11 ਹਜ਼ਾਰ ਸੈਲਾਨੀ ਦੇਖ ਸਕਣਗੇ ਸਮਾਗਮ
ਅੰਮਿ੍ਰਤਸਰ/ਬਿਊਰੋ ਨਿਊਜ਼
ਕਰੋਨਾ ਮਹਾਮਾਰੀ ਦੇ ਚੱਲਦਿਆਂ ਪਿਛਲੇ ਲੰਮੇ ਸਮੇਂ ਤੋਂ ਬੰਦ ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ-ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰੇਮਨੀ ਹੁਣ ਮੁੜ ਸ਼ੁਰੂ ਹੋ ਗਈ ਹੈ। 50 ਫੀਸਦੀ ਦੇ ਕਰੀਬ ਵਿਅਕਤੀ ਹੁਣ ਰੀਟਰੀਟ ਸੈਰੇਮਨੀ ਵੇਖ ਸਕਦੇ ਹਨ। ਬੀਐਸਐਫ ਨੇ ਅੱਜ ਸੋਮਵਾਰ ਨੂੰ 50 ਫੀਸਦੀ ਸਮਰੱਥਾ ਦੇ ਨਾਲ ਦਰਸ਼ਕਾਂ ਨੂੰ ਪਰੇਡ ਵੇਖਣ ਦੀ ਇਜ਼ਾਜਤ ਦੇ ਦਿੱਤੀ ਸੀ। ਜਾਣਕਾਰੀ ਅਨੁਸਾਰ ਅਟਾਰੀ ਵਾਹਗਾ ਸਰਹੱਦ ’ਤੇ ਟੂਰਿਸਟ ਗੈਲਰੀ ਵਿਚ 23 ਹਜ਼ਾਰ ਸੈਲਾਨੀ ਬੈਠ ਸਕਦੇ ਹਨ, ਪਰ ਹੁਣ 11 ਹਜ਼ਾਰ ਦੇ ਕਰੀਬ ਸੈਲਾਨੀ ਸਮਾਗਮ ਵਿਚ ਬੈਠ ਸਕਣਗੇ। ਪਰੇਡ ਸ਼ੁਰੂ ਹੋਣ ਦਾ ਸਮਾਂ ਸ਼ਾਮੀਂ 5.45 ਦਾ ਹੈ ਅਤੇ ਫਲੈਗ ਆਫ ਦਾ ਸਮਾਂ ਸ਼ਾਮ 6.00 ਵਜੇ ਦਾ ਹੈ। ਬੀਐਸਐਫ ਦੀ ਇਸ ਪਹਿਲ ਨਾਲ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਟੂਰਿਸਟਾਂ ਨੂੰ ਕਾਫੀ ਰਾਹਤ ਮਿਲੀ ਹੈ, ਕਿਉਂਕਿ ਇਸ ਤੋਂ ਪਹਿਲਾਂ ਸਿਰਫ 300 ਵਿਅਕਤੀ ਹੀ ਪਰੇਡ ਵੇਖ ਸਕਦੇ ਸਨ। ਇਸ ਦੇ ਲਈ ਬੁਕਿੰਗ ਕਰਵਾਉਣੀ ਪੈਂਦੀ ਸੀ, ਪਰ ਹੁਣ ਵੀਆਈਪੀ ਕੋਟੇ ਤੋਂ ਇਲਾਵਾ ਕਿਸੇ ਹੋਰ ਨੂੰ ਬੁਕਿੰਗ ਕਰਵਾਉਣ ਦੀ ਲੋੜ ਨਹੀਂ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …