ਭਾਰਤ ’ਚ ਹਰ ਸਾਲ ਬਾਹਰੀ ਹਵਾ ਪ੍ਰਦੂਸ਼ਣ ਬਣਦਾ ਹੈ 21 ਲੱਖ ਮੌਤਾਂ ਦਾ ਕਾਰਨ December 1, 2023 ਭਾਰਤ ’ਚ ਹਰ ਸਾਲ ਬਾਹਰੀ ਹਵਾ ਪ੍ਰਦੂਸ਼ਣ ਬਣਦਾ ਹੈ 21 ਲੱਖ ਮੌਤਾਂ ਦਾ ਕਾਰਨ ਇਕ ਅਧਿਐਨ ’ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਸਰਵੇਖਣ ਅਨੁਸਾਰ ਸਭ ਤਰ੍ਹਾਂ ਦੇ ਸਰੋਤਾਂ ਤੋਂ ਹੋਣ ਵਾਲੇ ਬਾਹਰੀ ਹਵਾ ਪ੍ਰਦੂਸ਼ਣ ਦੇ ਕਾਰਨ ਭਾਰਤ ਵਿਚ ਹਰ ਸਾਲ 21 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ ਅਤੇ ਇਹ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਦੱਸਿਆ ਗਿਆ ਕਿ ਚੀਨ ਵਿਚ ਹਰ ਸਾਲ ਬਾਹਰੀ ਹਵਾ ਪ੍ਰਦੂਸ਼ਣ ਕਰਕੇ 24 ਲੱਖ ਤੋਂ ਵੱਧ ਵਿਅਕਤੀਆਂ ਦੀ ਜਾਨ ਚਲੇ ਜਾਂਦੀ ਹੈ। ਅਧਿਐਨ ਦੌਰਾਨ ਪਾਇਆ ਗਿਆ ਹੈ ਕਿ ਉਦਯੋਗ, ਬਿਜਲੀ ਉਤਪਾਦਨ ਤੇ ਆਵਾਜਾਈ ਵਿਚ ਜੈਵਿਕ ਈਂਧਨ ਦੀ ਵਰਤੋਂ ਕਰਨ ਨਾਲ ਪੈਦਾ ਹੋਣ ਵਾਲਾ ਬਾਹਰੀ ਹਵਾ ਪ੍ਰਦੂਸ਼ਣ ਵਿਸ਼ਵ ਭਰ ਵਿਚ 51 ਲੱਖ ਮੌਤਾਂ ਦਾ ਕਾਰਨ ਬਣਦਾ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਇਹ 2019 ਵਿਚ ਸਭ ਸਰੋਤਾਂ ਤੋਂ ਪੈਦਾ ਹੋਏ ਬਾਹਰੀ ਹਵਾ ਪ੍ਰਦੂਸ਼ਣ ਕਾਰਨ ਹੋਈਆਂ ਅੰਦਾਜ਼ਨ 83 ਲੱਖ ਮੌਤਾਂ ਦੇ 61 ਫੀਸਦੀ ਦੇ ਬਰਾਬਰ ਹੈ, ਜਿਸ ਤੋਂ ਜੈਵਿਕ ਈਂਧਨ ਨੂੰ ਸਾਫ ਕਰਕੇ ਨਵਿਆਉਣਯੋਗ ਊਰਜਾ ਨਾਲ ਬਦਲ ਕੇ ਸੰਭਾਵੀ ਤੌਰ ’ਤੇ ਬਚਿਆ ਜਾ ਸਕਦਾ ਹੈ। ਮੈਕਸ ਪਲੈਕ ਇੰਸਟੀਚਿਊਟ ਫਾਰ ਕੈਮਿਸਟਰੀ ਜਰਮਨੀ ਦੇ ਖੋਜ ਕਰਤਾਵਾਂ ਸਣੇ ਟੀਮ ਨੇ ਜੈਵਿਕ ਬਾਲਣ ਨਾਲ ਸਬੰਧਤ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਦਾਜ਼ਾ ਲਗਾਉਣ ਲਈ ਇਕ ਨਵੇਂ ਮਾਡਲ ਲਈ ਚਾਰ ਦਿ੍ਰਸ਼ਟੀਕੋਣਾਂ ਦੀ ਵਰਤੋਂ ਕੀਤੀ ਹੈ। ਪਹਿਲਾ ਦਿ੍ਰਸ਼ਟੀਕੋਣ ਮੰਨਦਾ ਹੈ ਕਿ ਸਾਰੇ ਜੈਵਿਕ ਬਾਲਣ ਸਬੰਧਿਤ ਨਿਕਾਸ ਸਰੋਤ ਪੜਾਅਵਾਰ ਤਰੀਕੇ ਨਾਲ ਖਤਮ ਕੀਤੇ ਜਾਣ। ਦੂਜੇ ਤੇ ਤੀਜੇ ਦਿ੍ਰਸ਼ਟੀਕੋਣ ਮੁਤਾਬਕ ਇਸ ’ਚ 25 ਤੇ 50 ਫੀਸਦੀ ਦੀ ਕਟੌਤੀ ਕੀਤੀ ਜਾਵੇ। ਜਦਕਿ ਚੌਥਾ ਦਿ੍ਰਸ਼ਟੀਕੋਣ ਮਨੁੱਖ ਪ੍ਰੇਰਿਤ ਸਰੋਤਾਂ ਨੂੰ ਹਟਾ ਕੇ ਸਿਰਫ ਕੁਦਰਤੀ ਸਰੋਤਾਂ (ਮਾਰੂਥਲ ਦੀ ਧੂੜ ਤੇ ਕੁਦਰਤੀ ਜੰਗਲੀ ਅੱਗ) ਨੂੰ ਛੱਡਦਾ ਹੈ। 2023-12-01 Parvasi Chandigarh Share Facebook Twitter Google + Stumbleupon LinkedIn Pinterest