Breaking News
Home / ਹਫ਼ਤਾਵਾਰੀ ਫੇਰੀ / ਗੁਰਦਾਸ ਮਾਨ ਨੇ ਗੁਆਇਆ ਮਾਣ

ਗੁਰਦਾਸ ਮਾਨ ਨੇ ਗੁਆਇਆ ਮਾਣ

ਮਾਂ ਬੋਲੀ ਪੰਜਾਬੀ ਨੂੰ ਵਿਸਾਰ ਮਾਸੀ ਨੂੰ ਗਲ਼ ਲਾਉਣ ਦਾ ਵਿਸ਼ਵ ਭਰ ‘ਚ ਹੋ ਰਿਹਾ ਹੈ ਵਿਰੋਧ
ਟੋਰਾਂਟੋ/ਚੰਡੀਗੜ੍ਹ : ‘ਇਕ ਦੇਸ਼ ਇਕ ਭਾਸ਼ਾ’ ਦੇ ਏਜੰਡੇ ‘ਤੇ ਕੰਮ ਕਰ ਰਹੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਹਾਂ ਵਿਚ ਹਾਂ ਮਿਲਾ ਕੇ ਗੁਰਦਾਸ ਮਾਨ ਨੇ ਮਾਂ ਬੋਲੀ ਪੰਜਾਬੀ ਸਦਕਾ ਜ਼ਿੰਦਗੀ ਭਰ ਵਿਚ ਜੋ ਮਾਣ-ਸਨਮਾਨ ਇਕੱਤਰ ਕੀਤਾ ਸੀ, ਉਹ ਪਲਾਂ-ਛਿਣਾਂ ਵਿਚ ਗੁਆ ਲਿਆ। ਹਿੰਦੀ ਦੀ ਹਮਾਇਤ ਕਰਨ ਦੇ ਨਾਲ-ਨਾਲ ਭੱਦੀ ਸ਼ਬਦਾਵਲੀ ਵਰਤਣ ਕਾਰਨ ਗੁਰਦਾਸ ਮਾਨ ਦਾ ਵਿਸ਼ਵ ਭਰ ‘ਚ ਵਿਰੋਧ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਏਅਰਪੋਰਟ ‘ਤੇ ਉਤਰਨ ਮੌਕੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵੀ ਗੁਰਦਾਸ ਮਾਨ ਦਾ ਅਹਿਮ ਭਾਰੀ ਨਜ਼ਰ ਆਇਆ ਜਦੋਂ ਉਨ੍ਹਾਂ ਆਖਿਆ ਕਿ ਜਿਨ੍ਹਾਂ ਨੇ ਵਿਰੋਧ ਕਰਨਾ ਹੈ ਕਰ ਲੈਣ।
ਸਭ ਰਾਜ ਸਭਾ ਦੀ ਮੈਂਬਰੀ ਖਾਤਰ!
ਚਰਚਾ ਹੈ ਕਿ ਗੁਰਦਾਸ ਮਾਨ ਨੂੰ ਭਾਜਪਾ ਰਾਜ ਸਭਾ ਦੀ ਮੈਂਬਰੀ ਦੇਣ ਦੀ ਤਿਆਰੀ ਵਿਚ ਹੈ, ਬੇਸ਼ੱਕ ਸਟੇਜ ਤੋਂ ਹੀ ਗੁਰਦਾਸ ਮਾਨ ਨੇ ਕਿਹਾ ਸੀ ਕਿ ਮੈਂ ਕੋਈ ਚੋਣ ਨਹੀਂ ਲੜਨੀ ਪਰ ਸਭ ਜਾਣਦੇ ਨੇ ਰਾਜ ਸਭਾ ਲਈ ਚੋਣ ਵੀ ਨਹੀਂ ਲੜਨੀ ਪੈਂਦੀ।

Check Also

ਕੈਨੇਡਾ-ਭਾਰਤ ਤਣਾਅ ਨੇ ਪੰਜਾਬ ‘ਚ ਵਸਦੇ ਪਰਿਵਾਰਾਂ ਦੀ ਚਿੰਤਾ ਵਧਾਈ

ਨੌਜਵਾਨਾਂ ਨੂੰ ਕੈਨੇਡਾ ‘ਚ ਪੜ੍ਹਨ ਦਾ ਸੁਫਨਾ ਅਧੂਰਾ ਰਹਿਣ ਦਾ ਡਰ ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ …