23.3 C
Toronto
Sunday, October 5, 2025
spot_img
Homeਰੈਗੂਲਰ ਕਾਲਮਕੈਨੇਡੀਅਨ ਪੈਨਸ਼ਨ ਪਲਾਨ-ਸੀ.ਪੀ.ਪੀ.

ਕੈਨੇਡੀਅਨ ਪੈਨਸ਼ਨ ਪਲਾਨ-ਸੀ.ਪੀ.ਪੀ.

ਚਰਨ ਸਿੰਘ ਰਾਏ416-400-9997
ਕੈਨੇਡੀਅਨ ਪੈਨਸ਼ਨ ਪਲਾਨ ( ਸੀ ਪੀ ਪੀ ) ਇਕ ਫੈਡਰਲ ਪ੍ਰੋਗਰਾਮ ਹੈ ਜੋ ਜਨਵਰੀ 1966 ਤੋਂ ਲਾਗੂ ਹੈ । ਇਹ ਇਕ ਹਿਸੇਦਾਰੀ ਫੰਡ ਹੈ ਜਿਸ ਵਿਚ 18 ਸਾਲ ਤੋਂ ਉਪਰ ਹਰ ਕੈਨੇਡੀਅਨ ਕਾਮਾ ਆਪਣੀ ਤਨਖਾਹ ਦਾ 4:95% ਦੇ ਹਿਸਾਬ ਪੈਸੇ ਕਟਵਾਕੇ ਆਪਣਾ ਹਿਸਾ ਪਾਉਦਾ ਹੈ ਅਤੇ ਬਰਾਬਰ ਦਾ ਹਿਸਾ ਕੰਮ ਦੇਣ ਵਾਲਾ ਵੀ ਪਾਉਦਾ ਹੈ ਪਰ ਜੇ ਤੁਸੀਂ ਆਪਣਾ ਕੰਮ ਕਰਦੇ ਹੋ ਭਾਵ ਸੈਲਫ ਇੰਪਲਾਇਡ ਹੋ ਤਾਂ ਦੋਨੋ ਹਿਸੇ ਜਿਹੜੇ 9:9% ਬਣਦੇ ਹਨ ,ਆਪ ਹੀ ਜਮਾਂ ਕਰਵਾਉਣੇ ਪੈਂਦੇ ਹਨ ।ਇਸ ਦੇ ਬਦਲ ਵਿਚ ਰਿਟਾਇਰ ਹੋਣ ਵੇਲੇ ਉਸ ਕੈਨੇਡੀਅਨ ਕਾਮੇ ਨੂੰ ਪੈਨਸ਼ਨ ਮਿਲਦੀ ਹੈ । ਕੈਨੇਡੀਅਨ ਪੈਨਸ਼ਨ ਪਲਾਨ ( ਸੀ ਪੀ ਪੀ) ਕਿਊਬਕ ਨੂੰ ਛੱਡਕੇ ਬਾਕੀ ਸਾਰੇ ਕੈਨੇਡਾ ਵਿਚ ਲਾਗੂ ਹੈ ਅਤੇ ਕਿਊਬਕ ਦਾ ਆਪਣਾ ਕਿਊਬਕ ਪੈਨਸ਼ਨ ਪਲਾਨ ਹੈ ।
ਕਿੰਨੀ ਪੈਨਸ਼ਨ ਮਿਲਦੀ ਹੈ? : ਆਮ ਤੌਰ ਤੇ ਤੁਹਾਡੀ ਪੈਨਸ਼ਨ ਉਸ ਆਮਦਨ ਦਾ ਕੁਝ ਹਿਸਾ ਹੁੰਦਾ ਹੈ ਜਿਹੜੀ ਆਮਦਨ ਤੇ ਤੁਸੀਂ ਕੈਨੇਡੀਅਨ ਪੈਨਸ਼ਨ ਪਲਾਨ ( ਸੀ ਪੀ ਪੀ) ਵਿਚ ਹਿਸਾ ਪਾਇਆ ਹੈ ਅਤੇ ਇਸ ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨਾ ਲੰਮਾ ਸਮਾਂ ਇਸ ਫੰਡ ਵਿਚ ਹਿਸਾ ਪਾਇਆ ਹੈ ।ਸਾਲ 2017 ਵਿਚ ਵੱਧ ਤੋਂ ਵੱਧ ਪੈਨਸ਼ਨ 1114:17 ਡਾਲਰ ਮਿਲ ਸਕਦੀ ਹੈ ਪਰ ਇਤਨੀ ਪੈਂਨਸ਼ਨ ਬਹੁਤ ਘੱਟ ਕਾਮੇਂ ਲੈ ਸਕਦੇ ਹਨ ਕਿਉਂਕਿ ਇੰਨੀ ਪੈਂਨਸ਼ਨ ਲੈਣ ਵਾਸਤੇ ਕਾਮੇਂ ਨੂੰ 18 ਸਾਲ ਤੋਂ 65 ਸਾਲ ਤੱਕ 47 ਸਾਲਾਂ ਵਿਚੋਂ 40 ਸਾਲ ਲਗਾਤਾਰ ਕੰਮ ਕਰਕੇ ਇਸ ਫੰਡ ਵਿਚ ਵੱਧ ਤੋਂ ਵੱਧ ਬਣਦਾ ਹਿਸਾ ਜਮਾਂ ਕਰਵਾਉਣਾ ਪੈਂਦਾ ਹੈ ।ਆਮ ਤੌਰ ਤੇ ਸਾਰੀ ਉਮਰ ਕੰਮ ਕਰਨ ਵਾਲੇ ਕਾਮੇ ਦੀ ਔਸਤਨ ਪੈਂਨਸ਼ਨ 650 ਡਾਲਰ ਮਹੀਨਾ ਦੇ ਕਰੀਬ ਹੋ ਸਕਦੀ ਹੈ । ਪਰ ਜੇ ਤੁਸੀਂ ਘੱਟ ਸਾਲ ਕੰਮ ਕੀਤਾ ਹੈ ਤਾਂ ਪੈਂਸ਼ਨ ਵੀ ਘੱਟ ਮਿਲੇਗੀ । ਹਰ ਸਾਲ ਜਨਵਰੀ ਮਹੀਨੇ ਦੇ ਵਿਚ ਪ੍ਰਾਈਸ ਇੰਡੈਕਸ ਵਧਣ ਨਾਲ ਇਹ ਵਧਦੀ ਰਹਿੰਦੀ ਹੈ ।
ਕੀ ਮੈਂ ਪੈਂਨਸ਼ਨ 65 ਸਾਲ ਤੋਂ ਪਹਿਲਾਂ ਵੀ ਲੈ ਸਕਦਾ ਹਾਂ ?
ਰਿਟਾਇਰਮੈਂਟ ਦੀ ਅਸਲੀ ਉਮਰ 65 ਸਾਲ ਹੈ ਪਰ ਅਸੀਂ 60 ਸਾਲ ਤੋਂ ਵੀ ਕੰਮ ਦੀ ਇਹ ਪੈਂਨਸ਼ਨ ਲੈਣੀ ਸੁਰੂ ਕਰ ਸਕਦੇ ਹਾਂ ਪਰ ਫਿਰ ਇਹ ਜੋ ਪੈਂਸ਼ਨ 65 ਸਾਲ ਦੀ ਉਮਰ ਵਿਚ ਬਣਨੀ ਸੀ ਉਸਦਾ 36% ਘੱਟ ਮਿਲੇਗੀ । ਇਸ ਤਰਾਂ ਹੀ ਜੇ 70 ਸਾਲ ਦੀ ਉਮਰ ਵਿਚ ਪੈਂਸ਼ਨ ਲੈਣੀ ਹੈ ਤਾਂ ਇਹ 42%ਵੱਧ ਮਿਲੇਗੀ ।
ਕੀ ਮੈਂ ਪੈਂਨਸ਼ਨ ਸ਼ੇਅਰ ਕਰ ਸਕਦਾ ਹਾਂ?
