10.2 C
Toronto
Friday, May 15, 2026
spot_img
Homeਹਫ਼ਤਾਵਾਰੀ ਫੇਰੀਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਕੈਨੇਡਾ ਨੂੰ ਦੋ ਵੱਡੀਆਂ ਵਿਸ਼ਵ...

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਕੈਨੇਡਾ ਨੂੰ ਦੋ ਵੱਡੀਆਂ ਵਿਸ਼ਵ ਪੱਧਰੀ ਆਰਥਿਕ ਕਾਮਯਾਬੀਆਂ ਮਿਲੀਆਂ : ਸੋਨੀਆ ਸਿੱਧੂ

ਰੈਂਪਟਨ/ਬਿਊਰੋ ਨਿਊਜ਼ : ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਇਸਦੇ ਪ੍ਰਤੀਕਰਮ ਵਜੋਂ ਕੈਨੇਡਾ ਦੀ ਨਵੀਂ ਸਰਕਾਰ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਤੇ ਲਚਕੀਲਾ ਬਨਾਉਣ ‘ਤੇ ਕੇਂਦਰਿਤ ਹੈ। ਅਗਲੇ ਪੰਜ ਸਾਲਾਂ ਵਿੱਚ ਇੱਕ ਟ੍ਰਿਲੀਅਨ ਡਾਲਰ ਦੇ ਅਭਿਲਾਸ਼ੀ ਪੂੰਜੀ-ਨਿਵੇਸ਼ ਨਾਲ ਕੈਨੇਡਾ ਸਰਕਾਰ ਵਿਸ਼ਵ ਪੱਧਰ ‘ਤੇ ਆਪਣੀ ਸਥਿਤੀ ਮਜ਼ਬੂਤ ਕਰ ਰਹੀ ਹੈ। ਪਿਛਲੇ ਸਾਲ ਸਰਕਾਰ ਨੇ 20 ਨਵੀਆਂ ਇਕਨਾਮਿਕ ਅਤੇ ਡਿਫ਼ੈਂਸ ਭਾਈਵਾਲੀਆਂ ਉੱਪਰ ਦਸਤਖ਼ਤ ਕਰਕੇ 100 ਬਿਲੀਅਨ ਡਾਲਰ ਵਿਦੇਸ਼ੀ ਪੂੰਜੀ-ਨਿਵੇਸ਼ ਦੀ ਪ੍ਰਤੀਬੱਧਤਾ ਲਈ ਯੌਰਪ ਅਤੇ ਇੰਡੋ-ਪੈਸਿਫ਼ਿਕ ਦੇਸ਼ਾਂ ਤੱਕ ਆਪਣੀ ਵਪਾਰਕ ਪਹੁੰਚ ਵਿਚ ਵਾਧਾ ਕੀਤਾ ਹੈ। ਵਿਸ਼ਵ-ਪੱਧਰ ‘ਤੇ ਕੈਨੇਡਾ ਵਿੱਚ ਪੂੰਜੀ-ਨਿਵੇਸ਼ ਦੀ ਭਰੋਸੇਯੋਗਤਾ ਵਿੱਚ ਪਿਛਲੇ ਹਫਤੇ ਦੋ ਮੁੱਖ ਵਿਸਥਾਰ ਹੋਏ ਹਨ, ਜਿਨ੍ਹਾਂ ਵਿੱਚ ਕੈਨੇਡਾ ਦੇ ਇਤਿਹਾਸ ਵਿੱਚ ਸੱਭ ਤੋਂ ਵੱਡਾ ਕਮਰਸ਼ੀਅਲ ਹਵਾਈ ਜਹਾਜ਼ ਆਰਡਰ ਅਤੇ ਕੈਨੇਡਾ ਨੂੰ ਮਲਟੀਨੈਸ਼ਨਲ ਡਿਫ਼ੈਂਸ ਬੈਂਕ ਹੈੱਡ-ਕੁਆਟਰ ਬਨਾਉਣ ਦੇ ਐਲਾਨ ਸ਼ਾਮਲ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮਹੱਤਵਪੂਰਨ ਐਲਾਨ ਵਿੱਚ ਕਿਹਾ ਹੈ ਕਿ ਕੈਨੇਡਾ ਨੂੰ ਇੱਥੇ ਤਿਆਰ ਕੀਤੇ ਜਾ ਰਹੇ ਕਮਰਸ਼ੀਅਲ ਹਵਾਈ ਜਹਾਜ਼ਾਂ ਦਾ ‘ਏਅਰ ਏਸ਼ੀਆ’ ਵੱਲੋਂ ਹੁਣ ਤੱਕ ਦਾ ਸੱਭ ਤੋਂ ਵੱਡਾ ਆਰਡਰ ਪ੍ਰਾਪਤ ਹੋਇਆ ਹੈ। ‘ਏਅਰਬੱਸ’ ਤੇ ‘ਏਅਰ ਏਸ਼ੀਆ’ ਵਿਚਕਾਰ 150 ਏਅਰ ਬੱਸ 220-300 ਏ ਹਵਾਈ ਜਹਾਜ਼ਾਂ ਦੀ ਖ਼ਰੀਦ ਦਾ ਮਹੱਤਵਪੂਰਨ ਸਮਝੌਤਾ ਹੋਇਆ ਹੈ ਜੋ ਕੈਨੇਡਾ ਵਿੱਚ ਡਿਜ਼ਾਇਨ ਹੋਏ ਅਤੇ ਇੱਥੇ ਬਣ ਰਹੇ ਜਹਾਜ਼ਾਂ ਦੀ ਖ਼ਰੀਦ ਦਾ ਸੱਭ ਤੋਂ ਵੱਡਾ ਆਰਡਰ ਹੈ। ਲੰਮੇਂ ਸਮੇਂ ਲਈ ਕੀਤਾ ਜਾ ਰਿਹਾ ਇਹ ਪੂੰਜੀ-ਨਿਵੇਸ਼ ਕੈਨੇਡਾ ਵਿੱਚ ਵੈੱਲਡਰਾਂ, ਟੈੱਕਨੀਸ਼ਨਾਂ ਅਤੇ ਛੋਟੇ ਉਦਯੋਗਾਂ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਵੇਗਾ।
ਇਸਦੇ ਨਾਲ ਹੀ ‘ਕੈਨੇਡੀਅਨ ਪਰੈੱਸ’ ਦੇ ਹਵਾਲੇ ਨਾਲ ਇਹ ਖ਼ਬਰ ਛਪੀ ਹੈ ਕਿ ਅੰਤਰਰਾਸ਼ਟਰੀ ਭਾਈਵਾਲਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਡਿਫ਼ੈਂਸ, ਸਕਿਉਰਿਟੀ ਅਤੇ ‘ਰੈਜ਼ੀਲੈਂਸ ਬੈਂਕ’ ਜੋ ਕਿ ‘ਨਾਟੋ’ ਦੇ ਭਾਈਵਾਲ ਦੇਸ਼ਾਂ ਦੀ ਨਵੀਂ ਫ਼ਾਈਨਾਂਸ਼ੀਅਲ ਸੰਸਥਾ ਹੈ, ਕੈਨੇਡਾ ਵਿੱਚ ਆਪਣਾ ਗਲੋਬਲ ਹੈੱਡ-ਕੁਆਰਟਰ ਸਥਾਪਿਤ ਕਰੇਗੀ। ਇਨ੍ਹਾਂ ਰਿਪੋਰਟਾਂ ਦੇ ਪ੍ਰਤੀਕਰਮ ਵਿੱਚ ਬਰੈਂਪਟਨ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੇ ਸਪੱਸ਼ਟ ਸੁਨੇਹੇ ਵਿਚ ਕਿਹਾ, ”ਦੁਨੀਆ ਦੇ ਹੋਰ ਦੇਸ਼ ਕੈਨੇਡਾ ਨੂੰ ਚੁਣ ਰਹੇ ਹਨ। ਚਾਹੇ ਉਹ ਹਵਾਬਾਜ਼ੀ ਖ਼ੇਤਰ ਵਿੱਚ ਇਤਿਹਾਸਕ ਪੂੰਜੀ-ਨਿਵੇਸ਼ ਹੋਵੇ ਜਾਂ ਫਿਰ ਮਲਟੀਨੈਸ਼ਨਲ ਡਿਫ਼ੈਂਸ ਬੈਂਕ ਹੋਵੇ, ਵਿਸ਼ਵ ਪੱਧਰ ‘ਤੇ ਭਾਈਵਾਲ ਦੇਸ਼ ਕੈਨੇਡਾ ਨੂੰ ਸਥਿਰ, ਭਰੋਸੇਮੰਦ ਅਤੇ ਅਗਾਂਹ-ਵਧੂ ਦੇਸ਼ ਸਮਝਦੇ ਹਨ। ਹੁਣ ਜਦੋਂ ਕਿ ਅੰਤਰਰਾਸ਼ਟਰੀ ਸਥਿਰਤਾ ਦੀ ਅਤੀ ਲੋੜ ਮਹਿਸੂਸ ਹੋ ਰਹੀ ਹੈ, ਇਨ੍ਹਾਂ ਇਤਿਹਾਸਕ ਫ਼ੈਸਲਿਆਂ ਨਾਲ ਇੱਥੇ ਨਵੀਆਂ ਨੌਕਰੀਆਂ ਪੈਦਾ ਹੋਣਗੀਅਂ, ਕੈਨੇਡਾ ਦੇ ਅਰਥਚਾਰੇ ਵਿੱਚ ਵਾਧਾ ਹੋਵੇਗਾ ਅਤੇ ਗਲੋਬਲ ਪੱਧਰ ‘ਤੇ ਕੈਨੇਡਾ ਦੀ ਅਗਵਾਈ ਵਿੱਚ ਮਜ਼ਬੂਤੀ ਆਏਗੀ।” ਇਨ੍ਹਾਂ ਦੋਹਾਂ ਇਤਿਹਾਸਕ ਐਲਾਨਾਂ ਨਾਲ ਦੇਸ਼ ਦੇ ਅਰਥਚਾਰੇ ਵਿੱਚ ਮਹੱਤਵਪੂਰਨ ਤਬਦੀਲੀ ਆਏਗੀ, ਜਿਸ ਵਿੱਚ ਬਰੈਂਪਟਨ ਦੇ ਵਪਾਰਕ ਅਦਾਰਿਆਂ ਅਤੇ ਵਰਕਰਾਂ ਨੂੰ ਹੋਰ ਨਵੇਂ ਮੌਕੇ ਮਿਲਣੇ, ਨਵੀਂ ਖੋਜ, ਲੌਜਿਸਟਿਕ ਅਤੇ ਐਡਵਾਂਸ ਮੈਨੂਫੈਕਚਰ ਸੈੱਕਟਰ, ਆਦਿ ਸ਼ਾਮਲ ਹਨ।
ਇਸਦੇ ਬਾਰੇ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਕੈਨੇਡਾ ਵਿੱਚ ਸੱਭ ਤੋਂ ਛੋਟੀਆਂ, ਤੇਜ਼ੀ ਨਾਲ ਵਧਣ ਵਾਲੀਆਂ ਅਤੇ ਸੱਭ ਤੋਂ ਵਿਭਿੰਨ-ਕਮਿਊਨਿਟੀਆਂ ਵਿੱਚੋਂ ਇੱਕ ਹੈ। ਸਾਡਾ ਇਹ ਸ਼ਹਿਰ ਕੌਮੀ ਨਿਵੇਸ਼ ਵਿੱਚ ਅਹਿਮ ਹਿੱਸੇਦਾਰ ਹੈ ਜੋ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਤੇ ਸੁਰ ਬਣਾਉਂਦਾ ਹੈ ਅਤੇ ਸਮੂਹ ਕੈਨੇਡਾ-ਵਾਸੀਆਂ ਦੇ ਭਵਿੱਖ ਲਈ ਹਿੱਸੇਦਾਰ ਵੀ ਹੈ।”

RELATED ARTICLES
POPULAR POSTS