23.3 C
Toronto
Saturday, August 1, 2026
spot_img
Homeਭਾਰਤਬੇਰੁਜ਼ਗਾਰੀ ਤੇ ਮਹਿੰਗਾਈ ਵਿਰੁੱਧ ਲੜਾਈ ਜਾਰੀ ਰੱਖਾਂਗਾ : ਵਰੁਣ ਗਾਂਧੀ

ਬੇਰੁਜ਼ਗਾਰੀ ਤੇ ਮਹਿੰਗਾਈ ਵਿਰੁੱਧ ਲੜਾਈ ਜਾਰੀ ਰੱਖਾਂਗਾ : ਵਰੁਣ ਗਾਂਧੀ

ਪੀਲੀਭੀਤ/ਬਿਊਰੋ ਨਿਊਜ਼ : ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਹਾ ਕਿ ਉਹ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਵਿਰੁੱਧ ਆਪਣੀ ਲੜਾਈ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਇਹ ਖਤਮ ਨਹੀਂ ਹੋ ਜਾਂਦੇ। ਆਪਣੀ ਹੀ ਪਾਰਟੀ ‘ਤੇ ਸਪਸ਼ਟ ਵਿਅੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਕ ਅਜਿਹੇ ਭਾਰਤ ਲਈ ਕੰਮ ਕਰ ਰਹੇ ਹਨ ਜਿਥੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਨਮਾਨ ਮਿਲੇ ਅਤੇ ਜਿਥੇ ਕੋਈ ਵੀ ਮਦਦ ਲਈ ਆਪਣਾ ਸਿਰ ਝੁਕਾਉਣ ਲਈ ਮਜਬੂਰ ਨਾ ਹੋਵੇ। ਇਥੇ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿਰੁੱਧ ਵੀ ਆਪਣੀ ਲੜਾਈ ਜਾਰੀ ਰੱਖਣਗੇ।

RELATED ARTICLES
POPULAR POSTS