Breaking News
Home / ਪੰਜਾਬ / ਹਰ ਪੰਜਾਬੀ 98 ਹਜ਼ਾਰ ਰੁਪਏ ਦਾ ਕਰਜ਼ਦਾਰ

ਹਰ ਪੰਜਾਬੀ 98 ਹਜ਼ਾਰ ਰੁਪਏ ਦਾ ਕਰਜ਼ਦਾਰ

ਪੰਜਾਬ ਸਰਕਾਰ ਸਿਰ ਕਰਜ਼ੇ ਦਾ ਬੋਝ ਦਿਨੋਂ-ਦਿਨ ਵਧਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਸਿਰ ਕਰਜ਼ੇ ਦਾ ਬੋਝ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਜਿੱਥੇ ਸਾਲ 2020-21 ਦੇ ਬਜਟ ਵਿਚ ਪੰਜਾਬ ਸਰਕਾਰ ਸਿਰ 2 ਲੱਖ 52 ਹਜ਼ਾਰ 880 ਕਰੋੜ ਰੁਪਏ ਦਾ ਕਰਜ਼ਾ ਸੀ, ਉਹ ਹੁਣ ਵਧ ਕੇ 2 ਲੱਖ 73 ਹਜ਼ਾਰ 703 ਕਰੋੜ ਰੁਪਏ ਹੋ ਜਾਵੇਗਾ, ਜੋ ਪਿਛਲੇ ਸਾਲ ਨਾਲੋਂ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੈ। ਯਾਨੀਕਿ ਹੁਣ ਹਰ ਪੰਜਾਬੀ 98 ਹਜ਼ਾਰ ਰੁਪਏ ਦਾ ਕਰਜ਼ਦਾਰ ਹੈ। ਸਰਕਾਰ ਲਈ ਇਹ ਰਾਹਤ ਵਾਲੀ ਗੱਲ ਹੈ ਕਿ ਸੇਵਾਮੁਕਤੀ ਅਤੇ ਪੈਨਸ਼ਨ ਲਾਭ ਲੈਣ ‘ਤੇ ਸਰਕਾਰ ਦਾ ਖਰਚਾ 1233 ਕਰੋੜ ਰੁਪਏ ਘਟਿਆ ਹੈ। ਸਰਕਾਰ ਨੂੰ ਇਹ ਫਾਇਦਾ ਮੁਲਾਜ਼ਮਾਂ ਦੀ ਸੇਵਾ ਮੁਕਤੀ ਉਮਰ 60 ਤੋਂ 58 ਸਾਲ ਕਰਨ ‘ਤੇ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਮਿਲਣ ਵਾਲੇ ਟੈਕਸਾਂ ਵਿਚ ਵੀ ਵਾਧਾ ਹੋਇਆ ਹੈ। ਸਰਕਾਰ ਨੂੰ ਵਿੱਤੀ ਸਾਲ 2021-22 ਵਿਚ ਮਾਲੀਏ ਦੀਆਂ ਪ੍ਰਾਪਤੀਆਂ ਤੋਂ ਵੀ 23 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਮਿਲਣ ਦੀ ਉਮੀਦ ਹੈ।

Check Also

ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਰਹੇ ਮੌਜੂਦ ਨਵੀਂ ਦਿੱਲੀ/ਬਿਊਰੋ ਨਿਊਜ਼ …