ਹਾਂ ਤੁਸੀਂ ਆਪਣੀ ਪੈਂਸ਼ਨ ਆਪਣੇ ਜੀਵਨ ਸਾਥੀ ਨਾਲ ਵੰਡ ਸਕਦੇ ਹੋ ਜੇ ਤੁਸੀਂ ਦੋਨੋਂ 60 ਸਾਲ ਤੋਂ ਉਪਰ ਹੋ ਅਤੇ ਦੋਨਾਂ ਨੇ ਹੀ ਪੈਂਸ਼ਨ ਵਾਸਤੇ ਅਪਲਾਈ ਕੀਤਾ ਹੈ। ਜੇ ਇਕ ਜੀਵਨ ਸਾਥੀ ਦੀ ਆਮਦਨ ਘੱਟ ਹੈ ਤਾਂ ਇਸ ਤਰਾ ਕਰਕੇ ਟੈਕਸ ਦੀ ਬੱਚਤ ਹੋ ਸਕਦੀ ਹੈ। ਹੋਰ ਕਿਹੜੇ ਕਿਹੜੇ ਲਾਭ ਮਿਲਦੇ ਹਨ ਕੈਨੇਡੀਅਨ ਪੈਨਸ਼ਨ ਪਲਾਨ ਵਿਚ ।
ਡਿਸਏਬਿਲਟੀ ਲਾਭ : ਜੇ ਤੁਸੀਂ ਬਿਮਾਰੀ ਜਾਂ ਸੱਟ ਲੱਗਣ ਤੇ ਬਹੁਤ ਲੰਮੇਂ ਸਮੇਂ ਲਈ ਆਪਣਾ ਕੰਮ ਜਾਂ ਹੋਰ ਕੋਈ ਵੀ ਕੰਮ ਕਰਨ ਦੇ ਕਾਬਲ ਨਹੀਂ ਰਹੇ ਤਾਂ ਇਹ ਲਾਭ ਕੁਝ ਸਰਤਾਂ ਪੂਰੀਆਂ ਕਰਨ ਤੇ ਮਿਲ ਸਕਦਾ ਹੈ ।ਇਹ ਲਾਭ ਲੈਣ ਵਾਸਤੇ ਘੱਟੋ-ਘੱਟ 3 ਸਾਲ ਸੀ ਪੀ ਪੀ ਵਿਚ ਹਿਸਾ ਜਰੂਰ ਪਾਇਆ ਹੋਣਾ ਚਾਹੀਦਾ ਹੈ । ਸਾਲ 2017 ਵਿਚ ਇਹ ਵੱਧ ਤੋਂ ਵੱਧ 1313:66 ਡਾਲਰ ਮਿਲ ਸਕਦਾ ਹੈ ।
ਮੌਤ ਹੋਣ ਤੇ ਇਕੱਠੇ ਪੈਸੇ ਮਿਲਣ ਦੀ ਸਹੂਲਤ : ਇਕ ਟਾਈਮ ਤੇ ਮਿਲਣ ਵਾਲਾ ਇਹ ਲਾਭ ਵੱਧ ਤੋਂ ਵੱਧ 2500 ਡਾਲਰ ਤੱਕ ਮਿਲ ਸਕਦਾ ਹੈ ਪਰ ਇਸ ਵਿਚ ਵੀ ਘੱਟੋ-ਘੱਟ ਸਮੇਂ ਵਾਸਤੇ ਹਿਸਾ ਪਾਉਣ ਦੀ ਸ਼ਰਤ ਹੈ ਅਤੇ ਇਹ ਰਕਮ ਤੁਹਾਡੇ ਵਲੋਂ ਪਾਏ ਹਿਸੇ ਦੇ ਹਿਸਾਬ ਨਾਲ ਹੀ ਮਿਲਣੀ ਹੈ।
ਸਰਵਾਈਵਰ ਬੈਨੀਫਿਟ : ਜੇ ਜੀਵਨ ਸਾਥੀ ਦੀ ਮੌਤ ਹੋ ਗਈ ਹੈ ਤਾਂ ਉਸ ਦੀ ਪੈਂਸ਼ਨ ਦਾ ਕੁਝ ਹਿਸਾ ਦੂਸਰੇ ਸਾਥੀ ਨੂੰ ਕੁਝ ਸਰਤਾਂ ਪੂਰੀਆਂ ਕਰਨ ਤੇ ਮਿਲ ਸਕਦਾ ਹੈ।
