ਕਿਹਾ – ਨੰਬਰ 1 ਤੇ 2 ਦਾ ਹੁਕਮ ਹੋਇਆ ਤਾਂ ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ 24 ਘੰਟੇ ਵੀ ਨਹੀਂ ਚੱਲ ਸਕੇਗੀ
ਭੋਪਾਲ : ਕਰਨਾਟਕ ਵਿਚ ਕਾਂਗਰਸ-ਜੇ.ਡੀ.ਐਸ. ਗਠਜੋੜ ਦੀ ਸਰਕਾਰ ਡਿੱਗਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਗੋਪਾਲ ਭਾਰਗਵ ਨੇ ਕਾਂਗਰਸ ਦੀ ਕਮਲਨਾਥ ਸਰਕਾਰ ਡੇਗਣ ਦੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿਚ ਕਿਹਾ ਕਿ ਜੇਕਰ ਸਾਡੇ ਉਪਰ ਵਾਲੇ ਨੰਬਰ 1 ਅਤੇ 2 ਦਾ ਹੁਕਮ ਹੋਇਆ ਤਾਂ ਮੱਧ ਪ੍ਰਦੇਸ਼ ‘ਚ ਕਾਂਗਰਸ ਸਰਕਾਰ 24 ਘੰਟੇ ਵੀ ਨਹੀਂ ਚੱਲ ਸਕੇਗੀ। ਭਾਜਪਾ ਆਗੂ ਗੋਪਾਲ ਭਾਰਗਵ ਦੇ ਇਸ ਬਿਆਨ ‘ਤੇ ਅੱਜ ਸੰਸਦ ਵਿਚ ਵੀ ਹੰਗਾਮਾ ਹੋਇਆ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਕਿਹਾ ਕਿ ਨੰਬਰ 1 ਅਤੇ 2 ਸਮਝਦਾਰ ਹਨ, ਇਸ ਲਈ ਉਹ ਨਿਰਦੇਸ਼ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਨੰਬਰ 1 ਅਤੇ 2 ਕੌਣ ਹਨ, ਇਸ ਬਾਰੇ ਸਾਰੇ ਲੋਕ ਜਾਣਦੇ ਹਨ। ਕਮਲ ਨਾਥ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਸਾਡੀ ਸਰਕਾਰ ਪੂਰੇ ਪੰਜ ਸਾਲ ਚੱਲੇਗੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …