23.9 C
Toronto
Tuesday, October 13, 2026
spot_img
Homeਪੰਜਾਬਰੇਲ ਮਾਰਗ 'ਤੇ ਕਿਸਾਨਾਂ ਨੇ ਹੱਥਾਂ 'ਚ ਜ਼ੰਜੀਰਾਂ ਪਾ ਕੇ ਕੀਤਾ ਰੋਸ...

ਰੇਲ ਮਾਰਗ ‘ਤੇ ਕਿਸਾਨਾਂ ਨੇ ਹੱਥਾਂ ‘ਚ ਜ਼ੰਜੀਰਾਂ ਪਾ ਕੇ ਕੀਤਾ ਰੋਸ ਪ੍ਰਦਰਸ਼ਨ

ਰੇਲ ਮਾਰਗ ‘ਤੇ ਕਿਸਾਨਾਂ ਨੇ ਹੱਥਾਂ ‘ਚ ਜ਼ੰਜੀਰਾਂ ਪਾ ਕੇ ਕੀਤਾ ਰੋਸ ਪ੍ਰਦਰਸ਼ਨ
Image Courtesy :ajitjalandhar

ਦੁਸਹਿਰੇ ਮੌਕੇ ਪੰਜਾਬ ਦੇ 800 ਪਿੰਡਾਂ ‘ਚ ਫੂਕੇ ਜਾਣਗੇ ਸਰਕਾਰ ਦੇ ਪੁਤਲੇ

ਜੰਡਿਆਲਾ ਗੁਰੂ/ਬਿਊਰੋ ਨਿਊਜ਼
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵਲੋਂ ਅੱਜ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ ਪਿੰਡ ਦੇਵੀਦਾਸਪੁਰਾ ‘ਤੇ ਚੱਲ ਰਹੇ ਧਰਨੇ ਦੌਰਾਨ ਅੱਜ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਅੱਜ ਆਪਣੇ ਹੱਥਾਂ ‘ਚ ਜ਼ੰਜੀਰਾਂ ਪਾ ਕੇ ਕਾਰਪੋਰੇਟ ਘਰਾਣਿਆਂ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਉਕਤ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਬੀਬੀਆਂ ਵਲੋਂ 25 ਅਕਤੂਬਰ ਨੂੰ ਦੁਸਹਿਰੇ ਮੌਕੇ ਪੰਜਾਬ ਦੇ 800 ਪਿੰਡਾਂ ‘ਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ।

RELATED ARTICLES
POPULAR POSTS