ਪਰ ਇਸ ਵਿਚ ਵੀ ਘੱਟੋ-ਘੱਟ ਸਮੇਂ ਵਾਸਤੇ ਹਿਸਾ ਪਾਉਣ ਦੀ ਸ਼ਰਤ ਹੈ ਅਤੇ ਇਹ ਰਕਮ ਪਾਏ ਹਿਸੇ ਦੇ ਹਿਸਾਬ ਨਾਲ ਹੀ ਮਿਲਣੀ ਹੈ। ਇਸ ਵਿਚ ਸਰਵਾਈਵਰ ਦੀ ਉਮਰ ਸਬੰਧੀ ਵੀ ਕਾਫੀ ਸ਼ਰਤਾਂ ਹਨ ਅਤੇ ਇਹਨਾਂ ਸ਼ਰਤਾਂ ਅਨੁਸਾਰ ਹੀ ਇਹ ਲਾਭ ਘੱਟ-ਵੱਧ ਹੋ ਜਾਂਦੇ ਹਨ।
ਬੱਚਿਆਂ ਨੂੰ ਮਿਲਣ ਵਾਲੇ ਲਾਭ : ਜੇ ਇਕ ਮਾਪਾ ਡਿਸਏਬਲ ਹੋ ਗਿਆ ਹੈ ਜਾਂ ਮੌਤ ਹੋ ਗਈ ਹੈ ਤਾਂ 18 ਸਾਲ ਤੋਂ ਘੱਟ ਪਰ ਜੇ ਸਕੂਲ ਜਾਂਦੇ ਹਨ ਤਾਂ 25 ਸਾਲ ਤੱਕ ਦੇ ਬੱਚਿਆਂ ਨੂੰ ਇਸ ਫੰਡ ਵਿਚੋਂ ਲਾਭ ਮਿਲ ਸਕਦਾ ਹੈ। ਸਾਲ 2017 ਵਿਚ ਇਹ ਰਕਮ ਵੱਧ ਤੋਂ ਵੱਧ 241:02 ਡਾਲਰ ਫਲੈਟ ਰੇਟ ਪ੍ਰਤੀ ਬੱਚਾ ਮਿਲਦੀ ਹੈ । ਇਸ ਵਿਚ ਵੀ ਕੁਝ ਸਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ । ਘੱਟੋ-ਘੱਟ 3 ਸਾਲ ਜਰੂਰ ਹਿਸਾ ਪਾਇਆ ਹੋਣਾ ਚਾਹੀਦਾ ਹੈ । ਕੁਝ ਨਵੀਆਂ ਤਰਮੀਮਾਂ ਵੀ ਲਾਗੂ ਹੋ ਗਈਆਂ ਹਨ
1-ਕੰਮ ਕਰਨਾ ਬੰਦ ਕਰੋ ,ਕਨੂੰਨ ਦਾ ਖਾਤਮਾ: ਪਹਿਲਾਂ ਪੈਂਸ਼ਨ ਲੈਣ ਵੇਲੇ 2 ਮਹੀਨੇ ਕੰਮ ਛੱਡਣਾ ਪੈਂਦਾ ਸੀ ਪਰ ਹੁਣ ਕੰਮ ਛੱਡਣ ਦੀ ਲੋੜ ਨਹੀਂ ।