ ਨੇ ਕੋਰੋਨਾ ਵਾਇਰਸ ਕਾਰਨ ਆਪਣੇ ਖੇਡ ਨਿਯਮਾਂ ਵਿੱਚ ਤਬਦੀਲੀ ਕਰਦਿਆਂ ਗੇਂਦ ਨੂੰ ਥੁੱਕ ਨਾਲ ਚਮਕਦਾਰ ਬਣਾਉਣ ‘ਤੇ ਰੋਕ ਲਾ ਦਿੱਤੀ ਹੈ। ਆਈਸੀਸੀ ਨੇ ਤਬਦੀਲੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਕ੍ਰਿਕਟ ਦੁਬਾਰਾ ਸ਼ੁਰੂ ਹੋਣ ‘ਤੇ ਲਾਗੂ ਹੋਣਗੀਆਂ। ਇਸ ਤੋਂ ਬਿਨਾਂ ਜੇ ਕੋਈ ਖਿਡਾਰੀ ਕੋਵਿਡ-19 ਪਾਜ਼ੀਟਿਵ ਹੈ, ਤਾਂ ਉਸਦੇ ਸਬਸਟੀਚਿਊਟ ਨੂੰ ਖੇਡਣ ਦੀ ਮਨਜ਼ੂਰੀ ਦਿੱਤੀ ਗਈ ਹੈ। ਆਈਸੀਸੀ ਨੇ ਸਿਰਫ ਟੈਸਟ ਮੈਚ ਵਿੱਚ ਕਿਸੇ ਖਿਡਾਰੀ ਨੂੰ ਕੋਵਿਡ-19 ਹੋਣ ਤੇ ਸਬਸਟੀਚਿਊਟ ਨੂੰ ਖੇਡਣ ਲਈ ਮਨਜ਼ੂਰੀ ਦਿੱਤੀ ਹੈ।ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਟੀ -20 ਅਤੇ ਵਨਡੇ ਵਿੱਚ ਲਾਗੂ ਨਹੀਂ ਹੋਵੇਗਾ। ਜਦੋਂ ਕਿ ਆਈਸੀਸੀ ਨੇ ਗੇਂਦ ‘ਤੇ ਥੁੱਕ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।

RELATED ARTICLES
POPULAR POSTS