27.2 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਸਰਕਾਰ ਵੱਲੋਂ ਆਪਣੀ ਫ਼ੌਜ ਦਾ ਅਹਿਮ ਵਿਸਥਾਰ ਕਰਨ ਦਾ ਐਲਾਨ -...

ਕੈਨੇਡਾ ਸਰਕਾਰ ਵੱਲੋਂ ਆਪਣੀ ਫ਼ੌਜ ਦਾ ਅਹਿਮ ਵਿਸਥਾਰ ਕਰਨ ਦਾ ਐਲਾਨ – ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਵੱਲੋਂ ਦੇਸ਼ ਦੀ ਆਰਮਡ ਫੋਰਸ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦਾ ਅਹਿਮ ਐਲਾਨ ਪ੍ਰਧਾਨ ਮੰਤਰੀ ਮਾਰਕ ਕਾਰਨ ਵੱਲੋਂ ਟੋਰਾਂਟੋ ਵਿੱਚ ਲੰਘੇ ਸੋਮਵਾਰ 9 ਜੂਨ ਨੂੰ ਕੀਤਾ ਗਿਆ। ਫ਼ੈੱਡਰਲ ਸਰਕਾਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਅਗਲੇ ਪੰਜ ਸਾਲਾਂ ਲਈ ‘ਨਾਟੋ’ ਸੰਗਠਨ ਵੱਲੋਂ ਸੁਝਾਏ ਗਏ ਬੱਜਟ ਦਾ 2 ਫੀਸਦੀ ਡਿਫੈਂਸ ਲਈ ਰੱਖਣ ਦੇ ‘ਟਾਰਗੈੱਟ’ ਨਾਲ ਮੇਲ਼ ਖਾਂਦਾ ਹੈ। ਇਸ ਪਲੈਨ ਵਿੱਚ ਮਿਲਟਰੀ ਦੇ ਸਮਾਨ ਨੂੰ ਅੱਪ-ਗਰੇਡ ਕਰਨਾ, ਇਨਫ਼ਰਾਸਟਰੱਕਚਰ ਅਤੇ ਮਨੁੱਖੀ ਸਾਧਨਾਂ (ਪਰਸੋਨਲ) ਵਿੱਚ ਵਾਧਾ ਕਰਨਾ ਸ਼ਾਮਲ ਹੈ ਤਾਂ ਜੋ ਕੈਨੇਡਾ ਆਪਣੀ ਆਜ਼ਾਦ ਤੇ ਅਖੰਡ ਪ੍ਰਭੂਸੱਤਾ ਨੂੰ ਕਾਇਮ ਰੱਖ ਸਕੇ ਅਤੇ ਵਿਸ਼ਵ ਪੱਧਰ ‘ਤੇ ਅਮਨ, ਸ਼ਾਂਤੀ ਤੇ ਸੁਰੱਖ਼ਿਆ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਫ਼ੈੱਡਰਲ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਕੈਨੇਡਾ ਸੱਭ ਲਈ ਤੋਂ ਮਹੱਤਵਪੂਰਨ ਹੈ। ਅੱਜ ਜਦੋਂ ਸਾਰੀ ਦੁਨੀਆਂ ਅਨਿਸਚਤਾ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਤਾਂ ਸਾਡੀ ਸਰਕਾਰ ਜਿੱਥੇ ਕੈਨੇਡਾ-ਵਾਸੀਆਂ ਦੀ ਰੱਖਿਆ ਲਈ ਫ਼ੌਜ ਨੂੰ ਹੋਰ ਮਜ਼ਬੂਤ ਕਰਨ ਲਈ ਉਸ ਨੂੰ ਵਧੇਰੇ ਵਿੱਤੀ ਸਾਧਨ ਮੁਹੱਈਆ ਕਰ ਰਹੀ ਹੈ, ਉੱਥੇ ਇਸ ਦੇ ਨਾਲ ਹੀ ਡਿਫ਼ੈਂਸ ਦੇ ਖ਼ੇਤਰ ਵਿੱਚ ਨਵੀਂ ਖੋਜ ਹੋਵੇਗੀ ਅਤੇ ਚੰਗੀਆਂ ਨੌਕਰੀਆਂ ਵਿੱਚ ਵੀ ਵਾਧਾ ਹੋਵੇਗਾ। ਬਰੈਂਪਟਨ ਦੇ ਪਰਿਵਾਰਾਂ ਨੂੰ ਕੈਨੇਡਾ ਵੱਲੋਂ ਵਿਸ਼ਵ ਪੱਧਰ ‘ਤੇ ਹੋਰ ਦੇਸ਼ਾਂ ਨੂੰ ਅਗਵਾਈ ਦੇਣ ਉੱਪਰ ਮਾਣ ਹੈ।”
ਇਸ ਯੋਜਨਾ ਦੇ ਮਹੱਤਵਪੂਰਨ ਪਹਿਲੂਆਂ ਵਿੱਚ ਕੈਨੇਡੀਅਨ ਆਰਮਡ ਫੋਰਸ ਦੇ ਜਵਾਨਾਂ ਤੇ ਅਫ਼ਸਰਾਂ ਦੀ ਹੋਰ ਭਰਤੀ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਲਗਾਤਾਰਤਾ ਤੇ ਵਾਧਾ ਸ਼ਾਮਲ ਹਨ। ਇਸ ਦੇ ਨਾਲ ਹੀ ਨਵੇਂ ਲੜਾਕੂ ਜਹਾਜ਼ਾਂ ਤੇ ਗੱਡੀਆਂ ਦੀ ਖ਼ਰੀਦ ਅਤੇ ਸਖ਼ਤ ਨਿਗਰਾਨੀ ਕਰਨ ਵਾਲੇ ਆਧੁਨਿਕ ਯੰਤਰ ਜਿਨ੍ਹਾਂ ਵਿੱਚ ‘ਆਰਕਟਿਕ ਮਾਨੀਟਰਿੰਗ ਸਿਸਟਮ’ ਸ਼ਾਮਲ ਹਨ, ਵੀ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਮੌਜੂਦਾ ਤੇ ਸੇਵਾ-ਮੁਕਤ ਫ਼ੌਜੀਆਂ ਦੀ ਹੈੱਲਥ ਕੇਅਰ ਅਤੇ ਹੋਰ ਸੇਵਾਵਾਂ ਦਾ ਵਿਸਥਾਰ, ਡਿਫ਼ੈਂਸ ਇੰਡਸਟਰੀ, ਏ.ਆਈ., ਸਾਈਬਰ ਤੇ ਸਪੇਸ ਟੈੱਕਨਾਲੌਜੀਆਂ, ਸਮੁੰਦਰੀ ਸੁਰੱਖਿਆ ਅਤੇ ਕੈਨੇਡੀਅਨ ਕੋਸਟ ਗਾਰਡ ਦੀਆਂ ‘ਨਾਟੋ’ ਦੀਆਂ ਫ਼ੌਜਾਂ ਨਾਲ ਸਾਂਝੀਆਂ ਕਾਰਵਾਈਆਂ ਵਿੱਚ ਵਾਧਾ ਕੀਤਾ ਜਾਏਗਾ।
ਡਿਫ਼ੈਂਸ ਵਿੱਚ ਕੀਤੇ ਗਏ ਇਸ ਨਿਵੇਸ਼ ਨਾਲ ਕੈਨੇਡੀਅਨ ਬਿਜ਼ਨੈੱਸਾਂ ਅਤੇ ਵਰਕਰਾਂ ਲਈ ਨਵੇਂ ਮੌਕਿਆਂ ਵਿੱਚ ਵਾਧਾ ਹੋਏਗਾ ਜਿਸ ਵਿੱਚ ਬਰੈਂਪਟਨ ਦੇ ਵੱਧ ਫੁੱਲ ਰਹੇ ਟੈੱਕਨਾਲੌਜੀ ਤੇ ਉਤਪਾਦਨ ਦੇ ਹੋਰ ਖ਼ੇਤਰ ਵੀ ਸ਼ਾਮਲ ਹਨ।

RELATED ARTICLES
POPULAR POSTS