16.2 C
Toronto
Tuesday, September 8, 2026
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਾਂਗਰਸ ਹੁਣ ਖੇਤਰੀ ਪਾਰਟੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਾਂਗਰਸ ਹੁਣ ਖੇਤਰੀ ਪਾਰਟੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਾਂਗਰਸ ਹੁਣ ਖੇਤਰੀ ਪਾਰਟੀਵਿਰੋਧੀ ਧਿਰ ਮੈਨੂੰ ਹਟਾਉਣ ਲਈ ਇਕਜੁਟ ਹੋਈ, ਮਹਾ ਗਠਜੋੜ ਜਿਹਾ ਕੁਝ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਖੇਤਰੀ ਪਾਰਟੀ ਬਣ ਕੇ ਰਹਿ ਗਈ ਹੈ। ਉਹ ਸਿਰਫ ਪੰਜਾਬ, ਪਾਂਡੂਚਰੀ ਅਤੇ ਮਿਜ਼ੋਰਮ ਵਿਚ ਹੈ। ਵਿਰੋਧੀ ਧਿਰ ਕੋਲ ਮੈਨੂੰ ਹਟਾਉਣ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ। ਮੋਦੀ ਨੇ ਕਿਹਾ ਕਿ 2014 ਤੋਂ ਬਾਅਦ ਲਗਾਤਾਰ ਪੂਰੇ ਦੇਸ਼ ਦੀ ਜਨਤਾ ਦਾ ਅਸ਼ੀਰਵਾਦ ਮੈਨੂੰ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਮੈਨੂੰ ਹਟਾਉਣ ਲਈ ਇਕਜੁਟ ਹੋਈ ਹੈ ਜਦਕਿ ਦੇਸ਼ ਵਿਚ ਮਹਾ ਗਠਜੋੜ ਜਿਹਾ ਕੁਝ ਵੀ ਨਹੀਂ ਹੈ, ਇਹ ਸਿਰਫ ਪ੍ਰਧਾਨ ਮੰਤਰੀ ਬਣਨ ਲਈ ਦੌੜ ਲੱਗੀ ਹੋਈ ਹੈ।

RELATED ARTICLES
POPULAR POSTS