3-ਪਹਿਲਾਂ 60 ਸਾਲ ਤੇ ਪੈਂਸ਼ਨ ਲੈਣ ਤੇ ਸੀ ਪੀ ਪੀ ਵਿਚ ਹਿਸਾ ਪਾਉਣਾ ਬੰਦ ਹੋ ਜਾਂਦਾ ਸੀ ਪਰ ਹੁਣ 65 ਸਾਲ ਤੱਕ ਹਿਸਾ ਪਾਉਣਾ ਪਵੇਗਾ ਪਰ ਇਸ ਪਾਏ ਹੋਏ ਹਿਸੇ ਕਰਕੇ 65 ਸਾਲ ਤੇ ਪੈਂਸ਼ਨ ਹੋਰ ਵਧੇਗੀ ਅਤੇ ਤੁਹਾਡੀ ਕੰਮ ਵਾਲੀ ਕੰਪਨੀ ਨੂੰ ਵੀ ਆਪਣਾ ਹਿਸਾ ਪਾਉਣਾ ਪਵੇਗਾ।65 ਸਾਲ ਤੋਂ ਉਪਰ ਕੰਮ ਕਰਨ ਤੇ ਤੁਸੀਂ ਆਪਣੀ ਸੀ ਪੀ ਪੀ ਕਟਵਾ ਸਕਦੇ ਹੋ,ਜੇ ਤੁਸੀਂ ਚਾਹੂੰਦੇ ਹੋ ਪਰ ਤੁਹਾਡੀ ਕੰਮ ਵਾਲੀ ਕੰਪਨੀ ਆਪਣਾ ਹਿਸਾ ਨਹੀਂ ਪਾਏਗੀ।
ਕੁਝ ਹੋਰ ਜਾਣਕਾਰੀ : 1-ਜੇ ਤੁਸੀਂ ਪਹਿਲਾਂ ਕਿਊਬਕ ਵਿਚ ਵੀ ਕੰਮ ਕੀਤਾ ਹੈ ਅਤੇ ਬਾਕੀ ਕੈਨੇਡਾ ਵਿਚ ਵੀ ਕੰਮ ਕੀਤਾ ਹੈ ਤਾਂ ਪੈਂਸ਼ਨ ਦੀ ਅਰਜੀ ਉਥੇ ਦੇਣੀ ਪਵੇਗੀ ਜਿਥੇ ਤੁਸੀਂ ਹੁਣ ਰਹਿੰਦੇ ਹੋ।
2-ਜੇ ਤੁਸੀਂ ਕਿਸੇ ਉਸ ਦੇਸ ਵਿਚ ਕੰਮ ਕੀਤਾ ਹੈ ਜਿਸ ਦੇਸ ਦਾ ਕੈਨੇਡਾ ਸਰਕਾਰ ਨਾਲ ਸਮਝੌਤਾ ਹੈ ਤਾਂ ਉਸ ਦੇਸ ਵਿਚ ਕੀਤਾ ਕੰਮ ਵੀ ਪੈਂਸ਼ਨ ਲੈਣ ਲਈ ਗਿਣਿਆ ਜਾਵੇਗਾ ।
3-ਇਸ ਪੈਂਸ਼ਨ ਤੇ ਟੈਕਸ ਲਗਦਾ ਹੈ ਅਤੇ ਦੁਨੀਆਂ ਦੇ ਕਿਸੇ ਹਿਸੇ ਵਿਚ ਵੀ ਇਹ ਪੈਂਸ਼ਨ ਲਈ ਜਾ ਸਕਦੀ ਹੈ ਪਰ ਫਿਰ ਟੈਕਸ ਵੱਧ ਦੇਣਾ ਪਵੇਗਾ ।
4. ਇਹ ਰੇਟ ਦਸੰਬਰ 2017 ਤੱਕ ਲਾਗੂ ਹਨ। ਜਨਵਰੀ 2018 ਵਿਚ ਇਹ ਰੇਟ ਬਦਲ ਸਕਦੇ ਹਨ। ਇਹ ਲੇਖ ਸਿਰਫ ਆਮ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ ।
ਸਵਾਲ-2-ਕੀ ਇੰਸੋਰੈਂਸ ਕੰਪਨੀਆਂ ਨੇ ਰੇਟ ਹੋਰ ਵੀ ਵਧਾ ਦਿਤੇ ਹਨ?
