
ਕਿਹਾ – ਦੇਸ਼ ਕੋਲੋਂ ਸੱਚ ਲੁਕੋਣਾ ਹੋਵੇਗਾ ਦੇਸ਼ ਧ੍ਰੋਹ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਹੁਲ ਗਾਂਧੀ ਵਲੋਂ ਮੋਦੀ ਸਰਕਾਰ ਖਿਲਾਫ ਲਗਾਤਾਰ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਫਿਰ ਰਾਹੁਲ ਨੇ ਕਿਹਾ ਕਿ ਚੀਨ ਨੇ ਸਾਡੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਰਾਹੁਲ ਨੇ ਕਿਹਾ ਕਿ ਦੇਸ਼ ਕੋਲੋਂ ਸੱਚ ਲੁਕਾਉਣਾ ਅਤੇ ਚੀਨ ਨੂੰ ਅਜਿਹਾ ਕਰਨ ਦੇਣਾ ਦੇਸ਼ ਧ੍ਰੋਹ ਹੋਵੇਗਾ। ਰਾਹੁਲ ਨੇ ਕਿਹਾ ਕਿ ਮੈਂ ਚੀਨ ਨੂੰ ਲੈ ਕੇ ਹਮੇਸ਼ਾ ਸੱਚ ਬੋਲਾਂਗਾ, ਭਾਵੇਂ ਮੇਰਾ ਰਾਜਨੀਤਕ ਕਰੀਅਰ ਬਰਬਾਦ ਕਿਉਂ ਨਾ ਹੋ ਜਾਵੇ। ਉਨ੍ਹਾਂ ਨਵੀਂ ਵੀਡੀਓ ਵਿਚ ਕਿਹਾ ਕਿ ਭਾਰਤ ਦੀ ਜ਼ਮੀਨ ‘ਤੇ ਚੀਨ ਦੇ ਕਬਜ਼ੇ ਬਾਰੇ ਦੇਸ਼ ਦੀ ਜਨਤਾ ਨਾਲ ਸੱਚ ਬੋਲਣਾ ਹੀ ਸੱਚੀ ਦੇਸ਼ ਭਗਤੀ ਹੈ। ਧਿਆਨ ਰਹੇ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ‘ਤੇ ਕਈ ਨਿਸ਼ਾਨੇ ਲਗਾ ਚੁੱਕੇ ਹਨ।