ਇੰਸੋਰੈਂਸ ਕੰਪਨੀਆਂ ਹਰ ਤਿੰਨ ਮਹੀਨੇ ਵਾਅਦ ਆਪਣੇ ਰੇਟਾਂ ਦਾ ਮੁਲਾਂਕਣ ਕਰਦੀਆਂ ਹਨ ਅਤੇ ਘੱਟ ਵੱਧ ਕਰਨ ਵਾਸਤੇ ਫਾਈਨੈਂਸ਼ ਕਮਿਸ਼ਨ ਆਫ ਉਨਟਾਰੀਓ ਨੂੰ ਅਪਲਾਈ ਕਰਦੀਆਂ ਹਨ ਅਤੇ ਇਸ ਮਨਜੂਰੀ ਤੋਂ ਬਾਅਦ ਹੀ ਇੰਸੋਰੈਂਸ ਦੇ ਰੇਟ ਘੱਟ ਵੱਧ ਕਰ ਸਕਦੀਆਂ ਹਨ । ਤਿੰਨ ਮਹੀਨੇ ਪਹਿਲਾਂ ਕਈ ਕੰਪਨੀਆਂ ਨੇ ਰੇਟ 7% ਤੱਕ ਵਧਾਏ ਸੀ ਅਤੇ ਕਈਆਂ ਨੇ 3% ਰੇਟ ਘੱਟ ਵੀ ਕੀਤੇ ਸਨ। ਹੁਣ ਫਿਰ ਦੁਬਾਰਾ ਕਈ ਇੰਸੋਰੈਂਸ ਕੰਪਨੀਆਂ ਨੇ ਰੇਟ ਵਧਾਏ ਹਨ। ਇਸ ਕਰਕੇ ਹੁਣ ਰੀਨੀਊਲ ਦੇ ਰੇਟ ਵੀ ਬਹੁਤ ਵੱਧਕੇ ਆ ਰਹੇ ਹਨ।ਕਈ ਵਿਅੱਕਤੀਆਂ ਦੇ ਰੇਟ 500 ਤੋਂ 1000 ਡਾਲਰ ਤੱਕਰ ਵੱਧਕੇ ਆ ਰਹੇ ਹਨ ਜੇ ਉਹਨਾਂ ਕੋਲ ਦੋ ਕਾਰਾਂ ਅਤੇ ਘਰ ਹੈ। ਜੇ ਹੁਣ ਤੁਹਾਡੇ ਕਾਰਾਂ ਅਤੇ ਘਰ ਦੇ ਇੰਸੋਰੈਂਸ ਦੇ ਰੇਟ ਵੱਧਕੇ ਆ ਗਏ ਹਨ ਤਾਂ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ ਅਤੇ ਬਾਕੀ ਸਾਰੀਆਂ ਕੰਪਨੀਆਂ ਦੇ ਰੇਟ ਚੈਕ ਕਰਕੇ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਤੁਹਾਡੇ ਰੇਟ ਘੱਟ ਹੋ ਸਕਦੇ ਹਨ। ਜੇ ਹਾਈ ਰਿਸਕ ਡਰਾਈਵਰ ਹੋਣ ਕਰਕੇ ਇੋੰਸੋਰੈਂਸ ਕਿਤੋਂ ਮਿਲ ਨਹੀਂ ਰਹੀ ਜਾਂ ਬਹੁਤ ਮਹਿੰਗੀ ਮਿਲ ਰਹੀ ਹੈ ਅਤੇ ਜੇ ਨਵੇਂ ਡਰਾਈਵਰਾਂ ਦੀ ਇੰਸੋਰੈਂਸ ਜੀ ਲਾਈਸੈਂਸ ਲੈਣ ਤੇ ਵੀ ਨਹੀਂ ਘੱਟ ਨਹੀਂ ਹੋਈ ਜਾਂ ਜਿਹਨਾਂ ਨਵੇਂ ਡਰਾਈਵਰਾਂ ਨੂੰ ਇਕ ਸਾਲ ਪੂਰਾ ਹੋ ਗਿਆ ਪਰ ਇੰਸੋਰੈਂਸ ਘੱਟ ਨਹੀਂ ਹੋਈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ,ਜੇ ਪਿਛਲੇ ਸਾਲ ਕੋਈ ਟਿਕਟ ਨਹੀਂ ਮਿਲੀ ਅਤੇ ਕੋਈ ਐਕਸੀਡੈਂਟ ਨਹੀਂ ਹੋਇਆ ਤਾਂ ਇਕ ਕੰਪਨੀ ਨਵੇਂ ਡਰਾਈਵਰਾਂ ਨੂੰ ਕਾਫੀ ਡਿਸਕਾਊਂਟ ਦੇਕੇ ਉਹਨਾਂ ਦੇ ਰੇਟ ਕਾਫੀ ਹੱਦ ਤੱਕ ਠੀਕ ਕਰ ਦਿੰਦੀ ਹੈ। ਹਰ ਤਰਾਂ ਦੀ ਇੰਸੋਰੈਂਸ ਬਾਰੇ ਕੋਈ ਵੀ ਉਲਝਣ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-400-9997 ਤੇ।

 

RELATED ARTICLES
POPULAR POSTS